ਭਾਰਤ ਵਿੱਚ ਪੰਜਾਬ ਨਿਵੇਸ਼ ਲਈ ਮੋਹਰੀ ਸਥਾਨ : ਮੁੱਖ ਮੰਤਰੀ

0
166
CM Mann in Berlin
CM Mann in Berlin
  • ਮੁੱਖ ਮੰਤਰੀ ਨੇ ਪੰਪ ਅਤੇ ਵਾਲਵ ਦਾ ਨਿਰਮਾਣ ਕਰਨ ਵਾਲੀ ਜਰਮਨ ਦੀ ਬਹੁ-ਕੌਮੀ ਕੰਪਨੀ ਕੇਐਸਬੀ ਐਸਈ ਅਤੇ ਸੀਓ ਕੇਜੀਏਏ ਨੂੰ ਸੂਬੇ ਵਿੱਚ ਕਾਰੋਬਾਰ ਸ਼ੁਰੂ ਕਰਨ ਦਾ ਸੱਦਾ

ਇੰਡੀਆ ਨਿਊਜ਼, ਬਰਲਿਨ (ਜਰਮਨੀ) CM Mann in Berlin : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਪ ਅਤੇ ਵਾਲਵ ਬਣਾਉਣ ਵਾਲੀ ਜਰਮਨ ਦੀ ਬਹੁ-ਕੌਮੀ ਕੰਪਨੀ ਕੇਐਸਬੀ ਐਸਈ ਅਤੇ ਸੀਓ ਕੇਜੀਏਏ ਨੂੰ ਸੂਬੇ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਦਿੱਤਾ।  ਮੁੱਖ ਮੰਤਰੀ ਨੇ ਅੱਜ ਇੱਥੇ ਕੇਐਸਬੀ ਐਸਈ ਅਤੇ ਸੀਓ ਕੇਜੀਏਏ ਦੇ ਵਾਈਸ ਪ੍ਰੈਜ਼ੀਡੈਂਟ (ਸੇਲਜ਼ ਮੈਨੇਜਮੈਂਟ ਵਾਟਰ) ਫਿਲਿਪ ਸਟੌਰਚ ਨਾਲ ਮੁਲਾਕਾਤ ਕੀਤੀ।

ਪੰਜਾਬ ਵਿੱਚ ਉਧਯੋਗ ਲਈ ਬੇਹਤਰ ਮਾਹੌਲ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਿਆਸੀ ਸਥਿਰਤਾ, ਮਜ਼ਬੂਤ ਸੰਪਰਕ, ਉਦਾਰਵਾਦੀ ਅਤੇ ਉਦਯੋਗ ਪੱਖੀ ਨੀਤੀਆਂ ਦੇ ਨਾਲ-ਨਾਲ ਸਾਫ਼-ਸੁਥਰੇ, ਹਰਿਆ ਭਰਿਆ ਅਤੇ ਸਿਹਤਮੰਦ ਵਾਤਾਵਰਣ ਅਤੇ ਉੱਚ-ਗੁਣਵੱਤਾ ਵਾਲਾ ਜੀਵਨ ਉਦਯੋਗ ਲਈ ਮੁੱਖ ਖੂਬੀਆਂ ਹਨ। ਭਗਵੰਤ ਮਾਨ ਨੇ ਸੂਬੇ ਦੇ ਉਦਯੋਗਿਕ ਵਾਤਾਵਰਣ ਦੀ ਮਜ਼ਬੂਤੀ ਅਤੇ ਉਦਯੋਗ ਲਈ ਮੌਕਿਆਂ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ।

ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਦਾ ਜ਼ਿਕਰ ਕੀਤਾ

ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੜਕ, ਰੇਲਵੇ ਅਤੇ ਹਵਾਈ ਮਾਰਗਾਂ ਦੇ ਮਾਮਲੇ ਵਿੱਚ ਪੰਜਾਬ ਦਾ ਸੰਪਰਕ, ਕਿਰਤੀਆਂ ਦਾ ਦੋਸਤਾਨਾ ਵਿਵਹਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਉਦਯੋਗਪਤੀਆਂ ਲਈ ਲਾਹੇਵੰਦ ਹਨ। ਭਗਵੰਤ ਮਾਨ ਨੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਪੰਜਾਬ ਮੌਕਿਆਂ ਦੀ ਧਰਤੀ

ਮੁੱਖ ਮੰਤਰੀ ਨੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਦਰਸਾਇਆ ਅਤੇ ਕੰਪਨੀ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਕਿਹਾ। ਇਸ ਦੌਰਾਨ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ, (ਸੇਲਜ਼ ਮੈਨੇਜਮੈਂਟ ਵਾਟਰ) ਫਿਲਿਪ ਸਟੌਰਚ ਨੇ ਰੈਗੂਲੇਟਰੀ ਤੇ ਵਿੱਤੀ ਸੇਵਾਵਾਂ ਅਤੇ ਕਾਰੋਬਾਰੀ ਦਰਜਾਬੰਦੀ ਲਈ ਪੰਜਾਬ ਦੀ ਸਿੰਗਲ-ਵਿੰਡੋ ਪ੍ਰਣਾਲੀ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਨੇ ‘ਵਰਬੀਓ ਗਰੁੱਪ’ ਨੂੰ ਭਵਿੱਖੀ ਸਹਿਯੋਗ ਦੇ ਮੌਕਿਆਂ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ

ਇਹ ਵੀ ਪੜ੍ਹੋ:  ਸਰਕਾਰ ਜਲਦ ਨਵੀਂ ਟ੍ਰਾਂਸਪੋਰਟ ਨੀਤੀ ਲੈ ਕੇ ਆਵੇਗੀ : ਟ੍ਰਾਂਸਪੋਰਟ ਮੰਤਰੀ

ਸਾਡੇ ਨਾਲ ਜੁੜੋ :  Twitter Facebook youtube

SHARE