CM Statement on assembly Election 2022 ਕੈਪਟਨ, ਬਾਦਲ ਅਤੇ ਭਾਜਪਾ ਲੀਡਰਸ਼ਿਪ ਸੂਬੇ ਨੂੰ ਨੁਕਸਾਨ ਪਹੁੰਚਾ ਰਹੇ : ਚੰਨੀ

0
324
CM Statement on assembly Election 2022

CM Statement on assembly Election 2022

ਕਿਹਾ ਕਿ ਬੇਅਦਬੀ ਅਤੇ ਡਰੱਗਜ਼ ਦੇ ਮਾਮਲਿਆਂ ਵਿੱਚ ਜਲਦ ਹੀ ਇਨਸਾਫ਼ ਮਿਲੇਗਾ

ਇੱਕ ਦੂਜੇ ਨੂੰ ਲਾਭ ਪਹੁੰਚਾਉਣ ਖਾਤਰ ਅੰਦਰਖਾਤੇ ਸੀਟ ਸ਼ੇਅਰਿੰਗ ਫਾਰਮੂਲਾ ਅਪਨਾਉਣ ਲਈ ਕੈਪਟਨ ਅਤੇ ਬਾਦਲਾਂ ‘ਤੇ ਵਰ੍ਹੇ

ਇੰਡੀਆ ਨਿਊਜ਼, ਚੰਡੀਗੜ:

CM Statement on assembly Election 2022 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਲੀਡਰਸ਼ਿਪ ‘ਤੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਿਰਫ ਸਿਆਸੀ ਲਾਹੇ ਲਈ ਸੂਬੇ ਦੇ ਹਿੱਤਾਂ ਨੂੰ ਅੰਦਰਖਾਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਤਿੰਨੋਂ ਹੀ ਅਤੀਤ ਅਤੇ ਵਰਤਮਾਨ ਵਿੱਚ ਸੂਬੇ ਦੇ ਹਿਤਾਂ ਨੂੰ ਠੇਸ ਪਹੁੰਚਾਉਣ ਲਈ ਘਿਓ-ਖਿਚੜੀ ਸਨ ਅਤੇ ਭਵਿੱਖ ਵਿੱਚ ਵੀ ਆਪਣੇ ਇਸ ਸਿਆਸਤ ਤੋਂ ਪ੍ਰੇਰਿਤ ਏਜੰਡੇ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਵਾਰ ਲੋਕਾਂ ਦੇ ਹਾਂ ਪੱਖੀ ਰਵੱਈਏ, ਜੋ ਕਿ ਕਾਂਗਰਸ ਤੋਂ ਇਲਾਵਾ ਕਿਸੇ ਦੇ ਹੱਕ ਵਿੱਚ ਫੈਸਲਾਕੁੰਨ ਨਹੀਂ, ਕਾਰਨ ਕਾਂਗਰਸੀ ਵਰਕਰਾਂ ਵਿੱਚ ਪੈਦਾ ਹੋਏ ਉਤਸ਼ਾਹ ਨੂੰ ਕੋਈ ਵੀ ਘੱਟ ਨਹੀਂ ਕਰ ਸਕਦਾ।

ਵਰਕਰਾਂ ਦੇ ਮੂਡ ਵਿੱਚ ਵੱਡੀ ਤਬਦੀਲੀ ਆਈ (CM Statement on assembly Election 2022)

ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਮੂਡ ਵਿੱਚ ਵੱਡੀ ਤਬਦੀਲੀ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਾਮਲੇ ਸਹੀ ਲੀਹ ‘ਤੇ ਚੱਲ ਰਹੇ ਹਨ ਅਤੇ ਜਲਦੀ ਹੀ ਲੋਕਾਂ ਦੀ ਤਸੱਲੀ ਅਨੁਸਾਰ ਇਨਸਾਫ਼ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਦੋਵਾਂ ਮੁੱਦਿਆਂ ਦੇ ਨਤੀਜੇ ਆਉਣ ਵਿਚ ਦੇਰੀ ਹੋਈ ਹੈ ਕਿਉਂਕਿ ਇਹ ਬੁਰੀ ਤਰ੍ਹਾਂ ਉਲਝਾਏ ਗਏ ਸਨ ਪਰ ਸਰਕਾਰ ਇੰਨ੍ਹਾਂ ਦੇ ਤਰਕਪੂਰਨ ਅੰਤ ਵੱਲ ਵਧ ਰਹੀ ਹੈ।

ਕੇਜਰੀਵਾਲ ਨੂੰ ਦਿਤੀ ਸਲਾਹ (CM Statement on assembly Election 2022)

ਵਿਰੋਧੀ ਧਿਰ ਖਾਸ ਤੌਰ ‘ਤੇ ‘ਆਪ’ ਵੱਲੋਂ ਕੀਤੇ ਜਾ ਰਹੇ ਪ੍ਰਚਾਰ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਇਸ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਬਿਨਾਂ ਕਿਸੇ ਤੁਕ ਜਾਂ ਕਾਰਨ ਦੇ ਲਗਾਤਾਰ ਉਨ੍ਹਾਂ ਦੀ ਸਰਕਾਰ ਵਿਰੁੱਧ ਭੜਾਸ ਕੱਢ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਇਸ ਤੱਥ ਨੂੰ ਭਲੀਭਾਂਤੀ ਜਾਣਦੇ ਹਨ ਕਿ ਉਹ ਇਸ ਸੂਬੇ ਵਿੱਚ ਕਦੇ ਵੀ ਸੱਤਾ ਵਿੱਚ ਨਹੀਂ ਆਉਣਗੇ ਇਸ ਲਈ ਵੱਡੇ-ਵੱਡੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਕੋਝੀਆਂ ਚਾਲਾਂ ਨਾਲ ਮੂਰਖ ਬਣਾਉਣ ਦੀ ਬਜਾਏ ਉਹ ਦਿੱਲੀ ਵਿੱਚ ਆਪਣੀ ਸਰਕਾਰ ‘ਤੇ ਜ਼ਿਆਦਾ ਧਿਆਨ ਦੇਣ।

ਇਹ ਵੀ ਪੜ੍ਹੋ : India News Punjab Conclave, Mann Statement on Sidhu ਨਵਜੋਤ ਸਿੰਘ ਸਿੱਧੂ ਸਾਡਾ ਕੰਮ ਕਰਦੇ ਹਨ

Connect With Us:-  Twitter Facebook

SHARE