Congress Released Manifesto ਜਾਣੋ ਜਨਤਾ ਨਾਲ ਕਿਹੜੇ ਵਾਦੇ ਕੀਤੇ

0
269
Congress Released Manifesto

Congress Released Manifesto

ਇੰਡੀਆ ਨਿਊਜ਼, ਚੰਡੀਗੜ੍ਹ:

Congress Released Manifesto ਪੰਜਾਬ ਵਿੱਚ ਵਿਧਾਨਸਭਾ ਚੋਣਾਂ ਵਿੱਚ ਕੁਜ ਹੀ ਘੰਟੇ ਬਚੇ ਹਨ। ਚੋਣ ਪ੍ਰਚਾਰ ਵੀ ਕਰੀਬ 3 ਘੰਟੇ ਬਾਅਦ ਬੰਦ ਹੋ ਜਾਣਾ ਹੈ। ਇਸ ਸਬ ਦੇ ਵਿੱਚ ਕਾਂਗਰਸ ਨੇ ਮੌਜੂਦਾ ਮੁੱਖਮੰਤਰੀ ਚਰਣਜੀਤ ਸਿੰਘ ਚੰਨੀ ਅਤੇ ਪਾਰਟੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗੁਆਈ ਵਿੱਚ ਪਾਰਟੀ ਦਾ ਚੋਣ ਮਨੋਰਥ ਪੱਤਰ ਚੰਡੀਗੜ੍ਹ ਵਿੱਖੇ ਜਾਰੀ ਕੀਤਾ। ਇਸ ਵਿੱਚ ਪਾਰਟੀ ਨੇ ਜਨਤਾ ਦੇ ਸਾਮਣੇ ਜਿੱਥੇ ਆਉਣ ਵਾਲੇ ਪੰਜ ਸਾਲਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਹੈ। ਉੱਥੇ ਹੀ ਪਾਰਟੀ ਨੇ 13 ਪੁਆਇੰਟ ਵੀ ਰੱਖੇ ਹਨ।

ਸਰਕਾਰ ਹਰ ਸਮੇਂ ਲੋਕਾਂ ਨਾਲ ਖੜੀ Congress Released Manifesto

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਚੰਨੀ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਹਰ ਸਮੇਂ ਲੋਕਾਂ ਦੇ ਨਾਲ ਖੜੀ ਹੈ। ਸੀਐਮ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਕੰਮ ਕਰਵਾਉਣ ਲਈ ਸਰਕਾਰ ਕੋਲ ਜਾਣਾ ਪੈਂਦਾ ਸੀ ਪਰ ਪਿੱਛਲੇ ਲੱਗਭਗ ਸਾਡੇ ਤਿਨ ਮਹੀਨਿਆਂ ਦੌਰਾਨ ਸਰਕਾਰ ਲੋਕਾਂ ਦੇ ਦਰ ਤੇ ਖੜੀ ਹੋਈ ਹੈ। ਨਵਜੋਤ ਸਿੰਘ ਸਿੰਘ ਸਿੱਧੂ ਦੀ ਤਾਰੀਫ ਕਰਦੇ ਹੋਏ ਚੰਨੀ ਨੇ ਕਿਹਾ ਕਿ ਭਾਵੇਂ ਪਾਰਟੀ ਨੇ ਮੇਰਾ ਨਾਂ ਅੱਗੇ ਰੱਖਿਆ ਹੈ ਪਰ ਇਸ ਵਿਚ ਸਾਰਿਆਂ ਦੀ ਭੂਮਿਕਾ ਹੋਵੇਗੀ। ਖਾਸ ਤੌਰ ‘ਤੇ ਨਵਜੋਤ ਸਿੱਧੂ ਅਹਿਮ ਭੂਮਿਕਾ ‘ਚ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਪਾਰਟੀ ਦੇ ਹਿਸਾਬ ਨਾਲ ਚੱਲੇਗੀ।

ਕਾਂਗਰਸ ਦੇ 13 ਪੁਆਇੰਟ Congress Released Manifesto

ਸਿੱਖਿਆ: ਲੋੜਵੰਦ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿੱਖਿਆ ਮੁਫ਼ਤ ਹੋਵੇਗੀ। SC ਸਕਾਲਰਸ਼ਿਪ ਜਾਰੀ ਰਹੇਗੀ।

