CM Health Insurance Scheme 1112.41 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ

0
562
CM Health Insurance Scheme
ਯੋਜਨਾ ਤਹਿਤ 80.25 ਫੀਸਦੀ ਤੋਂ ਵੱਧ ਪਰਿਵਾਰਾਂ ਨੂੰ ਜਾਰੀ ਕੀਤੇ ਈ-ਕਾਰਡ
ਇੰਡੀਆ ਨਿਊਜ਼, ਚੰਡੀਗੜ: 
CM Health Insurance Scheme ਆਯੁਸਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਏਬੀ-ਐਮਐਮਐਸਬੀਵਾਈ) ਤਹਿਤ ਸੂਬੇ ਭਰ ਵਿੱਚ ਲੋੜਵੰਦ ਅਤੇ ਪਛੜੇ ਵਰਗਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ ਨਾਲ ਸੂਬੇ ਵਿੱਚ 9.63 ਲੱਖ ਯੋਗ ਲਾਭਪਾਤਰੀਆਂ ਨੂੰ 1112.41 ਕਰੋੜ ਰੁਪਏ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਉਪ ਮੁੱਖ ਮੰਤਰੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਓਪੀ ਸੋਨੀ ਨੇ ਦੱਸਿਆ ਕਿ ਇਸ ਭਲਾਈ ਸਕੀਮ ਵਿੱਚ ਹੁਣ ਤੱਕ ਲਗਭਗ 40 ਲੱਖ ਪਰਿਵਾਰ ਸ਼ਾਮਲ ਹਨ ਜਿਹਨਾਂ ਵਿੱਚ ਰਾਸਨ ਕਾਰਡ ਧਾਰਕ ਪਰਿਵਾਰਾਂ, ਸਮਾਜਿਕ-ਆਰਥਿਕ ਜਾਤੀ ਜਨਗਣਨਾ 2011 ਵਿੱਚ ਸੂਚੀਬੱਧ ਪਰਿਵਾਰ, ਜੇ -ਫਾਰਮ ਅਤੇ ਗੰਨੇ ਦੇ ਤੋਲ ਦੀਆਂ ਪਰਚੀਆਂ ਵਾਲੇ ਕਿਸਾਨ, ਰਜਿਸਟਰਡ ਉਸਾਰੀ ਕਾਮੇ, ਛੋਟੇ ਵਪਾਰੀ ਅਤੇ ਪੀਲੇ ਕਾਰਡ ਧਾਰਕ ਜਾਂ ਮਾਨਤਾ ਪ੍ਰਾਪਤ ਪੱਤਰਕਾਰ ਆਦਿ ਸ਼ਾਮਲ ਹਨ।

CM Health Insurance Scheme ਪ੍ਰਤੀ ਪਰਿਵਾਰ 5 ਲੱਖ ਰੁਪਏ ਬੀਮਾ ਕਵਰ

ਉਨਾਂ ਕਿਹਾ ਕਿ ਹਰੇਕ ਲੋੜਵੰਦ ਵਿਅਕਤੀ ਲਈ ਇਲਾਜ ਸੇਵਾਵਾਂ ਯਕੀਨੀ ਬਣਾਉਂਦਿਆਂ ਇਸ ਸਕੀਮ ਤਹਿਤ ਹਰੇਕ ਪਰਿਵਾਰ ਦੂਜੇ ਅਤੇ ਤੀਜੇ ਦਰਜੇ ਦੀ ਦੇਖਭਾਲ ਸੇਵਾਵਾਂ ਲਈ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦੇ ਸਾਲਾਨਾ ਬੀਮਾ ਕਵਰ ਦੇ ਯੋਗ ਬਣਦਾ ਹੈ ਅਤੇ ਇਸ ਸਕੀਮ ਤਹਿਤ ਪਰਿਵਾਰ ਦੇ ਆਕਾਰ, ਉਮਰ ਜਾਂ ਪਹਿਲਾਂ ਤੋਂ ਮੌਜੂਦ ਡਾਕਟਰੀ ਸਥਿਤੀਆਂ ਸਬੰਧੀ ਕੋਈ ਸੀਮਾ ਨਹੀਂ ਹੈ। ਉਨਾਂ ਕਿਹਾ ਕਿ ਬਾਕੀ ਬਚੇ 15 ਲੱਖ ਪਰਿਵਾਰਾਂ ਨੂੰ ਕਵਰ ਕਰਨ ਲਈ ਲੋੜੀਂਦੇ ਆਈਟੀ ਪੋਰਟਲ ਅਤੇ ਵੱਖ-ਵੱਖ ਪ੍ਰਕਿਰਿਆਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਤ ਜਲਦ ਇਨਾਂ ਪਰਿਵਾਰਾਂ ਨੂੰ ਕਵਰ ਕਰਨਾ ਯਕੀਨੀ ਬਣਾਇਆ ਜਾਵੇਗਾ।

