ਉਦਯੋਗ ਤੇ ਕਾਮਰਸ ਵਿਭਾਗ ਵੱਲੋਂ ਰਾਜ ਦੇ ਜਨਰਲ ਮੈਨੇਜਰਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉਦਯੋਗਿਕ ਐਸੋਸੀਏਸ਼ਨਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ

0
150
Conducted orientation program on value chain and cluster development for industrial associations, To accelerate the development of MSMEs in the state of Punjab. District Industry Centers and Industrial Associations

  • ਰਾਜ ਦੇ ਜਨਰਲ ਮੈਨੇਜਰਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉਦਯੋਗਿਕ ਐਸੋਸੀਏਸ਼ਨਾਂ ਲਈ ਵੈਲਿਊ ਚੇਨ ਅਤੇ ਕਲੱਸਟਰ ਡਿਵੈਲਪਮੈਂਟ ਉਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, PUNJAB NEWS (Conducted orientation program on value chain and cluster development for industrial associations): ਪੰਜਾਬ ਦੇ ਐਮ.ਐਸ.ਐਮ.ਈਜ਼ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ (ਸਿਡਬੀ) ਨਾਲ ਕੀਤੇ ਸਮਝੌਤੇ ਮੁਤਾਬਕ ਉਦਯੋਗ ਅਤੇ ਕਾਮਰਸ ਵਿਭਾਗ ਵੱਲੋਂ ਰਾਜ ਦੇ ਜਨਰਲ ਮੈਨੇਜਰਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉਦਯੋਗਿਕ ਐਸੋਸੀਏਸ਼ਨਾਂ ਲਈ ਵੈਲਿਊ ਚੇਨ ਅਤੇ ਕਲੱਸਟਰ ਡਿਵੈਲਪਮੈਂਟ ਉਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।

Conducted orientation program on value chain and cluster development for industrial associations, To accelerate the development of MSMEs in the state of Punjab. District Industry Centers and Industrial Associations
Conducted orientation program on value chain and cluster development for industrial associations, To accelerate the development of MSMEs in the state of Punjab. District Industry Centers and Industrial Associations

ਟ੍ਰੇਨਿੰਗ ਦਾ ਫੋਕਸ ਖੇਤਰ ਭਾਰਤ ਸਰਕਾਰ ਦੀਆਂ ਸਕੀਮਾਂ ਤੋਂ ਲਾਭ ਪ੍ਰਾਪਤ ਕਰਨਾ ਅਤੇ ਹਾਰਡ ਇਨਫਰਾਸਟ੍ਰਕਚਰ ਦੇ ਵਿਕਾਸ ਦੁਆਰਾ ਪੰਜਾਬ ਰਾਜ ਵਿੱਚ ਐਮ.ਐਸ.ਐਮ.ਈਜ਼ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਸੀ। ਪ੍ਰੋਗਰਾਮ ਦਾ ਉਦਘਾਟਨ ਪ੍ਰਮੁੱਖ ਸਕੱਤਰ ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ ਦਿਲੀਪ ਕੁਮਾਰ ਨੇ ਕੀਤਾ।

ਰਾਜ ਵਿੱਚ ਉਦਯੋਗ ਪੱਖੀ ਮਾਹੌਲ ਨੂੰ ਸੁਧਾਰਨ ਲਈ ਵਿਭਾਗ ਦੀਆਂ ਨਵੀਨਤਮ ਪਹਿਲਕਦਮੀਆਂ ਬਾਰੇ ਦੱਸਿਆ

ਉਨ੍ਹਾਂ ਐਮ.ਐਸ.ਐਮ.ਈਜ਼ ਦੇ ਵਿਕਾਸ ਲਈ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ`ਤੇ ਜ਼ੋਰ ਦਿੱਤਾ। ਸਕੱਤਰ-ਕਮ-ਡਾਇਰੈਕਟਰ, ਉਦਯੋਗ ਅਤੇ ਕਾਮਰਸ ਵਿਭਾਗ ਸਿਬਿਨ ਸੀ ਨੇ ਵੀ ਰਾਜ ਦੇ ਆਰਥਿਕ ਵਿਕਾਸ ਲਈ ਉਦਯੋਗਾਂ ਵਾਸਤੇ ਅਜਿਹੇ ਓਰੀਐਂਟੇਸ਼ਨ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਦਰਸਾਇਆ।

