CM Bhagwant Mann : SVGOI‘ਚ ਹੋਇਆ “ਸਪੋਨਟੈਨੀਆ 2024” ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ ਇਸ ਪ੍ਰੋਗਰਾਮ ਦਾ ਹਿੱਸਾ – ਚੇਅਰਮੈਨ ਗਰਗ

0
93
CM Bhagwant Mann

India News (ਇੰਡੀਆ ਨਿਊਜ਼), CM Bhagwant Mann, ਚੰਡੀਗੜ੍ਹ : ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜ ਵਿੱਚ ਸਲਾਨਾ ਪ੍ਰੋਗਰਾਮ “ਸਪੋਨਟੈਨੀਆ 2024” ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਸ਼ੁਭ ਆਰੰਭ ਮੁਖ ਮਹਿਮਾਨ ਐਮ.ਐਲ.ਏ. ਰਾਜਪੁਰਾ ਨੀਨਾ ਮਿੱਤਲ, ਜਿੰਮਬਾਵੇ ਦੂਤਾਵਾਸ ਨਵੀਂ ਦਿੱਲੀ ਤੋਂ ਲਵਮੋਰ ਐਨਕਿਊਬ, ਚੇਅਰਮੈਨ ਸੁਆਮੀ ਵਿਵੇਕਾਨੰਦ ਗਰੁੱਪ ਅਸ਼ਵਨੀ ਗਰਗ, ਪ੍ਰੈਜੀਡੈਂਟ ਸੁਆਮੀ ਵਿਵੇਕਾਨੰਦ ਗਰੁੱਪ ਅਸ਼ੋਕ ਗਰਗ ਨੇ ਜੋਤ ਜਗਾ ਕੇ ਕੀਤਾ।

ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਦੋ ਦਿਨ ਚੱਲਦਾ ਹੈ ਜਿਸ ਵਿੱਚ ਵੱਖ-ਵੱਖ ਚਾਰ ਹਾਊਸ ਦੇ ਬੱਚੇ ਗਰੁੱਪ ਦੇ ਵਿੱਚ ਭਾਗ ਲੈਂਦੇ ਹਨ ਅਤੇ ਵੱਖ-ਵੱਖ ਕਲਾਕਾਰੀਆਂ ਜਿਸ ਵਿੱਚ ਗਿੱਧਾ- ਭੰਗੜਾ ,ਸੋਲੋ ਡਾਂਸ, ਗਾਇਕੀ ,ਫੈਸ਼ਨ ਸ਼ੋ, ਸਵਾਲ ਜਵਾਬ ਮੁਕਾਬਲੇ, ਵਿਰਾਸਤ-ਏ-ਭਾਰਤ, ਇੰਟਰਨੈਸ਼ਨਲ ਵਿਦਿਆਰਥੀਆਂ ਵੱਲੋਂ ਵੈਸਟਰਨ ਡਾਂਸ ਵੈਸਟਰਨ ਗੀਤ ਆਦਿ ਮੁਕਾਬਲੇ ਕਰਵਾਏ ਜਾਂਦੇ ਹਨ।

