ਸਿੱਧੂ ਵੱਲੋਂ ਕੀਤੀਆਂ ਗਈਆਂ ਮੀਟਿੰਗਾਂ ਕਾਰਨ ਕਾਂਗਰਸ ਵਿੱਚ ਭੂਚਾਲ
ਦਿਨੇਸ਼ ਮੌਦਗਿਲ ਲੁਧਿਆਣਾ
Confusion among Congress workers ਪੰਜਾਬ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਹਾਈਕਮਾਂਡ (Congress High Command) ਨੇ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਜਿਸ ਕਾਰਨ ਜ਼ਿਆਦਾਤਰ ਕਾਂਗਰਸੀ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੇਖੀ ਗਈ ਪਰ ਕੁਝ ਆਗੂ ਇਸ ਦਾ ਵਿਰੋਧ ਵੀ ਕਰਦੇ ਨਜ਼ਰ ਆਏ, ਜਦਕਿ ਕਾਂਗਰਸ ਹਾਈਕਮਾਂਡ ਇਸ ਵਿਰੋਧ ‘ਤੇ ਸਖਤ ਹੋ ਗਈ। ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਰਾਜਾ ਵੜਿੰਗ ਅਤੇ ਸੂਬਾ ਕਾਂਗਰਸ ਦੀ ਨਵ-ਨਿਯੁਕਤ ਟੀਮ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਸਾਬਕਾ ਵਿਧਾਇਕਾਂ ਅਤੇ ਕੌਂਸਲਰਾਂ ਨਾਲ ਮੀਟਿੰਗਾਂ ਕਰ ਰਹੀ ਹੈ।
ਸੂਬਾ ਕਾਂਗਰਸ ਦੀ ਨਵ-ਨਿਯੁਕਤ ਟੀਮ ਸਾਬਕਾ ਵਿਧਾਇਕਾਂ ਅਤੇ ਕੌਂਸਲਰਾਂ ਨਾਲ ਕਰ ਰਹੀ ਮੀਟਿੰਗਾਂ, ਸਿੱਧੂ ਦੀ ਮੀਟਿੰਗ ਤੋਂ ਦੂਰੀ
ਇਸ ਟੀਮ ਨੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਸਾਬਕਾ ਵਿਧਾਇਕਾਂ ਅਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ, ਜਦਕਿ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਇਸ ਮੀਟਿੰਗ ਤੋਂ ਦੂਰੀ ਬਣਾ ਕੇ ਸਮਰਾਲਾ ਅਤੇ ਚੰਡੀਗੜ੍ਹ ਪੁੱਜੇ ਅਤੇ ਕਾਂਗਰਸ ਤੋਂ ਨਾਰਾਜ਼ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਇਸੇ ਦਿਨ ਹੀ ਸਿੱਧੂ ਨੇ ਸਮਰਾਲਾ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ (Amrik Singh Dhillon), ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ (Lal Singh) ਨਾਲ ਮੀਟਿੰਗਾਂ ਕਰਕੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ।
ਭਾਵੇਂ ਕਿ ਸਿੱਧੂ ਦਾ ਮੁੱਖ ਟੀਚਾ ਕੀ ਹੈ ਇਹ ਤਾਂ ਉਹ ਹੀ ਜਾਣਦੇ ਹਨ ਪਰ ਸਿੱਧੂ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਮੀਟਿੰਗਾਂ ਕਾਰਨ ਕਾਂਗਰਸ ਵਿੱਚ ਭੂਚਾਲ ਆ ਗਿਆ ਹੈ। ਜਿਸ ਕਾਰਨ ਕਾਂਗਰਸੀ ਵਰਕਰਾਂ ਵਿੱਚ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ ਕਿ ਕਾਂਗਰਸ ਵਿੱਚ ਕੀ ਚੱਲ ਰਿਹਾ ਹੈ? Confusion among Congress workers
ਇਕ ਪਾਸੇ ਨਵੀਂ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਨਵਜੋਤ ਸਿੱਧੂ ਵੀ ਜ਼ਿਆਦਾ ਸਰਗਰਮ ਦੇਖਣ ਨੂੰ ਮਿਲ ਰਹੇ ਹਨ।
ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਕੀ ਕਾਂਗਰਸ ‘ਚ ਏ ਅਤੇ ਬੀ ਟੀਮਾਂ ਬਣ ਰਹੀਆਂ ਹਨ ਜਾਂ ਫਿਰ ਸਿੱਧੂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ‘ਚ ਜ਼ਿਆਦਾ ਸਰਗਰਮ ਹੋ ਗਏ ਹਨ।
ਕਿਆਸ : ਕਿਤੇ ਨਵਜੋਤ ਸਿੱਧੂ ਆਪਣੀ ਵੱਖਰੀ ਲਾਬੀ ਤਾਂ ਨਹੀਂ ਤਿਆਰ ਕਰ ਰਹੇ ?
