Conflict in Punjab Congress ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਤੇ ਲਾਇਆ ਵੱਡਾ ਆਰੋਪ

0
262
Conflict in Punjab Congress

Conflict in Punjab Congress

ਇੰਡੀਆ ਨਿਊਜ਼, ਚੰਡੀਗੜ੍ਹ :

Conflict in Punjab Congress ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੇ ਨੇੜੇ ਆਣ ਦੇ ਨਾਲ ਹੀ ਸਿਆਸੀ ਖਿੱਚਤਾਨ ਵਧਦੀ ਜਾ ਰਹੀ ਹੈ। ਹਰ ਪਾਰਟੀ ਦੂਜੀ ਧਿਰ ਤੇ ਨਿਸ਼ਾਨਾ ਲੈ ਰਹੀ ਹੈ। ਪਰ ਰਾਜ ਦੀ ਮੌਜੂਦਾ ਸਰਕਾਰ ਅਤੇ ਕਾਂਗਰਸ ਪਾਰਟੀ ਵਿੱਚ ਆਪਸੀ ਖਿੱਚਤਾਨ ਘੱਟ ਹੁੰਦੀ ਨਹੀਂ ਦਿਸ ਰਹੀ। ਤਾਜਾ ਮਾਮਲੇ ਵਿੱਚ ਰਾਜ ਦੇ ਉੱਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਵੱਡਾ ਬਿਆਨ ਦਿੱਤਾ ਹੈ। ਜਿਸ ਤੋਂ ਇਕ ਵਾਰ ਫਿਰ ਸਾਬਿਤ ਹੋ ਗਿਆ ਹੈ ਕਿ ਪ੍ਰਦੇਸ਼ ਕਾਂਗਰਸ ਵਿੱਚ ਸਬ ਠੀਕ ਨਹੀਂ ਚੱਲ ਰਿਹਾ।

ਸਿੱਧੂ ਨੇ ਨਹੀਂ ਬਣਨ ਦਿੱਤਾ ਸੀਐਮ Conflict in Punjab Congress

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੇ ਉਨ੍ਹਾਂ (ਰੰਧਾਵਾ) ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਹਾਲਾਂਕਿ ਰਾਜਨੀਤਿਕ ਗਲਿਆਰੇ ਵਿੱਚ ਇਹ ਗੱਲ ਪਹਿਲਾਂ ਵੀ ਬਹੁਤ ਚਲੀ ਸੀ ਕਿ ਰੰਧਾਵਾ ਅਤੇ ਸੀਐਮ ਦੀ ਕੁਰਸੀ ਵਿੱਚ ਨਵਜੋਤ ਸਿੰਘ ਸਿੱਧੂ ਆ ਗਿਆ ਸੀ। ਪਰ ਇਹ ਪਹਿਲੀ ਵਾਰ ਹੈ ਜਦੋਂ ਰੰਧਾਵੇ ਨੇ ਖੁਦ ਇਹ ਗੱਲ ਕਹੀ ਹੈ ਕਿ ਸਿੱਧੂ ਨੇ ਉਸ ਨੂੰ ਸੀਐਮ ਨਹੀਂ ਬਣਨ ਦਿੱਤਾ।

ਆਲਾਕਮਾਨ ਦੀ ਪ੍ਰੇਸ਼ਾਨੀ ਵਧੇਗੀ Conflict in Punjab Congress

ਚੋਣਾਂ ਤੋਂ ਠੀਕ ਪਹਿਲਾਂ ਇਕ ਸੀਨੀਅਰ ਨੇਤਾ ਦਾ ਇਸ ਤਰਾਂ ਦਾ ਬਿਆਨ ਯਕੀਨੀ ਤੋਰ ਤੇ ਆਲਾਕਮਾਨ ਦੀ ਪ੍ਰੇਸ਼ਾਨੀ ਵੀ ਵਧਾਵੇਗਾ। ਰੰਧਾਵਾ ਦਾ ਇਹ ਬਿਆਨ ਇਸ ਲਈ ਵੀ ਅਹਿਮ ਬਣ ਜਾਂਦਾ ਹੈ ਕਿ ਪਿਛਲੇ ਦਿਨੀਂ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਆਏ ਸੀ। ਉਨ੍ਹਾਂ ਦੇ ਆਉਣ ਦਾ ਇਹੀ ਮਕਸਦ ਸੀ ਕਿ ਪ੍ਰਦੇਸ਼ ਕਾਂਗਰਸ ਨੇਤਾਵਾਂ ਵਿੱਚ ਆਪਸੀ ਤਾਲਮੇਲ ਨੂੰ ਬੇਹਤਰ ਬਣਾਇਆ ਜਾਵੇ। ਪਰ ਰਾਹੁਲ ਦੇ ਦੌਰੇ ਤੋਂ ਇਕ ਦਮ ਬਾਅਦ ਇਸ ਤਰਾਂ ਦਾ ਬਿਆਨ ਕਈ ਸਵਾਲ ਖੜੇ ਕਰਦਾ ਹੈ।

ਇਹ ਵੀ ਪੜ੍ਹੋ : INDIA NEWS-JAN KI BAAT OPINION POLL UP ਜਾਟ ਵੰਡੇ, ਯੂਪੀ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ : ਸਰਵੇਖਣ

ਇਹ ਵੀ ਪੜ੍ਹੋ : Polstrat-NewsX Pre-Poll Survey 2 Punjab ਪੰਜਾਬ ਵਿੱਚ ਕਿਸ ਪਾਰਟੀ ਦੀ ਬਣੇਗੀ ਸਰਕਾਰ?

ਇਹ ਵੀ ਪੜ੍ਹੋ : Polstrat-NewsX Pre-Poll Survey 2 of Goa ਗੋਆ ‘ਚ ਵਿਧਾਨ ਸਭਾ ਚੋਣਾਂ ਕੌਣ ਜਿੱਤ ਰਿਹਾ ਹੈ?

ਇਹ ਵੀ ਪੜ੍ਹੋ : Polstrat-NewsX Pre-Poll Survey From UP ਯੂਪੀ ਵਿੱਚ ਫਿਰ ਬਣ ਸਕਦੀ ਹੈ ਭਾਜਪਾ ਦੀ ਸਰਕਾਰ

ਇਹ ਵੀ ਪੜ੍ਹੋ : Polstrat-NewsX Pre-Poll Survey Results from Punjab and Goa ਪੰਜਾਬ ਅਤੇ ਗੋਆ ਤੋਂ ਪ੍ਰੀ-ਪੋਲ ਸਰਵੇਖਣ ਨਤੀਜੇ

Connect With Us : Twitter Facebook

SHARE