CM Health Insurance Scheme 80 ਫ਼ੀਸਦੀ ਤੋਂ ਵੱਧ ਈ-ਕਾਰਡ ਵੰਡੇ

ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦੀ ਸੁਰੂਆਤ ਤੋਂ ਬਾਅਦ, ਇਸ ਸਕੀਮ ਨੇ ਸੂਬੇ ਭਰ ਵਿੱਚ ਨਿਰੰਤਰ ਵਿਕਾਸ ਅਤੇ ਤੇਜੀ ਦਿਖਾਈ ਹੈ। ਏਬੀ-ਐਮਐਮਐਸਬੀਵਾਈ ਸਕੀਮ ਅਧੀਨ ਹੁਣ ਤੱਕ 9.63 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ 1,112 ਕਰੋੜ ਰੁਪਏ ਦੀਆਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 921 ਹਸਪਤਾਲਾਂ (245 ਸਰਕਾਰੀ ਹਸਪਤਾਲ ਅਤੇ 676 ਪ੍ਰਾਈਵੇਟ ਹਸਪਤਾਲ) ਨੂੰ ਸੂਚੀਬੱਧ ਕਰਨ ਦੇ ਨਾਲ ਨਾਲ 80 ਫ਼ੀਸਦੀ ਤੋਂ ਵੱਧ ਯੋਗ ਪਰਿਵਾਰਾਂ ਨੂੰ ਈ-ਕਾਰਡ ਵੰਡੇ ਗਏ ਹਨ। ਇਹਨਾਂ ਸੂਚੀਬੱਧ ਹਸਪਤਾਲਾਂ ਵਿੱਚ, ਯੋਗ ਲਾਭਪਾਤਰੀ ਇਸ ਯੋਜਨਾ ਤਹਿਤ ਕਵਰ ਕੀਤੇ ਗਏ ਲਗਭਗ 1579 ਇਲਾਜ ਪੈਕੇਜਾਂ ਲਈ ਨਕਦ ਰਹਿਤ ਇਲਾਜ ਸੇਵਾਵਾਂ ਲੈ ਸਕਦੇ ਹਨ।
ਉੱਪ ਮੁੱਖ ਮੰਤਰੀ-ਕਮ- ਸਿਹਤ ਮੰਤਰੀ ਨੇ ਇਸ ਸਕੀਮ ਅਧੀਨ ਯੋਗ ਲਾਭਪਾਤਰੀਆਂ, ਜਿਨਾਂ ਨੇ ਅਜੇ ਤੱਕ ਆਪਣੇ ਕਾਰਡ ਨਹੀਂ ਬਣਾਏ ਹਨ, ਨੂੰ ਨਜਦੀਕੀ ਸੂਚੀਬੱਧ ਹਸਪਤਾਲ, ਸੀ.ਐਸ.ਸੀ. ਕੇਂਦਰ, ਸੇਵਾ ਕੇਂਦਰ ਜਾਂ ਵਿਭਾਗ ਦੀ ਵੈੱਬਸਾਈਟ www.sha.punjab.gov.in  ‘ਤੇ ਜਾ ਕੇ ਆਪਣੀ ਯੋਗਤਾ ਦੀ ਜਾਂਚ ਕਰਨ ਲਈ ਵੀ ਅਪੀਲ ਕੀਤੀ ਹੈ।
SHARE