Conducted orientation program on value chain and cluster development for industrial associations, To accelerate the development of MSMEs in the state of Punjab. District Industry Centers and Industrial Associations
Conducted orientation program on value chain and cluster development for industrial associations, To accelerate the development of MSMEs in the state of Punjab. District Industry Centers and Industrial Associations

ਪ੍ਰਸਿੱਧ ਉਦਯੋਗ ਮਾਹਿਰ ਪ੍ਰੋ. ਵੀ ਪਦਮਾਨੰਦ, ਪਾਰਟਨਰ ਗ੍ਰਾਂਟ ਥਾਰਨਟਨ ਭਾਰਤ ਨੇ ਰਾਜ ਵਿੱਚ ਐਮ.ਐਸ.ਐਮ.ਈਜ਼ ਦੇ ਵਿਕਾਸ ਲਈ ਕਲੱਸਟਰ ਡਿਵੈਲਪਮੈਂਟ ਅਪਰੋਚ ਅਤੇ ਵੈਲਿਊ ਚੇਨ ਦੇ ਸੰਕਲਪਾਂ ਬਾਰੇ ਦੱਸਿਆ। ਉਨ੍ਹਾਂ ਨੇ ਹਾਰਡ ਇਨਫਰਾਸਟ੍ਰਕਚਰ ਦੇ ਲਾਭਾਂ ਅਤੇ ਰਾਜ ਦੇ ਵਿਕਾਸ ਵਿੱਚ ਉਦਯੋਗਿਕ ਐਸੋਸੀਏਸ਼ਨਾਂ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸੰਯੁਕਤ ਡਾਇਰੈਕਟਰ, ਡੀ.ਆਈ.ਸੀ. ਵਿਸ਼ਵ ਬੰਧੂ ਨੇ ਰਾਜ ਵਿੱਚ ਉਦਯੋਗ ਪੱਖੀ ਮਾਹੌਲ ਨੂੰ ਸੁਧਾਰਨ ਲਈ ਵਿਭਾਗ ਦੀਆਂ ਨਵੀਨਤਮ ਪਹਿਲਕਦਮੀਆਂ ਬਾਰੇ ਦੱਸਿਆ।

Conducted orientation program on value chain and cluster development for industrial associations, To accelerate the development of MSMEs in the state of Punjab. District Industry Centers and Industrial Associations
Conducted orientation program on value chain and cluster development for industrial associations, To accelerate the development of MSMEs in the state of Punjab. District Industry Centers and Industrial Associations

ਇਸ ਸਮਾਗਮ ਵਿੱਚ ਵਿਭਾਗ ਦੇ 115 ਦੇ ਕਰੀਬ ਅਧਿਕਾਰੀਆਂ ਸਮੇਤ ਵਧੀਕ ਡਾਇਰੈਕਟਰਾਂ, ਸੰਯੁਕਤ ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ, ਸਹਾਇਕ ਡਾਇਰੈਕਟਰਾਂ, ਜਨਰਲ ਮੈਨੇਜਰਾਂ, ਫੰਕਸ਼ਨਲ ਮੈਨੇਜਰਾਂ, ਪ੍ਰਾਜੈਕਟ ਮੈਨੇਜਰਾਂ, ਬਿਜ਼ਨਸ ਫੈਸੀਲੀਟੇਸ਼ਨ ਅਫ਼ਸਰਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਫਿਜ਼ੀਕਲ ਅਤੇ ਵਰਚੂਅਲ ਤੌਰ `ਤੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਪੰਜਾਬ ਦੇ ਜੋੜੇ ਨੂੰ ਮੌਤ ਇਸ ਤਰਾਂ ਖਿੱਚ ਲਿਆਈ ਹਰਿਆਣਾ

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਤੱਕ ਮੁਲਤਵੀ

ਸਾਡੇ ਨਾਲ ਜੁੜੋ :  Twitter Facebook youtube

SHARE