Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ

0
230
Congress and AAP supporters clash

Congress and AAP supporters clash

ਇੰਡੀਆ ਨਿਊਜ਼, ਚੰਡੀਗੜ੍ਹ :

ਪ੍ਰਦੇਸ਼ ਵਿੱਚ ਜਿੱਥੇ ਵੋਟਿੰਗ ਨੇ ਰਫਤਾਰ ਫੜਨੀ ਸ਼ੁਰੂ ਕਰ ਲਈ ਹੈ। ਓਥੇ ਹੀ ਹੁਣ ਕਈ ਥਾਵਾਂ ਤੇ ਮਾਹੌਲ ਵੀ ਗਰਮ ਹੁੰਦਾ ਦਿੱਖ ਰਿਹਾ ਹੈ। ਜਾਣਕਾਰੀ ਦੇ ਮੁਤਾਬਿਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਦੌੜ ਸੀਟ ‘ਤੇ ਮਾਮੂਲੀ ਗੱਲ ਨੂੰ ਲੈ ਕੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ਦੇ ਵਰਕਰ ਕਾਫੀ ਸੰਖਿਆ ਵਿੱਚ ਇਕੱਠੇ ਹੋ ਗਏ ਅਤੇ ਗੱਲ ਮਾਰਕੁੱਟ ਤੱਕ ਪੁੱਜ ਗਈ। ਇਸ ਦੌਰਾਨ ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ। ਮੌਕੇ ਤੇ ਮੌਜੂਦ ਪੁਲਿਸ ਪਾਰਟੀ ਨੇ ਮਾਮਲੇ ਨੂੰ ਸ਼ਾਂਤ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ । Congress and AAP supporters clash

ਸੋਨੂੰ ਸੂਦ ਦੀ ਕਾਰ ਜ਼ਬਤ

ਮੋਗਾ ਵਿੱਖੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਬੋਲੀਵੁਡ ਅਭਿਨੇਤਾ ਸੋਨੂੰ ਸੂਦ ਦੀ ਕਾਰ ਜਬਤ ਕਰ ਲਈ। ਸੋਨੂੰ ਸੂਦ ਵੱਲੋਂ ਆਪਣੇ ਬੂਥ ਤੋਂ ਇਲਾਵਾ ਹੋਰ ਬੂਥਾਂ ‘ਤੇ ਜਾਣ ਦੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਹਰਕਤ ‘ਚ ਆ ਗਿਆ ਅਤੇ ਸੋਨੂੰ ਖਿਲਾਫ ਕਾਰਵਾਈ ਕੀਤੀ। ਧਿਆਨਯੋਗ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। Congress and AAP supporters clash

ਲਾਵਾਂ ਤੋਂ ਪਹਿਲਾਂ ਦੁਲਹਨ ਵੋਟ ਕਰਨ ਗਈ

ਇਸ ਵਾਰ ਵੋਟਾਂ ਪਾਉਣ ਵਿੱਚ ਨੌਜਵਾਨ ਮਤਦਾਤਾ ਬਹੁਤ ਉਤਸ਼ਾਹ ਦਿੱਖਾ ਰਿਹਾ ਹੈ। ਵਿਧਾਨਸਭਾ ਖਰੜ ਵਿੱਖੇ ਵੀ ਅਜਿਹਾ ਹੀ ਮਾਮਲਾ ਦੇਖਿਆ ਗਿਆ। ਇਥੇ ਨੌਜਵਾਨ ਕੁੜੀ ਜਿਸ ਦਾ ਵਿਆਹ ਹੋ ਰਿਹਾ ਸੀ। ਲਾਵਾਂ ਲਈ ਜਾਣ ਤੋਂ ਪਹਿਲਾਂ ਵੋਟ ਪਾਉਣ ਪੂਜਿ। ਇਸ ਦੌਰਾਨ ਦੁਲਹਨ ਅਰਸ਼ਦੀਪ ਕੌਰ ਨੇ ਕਿਹਾ ਕਿ ਉਹ ਵੋਟ ਪਾ ਕੇ ਬਹੁਤ ਖੁਸ਼ ਹੈ। ਅਤੇ ਉਸ ਨੇ ਹਰ ਇਕ ਮਤਦਾਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : Punjab Assembly Poll Voting Update ਕਰੀਬ 18 ਫੀਸਦੀ ਵੋਟਿੰਗ ਹੋ ਚੁਕੀ

Connect With Us : Twitter Facebook

SHARE