ਮੌਜੂਦਾ CM ਭਗਵੰਤ ਮਾਨ ਬਤੌਰ ਆਰਟਿਸਟ ਇਸ ਸਟੇਜ

CM Bhagwant Mann

ਆਪਣੇ ਉਦਘਾਟਨੀ ਭਾਸ਼ਣ ਵਿੱਚ ਮੈਡਮ ਨੀਨਾ ਮਿੱਤਲ ਨੇ ਕਿਹਾ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਜੋ ਕਿ ਪੜ੍ਹਾਈ ਦੇ ਨਾਲ ਨਾਲ ਬਹੁਤ ਜਰੂਰੀ ਹਨ ਕੀ ਪਤਾ ਇਸ ਮੰਚ ਤੋਂ ਕੋਈ ਬੱਚਾ ਤਰੱਕੀ ਲੈ ਕੇ ਅੱਗੇ ਵੱਡੇ ਮੰਚ ਤੇ ਚਲਾ ਜਾਵੇ। ਚੇਅਰਮੈਨ ਅਸ਼ਵਨੀ ਗਰਗ ਨੇ ਮੁੱਖ ਮਹਿਮਾਨਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ ਵਿੱਚ ਇਹ ਪ੍ਰੋਗਰਾਮ ਪਿੱਛਲੇ 20 ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ। ਸਾਨੂੰ ਇਸ ਮੁਕਾਮ ਤੇ ਪਹੁੰਚਣ ਲਈ ਜਿਸ ਵੀ ਇਨਸਾਨ ਨੇ ਮਦਦ ਕੀਤੀ ਹੈ ਅਸੀਂ ਉਸਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਪੁਰਾਣੇ ਸਮੇਂ ਨੂੰ ਯਾਦ ਕੀਤਾ ਕਿ ਕਿਸੇ ਸਮੇਂ ਅੱਜ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਆਰਟਿਸਟ ਇਸ ਸਟੇਜ ਤੇ ਪ੍ਰਦਰਸ਼ਨ ਕਰ ਚੁੱਕੇ ਹਨ।

ਪ੍ਰੈਸੀਡੈਂਟ ਅਸ਼ੋਕ ਗਰਗ ਵੱਲੋਂ ਕੈਸ਼ ਇਨਾਮਾਂ ਦੀ ਘੋਸ਼ਣਾ

CM Bhagwant Mann

ਪ੍ਰੈਜੀਡੈਂਟ ਅਸ਼ੋਕ ਗਰਗ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਕੈਸ਼ ਇਨਾਮਾਂ ਦੀ ਘੋਸ਼ਣਾ ਕੀਤੀ। ਉਹਨਾਂ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਨਵਦੀਸ਼ ਕੌਰ ਦੀ ਹੌਂਸਲਾ ਅਫਜਾਈ ਕੀਤੀ। ਇੰਟਰਨੈਸ਼ਨਲ ਗੈਸਟ ਲਵਮੋਰ ਐਨਕਿਊਬ ਨੇ ਕਿਹਾ ਕਿ ਪਹਿਲੀ ਵਾਰ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ। ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਕਿਵੇਂ ਵੱਖ ਵੱਖ ਸੱਭਿਆਚਾਰ ਨੂੰ ਇੱਕ ਜਗ੍ਹਾ ਦੇਖਣ ਨੂੰ ਮਿਲਿਆ ਹੈ। ਅੱਜ ਦੇ ਪ੍ਰੋਗਰਾਮ ਵਿੱਚ ਕਾਲਜ ਦੀ ਮੈਨੇਜਮੈਂਟ ਵੱਲੋਂ ਵਿਸ਼ਾਲ ਗਰਗ ਡਾਇਰੇਕਟਰ ਸੈਕੇਟੈਰੀਅਲ, ਸਾਹਿਲ ਗਰਗ ਡਾਇਰੈਕਟਰ ਅਕਾਦਮਿਕ, ਸ਼ੁਭਮ ਗਰਗ ਡਾਰੈਕਟਰ ਪਲੇਸਮੈਂਟ, ਸੁਨੀਲ ਸੋਨੀ ਡਾਰੈਕਟਰ ਇੰਟਰਨੈਸ਼ਨਲ ਐਡਮਿਸ਼ਨ ਤੋਂ ਇਲਾਵਾ ਸਟਾਫ ਤੇ ਬੱਚੇ ਹਾਜ਼ਰ ਸਨ। ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਦਾ ਰਿਹਾ।

ਇਹ ਵੀ ਪੜ੍ਹੋ :Jalalabad Incident : ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਕਈ ਲੋਕਾਂ ਦੀ ਸਿਹਤ ਵਿਗੜੀ, ਹਸਪਤਾਲ ਦਾਖਲ

 

SHARE