Congress CM candidate ਚਰਨਜੀਤ ਸਿੰਘ ਚੰਨੀ ਅਗਲਾ ਮੁੱਖਮੰਤਰੀ ਚੇਹਰਾ

0
237
Congress CM candidate

Congress CM candidate

ਇੰਡੀਆ ਨਿਊਜ਼, ਲੁਧਿਆਣਾ :

Congress CM candidate ਪੰਜਾਬ ਵਿਧਾਨਸਭਾ ਚੋਣਾਂ ਵਿੱਚ ਹੁਣ ਕੁਜ ਹੀ ਦਿਨਾਂ ਦਾ ਸਮਾਂ ਬੱਚਿਆ ਹੈ। ਹਰ ਪਾਰਟੀ ਪੂਰੇ ਜ਼ੋਰ ਨਾਲ ਪ੍ਰਚਾਰ ਵਿੱਚ ਰੁਜੀ ਹੋਈ ਹੈ। ਪਰ ਪਿੱਛਲੇ ਕਾਫੀ ਸਮੇਂ ਤੋਂ ਰਾਜ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਵਰਕਰ ਇਸ ਦੁਚਿਤੀ ਵਿੱਚ ਸਣ ਕਿ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦਾ ਆਗੂ ਕੌਣ ਹੋਵੇਗਾ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਬਹੁਤ ਮੁਸ਼ਕਿਲ ਵਿੱਚ ਸੀ।

ਸਬ ਤੋਂ ਵੱਡਾ ਡਰ ਪਾਰਟੀ ਵਿੱਚ ਹੋਣ ਵਾਲੀ ਬਗਾਵਤ ਦਾ ਸੀ। ਇਸ ਨੂੰ ਲੈ ਕੇ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਵਰਕਰਾਂ ਅਤੇ ਲੋਕਲ ਆਗੂਆਂ ਦੇ ਵਿਚਾਰ ਜਾਣੇ। ਇਸ ਤੋਂ ਬਾਅਦ ਅੱਜ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਲੁਧਿਆਣੇ ਪਹੁੰਚ ਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਸੁਣਾਉਂਦੇ ਹੋਏ ਇਕ ਰੈਲੀ ਦੇ ਦੌਰਾਨ ਮੌਜੂਦਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਪਾਰਟੀ ਦਾ ਅਗਲਾ ਮੁੱਖਮੰਤਰੀ ਚੇਹਰਾ ਐਲਾਨ ਕੀਤਾ।

ਰਾਜ ਦੇ ਮੁਖ ਨੇਤਾਵਾਂ ਨੇ ਕੀਤੀ ਅਗੁਆਈ Congress CM candidate

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਏਅਰ ਫੋਰਸ ਸਟੇਸ਼ਨ ਹਲਵਾਰਾ ਪੁੱਜੇ। ਸੀਐਮ ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਸੁਨੀਲ ਜਾਖੜ, ਸੰਸਦ ਮੈਂਬਰ ਡਾ.ਅਮਰ ਸਿੰਘ, ਰਾਏਕੋਟ ਤੋਂ ਉਮੀਦਵਾਰ ਕਾਮਲ ਅਮਰ ਸਿੰਘ ਬੋਪਾਰਾਏ, ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਲਵਾਰਾ ਏਅਰਫੋਰਸ ਸਟੇਸ਼ਨ ਵਿਖੇ ਰਾਹੁਲ ਗਾਂਧੀ ਦੀ ਅਗਵਾਈ ਕੀਤੀ।

ਹੁਣ ਸਿੱਧੂ ਆਪਣਾ ਦਿੱਤਾ ਵਚਨ ਨਿਭਾਉਣ Congress CM candidate

ਰਾਹੁਲ ਗਾਂਧੀ ਨੇ ਜਿਥੇ ਚੰਨੀ ਨੂੰ ਪਾਰਟੀ ਦਾ ਮੁੱਖਮੰਤਰੀ ਚਿਹਰਾ ਐਲਾਨ ਕੀਤਾ। ਓਥੇ ਹੀ ਸੀਐਮ ਚੰਨੀ ਨੇ ਸੀਨੀਅਰ ਲੀਡਰਸ਼ਿਪ ਦਾ ਧਨਵਾਦ ਕਰਦੇ ਹੋਏ ਪਾਰਟੀ ਦੇ ਲਈ ਇਕਜੁਟ ਹੋ ਕੇ ਕਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਚੰਨੀ ਨੇ ਸਿੱਧੂ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਹੁਣ ਸਿੱਧੂ ਨੂੰ ਆਪਣਾ ਦਿੱਤਾ ਵਚਨ ਪੁਗਾਉਂਦੇ ਹੋਏ ਪਾਰਟੀ ਲਈ ਅਤੇ ਉਨ੍ਹਾਂ ਦੀ ਸਪੋਰਟ ਵਿੱਚ ਕਮ ਕਰਨਾ ਚਾਹੀਦਾ ਹੈ। ਚੰਨੀ ਨੇ ਸਿੱਧੂ ਨੂੰ ਰਾਹੁਲ ਗਾਂਧੀ ਦੇ ਜਾਲੰਦਰ ਦੌਰੇ ਦੌਰਾਨ ਕੀਤਾ ਗਿਆ ਵਾਧਾ ਚੇਤੇ ਕਰਾਇਆ।

ਇਹ ਵੀ ਪੜ੍ਹੋ : Punjab Election Amritsar East Seat ਤੇ ਰੋਮਾਂਚਕ ਹੋਇਆ ਮੁਕਾਬਲਾ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

Connect With Us : Twitter Facebook

 

SHARE