ਇੱਥੇ ਵਰਣਨਯੋਗ ਹੈ ਕਿ ਸੁਨੀਲ ਜਾਖੜ (Sunil Jakhar) ਨੂੰ ਹਾਈਕਮਾਂਡ ਵੱਲੋਂ ਨੋਟਿਸ ਦੇ ਕੇ ਜਵਾਬ ਮੰਗਿਆ ਗਿਆ ਸੀ ਅਤੇ ਉਸ ਤੋਂ ਬਾਅਦ ਸਿੱਧੂ ਜਾਖੜ ਨੂੰ ਮਿਲਣ ਗਏ ਸਨ। ਜਿਸ ਕਾਰਨ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕਿਆਸ ਲਾਏ ਜਾ ਰਹੇ ਹਨ ਕਿ ਕਿਤੇ ਨਵਜੋਤ ਸਿੱਧੂ ਆਪਣੀ ਵੱਖਰੀ ਲਾਬੀ (Separate lobby) ਤਾਂ ਨਹੀਂ ਤਿਆਰ ਕਰ ਰਹੇ। ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋ ਸਕਦਾ ਹੈ। ਇਸੇ ਤਰ੍ਹਾਂ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਕਿ ਕੀ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਨਹੀਂ ਬਣਾਉਣ ਜਾ ਰਹੇ। ਵੈਸੇ ਜੋ ਵੀ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਕਾਂਗਰਸੀ ਵਰਕਰ (Congress workers) ਇਸ ਨੂੰ ਲੈ ਕੇ ਅਸਮੰਜਸ ਵਿਚ ਹਨ।
ਸੀਨੀਅਰ ਆਗੂ ਹੀ ਨਹੀਂ, ਜ਼ਮੀਨੀ ਪੱਧਰ ਦੇ ਵਰਕਰ ਵੀ ਜ਼ਰੂਰੀ: ਦੀਪਕ ਹੰਸ
ਕਾਂਗਰਸੀ ਆਗੂ ਦੀਪਕ ਹੰਸ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨਾ ਹਾਈਕਮਾਂਡ ਦੀ ਚੰਗੀ ਸੋਚ ਹੈ ਪਰ ਹੁਣ ਸੂਬੇ ਦੀ ਨਵੀਂ ਟੀਮ ਸਿਰਫ਼ ਸੀਨੀਅਰ ਆਗੂਆਂ ਜਾਂ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੱਕ ਹੀ ਸੀਮਤ ਨਾ ਰਹਿ ਕੇ ਬਲਾਕ ਤੇ ਵਾਰਡ ਪੱਧਰ ’ਤੇ ਵਰਕਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਕਿਉਂਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵਰਕਰਾਂ ਤੋਂ ਬਿਨਾਂ ਸੀਨੀਅਰ ਆਗੂ ਕੁਝ ਵੀ ਨਹੀਂ ਹੁੰਦੇ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਬਲਾਕ ਅਤੇ ਵਾਰਡ ਪੱਧਰ ‘ਤੇ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜਿਸ ਲਈ ਸੂਬਾ ਪ੍ਰਧਾਨ ਨੂੰ ਬਲਾਕ ਤੇ ਵਾਰਡ ਪੱਧਰ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਇੱਕ ਵਾਰ ਫਿਰ ਕਾਂਗਰਸੀ ਵਰਕਰਾਂ ਵਿੱਚ ਜੋਸ਼ ਪੈਦਾ ਹੋ ਸਕੇ ਅਤੇ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਸਕੇ। Confusion among Congress workers