ਦਿਨੇਸ਼ ਮੌਦਗਿਲ, Punjab News (CM urges people to vote) : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਹਨ l ਲੋਕ ਆਪਣੇ ਚਹੇਤੇ ਨੇਤਾ ਨੂੰ ਵੋਟਾਂ ਪਾ ਰਹੇ ਹਨ। ਇਸ ਸੀਟ ‘ਤੇ ਕੌਣ ਜੇਤੂ ਬਣੇਗਾ, ਇਹ ਵੋਟਰ ਵੱਲੋਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਸੀਟ ਲਈ ਹੌਲੀ-ਹੌਲੀ ਹੋਈ ਵੋਟਿੰਗ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਚੱਲ ਰਹੀ ਹੈ।
ਸੰਗਰੂਰ ਦੇ ਇਨਕਲਾਬੀ ਲੋਕਾਂ ਨੂੰ ਮੇਰੀ ਅਪੀਲ, ਇਸ ਜ਼ਿਮਨੀ ਚੋਣ ਵਿੱਚ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਇਲਾਕੇ ਦੇ ਵਿਕਾਸ ਲਈ ਵੋਟ ਜ਼ਰੂਰ ਪਾਓ…
ਇਨਕਲਾਬ ਜ਼ਿੰਦਾਬਾਦ— Bhagwant Mann (@BhagwantMann) June 23, 2022
ਭਗਵੰਤ ਮਾਨ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਸੰਗਰੂਰ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਇਲਾਕੇ ਦੇ ਵਿਕਾਸ ਲਈ ਵੋਟ ਜ਼ਰੂਰ ਪਾਓ। ਜ਼ਿਕਰਯੋਗ ਹੈ ਕਿ ਇਹ ਸੀਟ ਭਗਵੰਤ ਮਾਨ ਦਾ ਗੜ੍ਹ ਮੰਨੀ ਜਾਂਦੀ ਹੈ ਅਤੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਸ ਲਈ ਅੱਜ ਵੋਟਿੰਗ ਹੋ ਰਹੀ ਹੈ।
15 ਲੱਖ 69 ਹਜ਼ਾਰ 240 ਵੋਟਰ
ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚ 15 ਲੱਖ 69 ਹਜ਼ਾਰ 240 ਵੋਟਰ ਹਨ। ਇਹ ਵੋਟਰ ਚੋਣ ਮੈਦਾਨ ਵਿੱਚ ਉਤਰੇ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੰਗਰੂਰ ਵਿੱਚ 8 ਲੱਖ 30 ਹਜ਼ਾਰ 56 ਪੁਰਸ਼, 7 ਲੱਖ 39 ਹਜ਼ਾਰ 140 ਔਰਤਾਂ ਅਤੇ 44 ਹੋਰ ਵੋਟਰ ਹਨ। ਜਦੋਂਕਿ ਜ਼ਿਲ੍ਹੇ ਵਿੱਚ ਕੁੱਲ ਵੋਟਰ 9 ਲੱਖ 70 ਹਜ਼ਾਰ 27 ਹਨ, ਜਿਨ੍ਹਾਂ ਵਿੱਚੋਂ 4 ਲੱਖ 79 ਹਜ਼ਾਰ 884 ਪੁਰਸ਼ ਅਤੇ ਇਸਤਰੀ ਵੋਟਰ 4 ਲੱਖ 27 ਹਜ਼ਾਰ 121 ਅਤੇ ਤੀਜੇ ਲਿੰਗ ਦੇ 22 ਵੋਟਰ ਹਨ।
ਇਸੇ ਤਰ੍ਹਾਂ ਮਲੇਰਕੋਟਲਾ ਵਿੱਚ ਕੁੱਲ 1 ਲੱਖ 60 ਹਜ਼ਾਰ 86 ਵੋਟਰ ਹਨ। ਜਿਸ ਵਿੱਚ 84 ਹਜ਼ਾਰ 832 ਪੁਰਸ਼, 75 ਹਜ਼ਾਰ 247 ਮਹਿਲਾ ਵੋਟਰ ਅਤੇ 7 ਤੀਜੇ ਲਿੰਗ ਦੇ ਵੋਟਰ ਹਨ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 5 ਲੱਖ 2 ਹਜ਼ਾਰ 127 ਵੋਟਰ ਹਨ, ਜਿਨ੍ਹਾਂ ਵਿੱਚੋਂ 2 ਲੱਖ 65 ਹਜ਼ਾਰ 340 ਪੁਰਸ਼, 2 ਲੱਖ 36 ਹਜ਼ਾਰ 772 ਮਹਿਲਾ ਵੋਟਰ ਅਤੇ 15 ਤੀਜੇ ਲਿੰਗ ਦੇ ਵੋਟਰ ਹਨ।
ਇਹ ਵੀ ਪੜੋ : ਪੰਜਾਬ ਵਿੱਚ ਐਂਟੀ ਕੁਰੱਪਸ਼ਨ ਹੈਲਪਲਾਈਨ ਨਾਲ ਰਿਸ਼ਵਤਖੋਰਾਂ ਤੇ ਕੱਸਿਆ ਸ਼ਿਕੰਜਾ
ਸਾਡੇ ਨਾਲ ਜੁੜੋ : Twitter Facebook youtube