ਸਿਹਤ: ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਉਪਲਬਧ ਹੋਵੇਗਾ। ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਵੀ ਵਧਾਇਆ ਜਾਵੇਗਾ।

ਰੁਜ਼ਗਾਰ: ਇੱਕ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। 5 ਸਾਲਾਂ ‘ਚ 5 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

ਔਰਤਾਂ: ਔਰਤਾਂ ਨੂੰ ਹਰ ਮਹੀਨੇ 1100 ਰੁਪਏ ਅਤੇ 8 ਗੈਸ ਸਿਲੰਡਰ ਦਿੱਤੇ ਜਾਣਗੇ।

ਵਿਦਿਆਰਥਣਾਂ: 5ਵੀਂ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ 5 ਹਜ਼ਾਰ, 10ਵੀਂ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ 10 ਹਜ਼ਾਰ ਅਤੇ 12ਵੀਂ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਨੂੰ 20 ਹਜ਼ਾਰ ਅਤੇ ਕੰਪਿਊਟਰ ਦਿੱਤਾ ਜਾਵੇਗਾ।

ਕਾਰੋਬਾਰ: ਇੰਸਪੈਕਟਰ ਰਾਜ ਨੂੰ ਖਤਮ ਕਰਨ ਲਈ ਮੌਤ-ਜਨਮ ਸਰਟੀਫਿਕੇਟ ਸਮੇਤ 170 ਸੇਵਾਵਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ।

ਨਿਵੇਸ਼: ਸਟਾਰਟਅੱਪਸ ਲਈ 1000 ਕਰੋੜ ਦਾ ਨਿਵੇਸ਼ ਫੰਡ ਰੱਖਿਆ ਜਾਵੇਗਾ। ਫੂਡ ਪ੍ਰੋਸੈਸਿੰਗ ਪਾਰਕ ਸਥਾਪਿਤ ਕੀਤਾ ਜਾਵੇਗਾ।

ਮਨਰੇਗਾ: ਮਨਰੇਗਾ ਦੀ ਮਜ਼ਦੂਰੀ ਵਧਾ ਕੇ 350 ਕੀਤੀ ਜਾਵੇਗੀ। ਇਸ ਤੋਂ ਇਲਾਵਾ 100 ਦੀ ਬਜਾਏ ਸਾਲ ਵਿੱਚ 150 ਦਿਨ ਕੰਮ ਮਿਲਣਗੇ।

ਪੈਨਸ਼ਨ: ਬੁਢਾਪਾ ਪੈਨਸ਼ਨ 1500 ਤੋਂ ਵਧਾ ਕੇ 3100 ਕੀਤੀ ਜਾਵੇਗੀ।

ਘਰ: ਹਰ ਕੱਚਾ ਘਰ 6 ਮਹੀਨਿਆਂ ਵਿੱਚ ਪੱਕਾ ਹੋ ਜਾਵੇਗਾ।

ਖੇਤੀਬਾੜੀ: ਦਾਲਾਂ, ਤੇਲ ਬੀਜ ਅਤੇ ਮੱਕੀ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਕੀਤੀ ਜਾਵੇਗੀ।

ਸਵੈ-ਰੁਜ਼ਗਾਰ: ਘਰੇਲੂ ਉਦਯੋਗ ਲਈ, 2 ਤੋਂ 12 ਲੱਖ ਰੁਪਏ ਤੱਕ ਵਿਆਜ ਮੁਕਤ ਕਰਜ਼ਾ ਉਪਲਬਧ ਹੋਵੇਗਾ।

ਮਾਫੀਆ: ਸ਼ਰਾਬ, ਰੇਤ ਦਾ ਨਿਗਮ ਬਣਾਵੇਗਾ। ਕੇਬਲ ਦਾ ਰੇਟ 400 ਤੋਂ ਘਟਾ ਕੇ 200 ਕਰ ਦੇਵੇਗਾ।

ਇਹ ਵੀ ਪੜ੍ਹੋ : PM Modi Rally in Punjab ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਝੇ ਵਿੱਚ ਉਦਯੋਗਿਕ ਤਰੱਕੀ ਨਹੀਂ : ਮੋਦੀ

Connect With Us : Twitter Facebook

SHARE