Convenience At Voting Booth
India News (ਇੰਡੀਆ ਨਿਊਜ਼), ਚੰਡੀਗੜ੍ਹ : ਲੋਕ ਸਭਾ ਚੋਣ 2024 ਲਈ ਹਰ ਵਿਅਕਤੀ ਆਪਣੇ ਮੱਤ ਦਾ ਇਸਤੇਮਾਲ ਕਰੇ, ਇਸ ਲਈ ਜਿਲੇ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਅਲੱਗ ਅਲੱਗ ਖੇਤਰਾਂ ਵਿੱਚ ਮੱਤ ਦਾਤਾਵਾਂ ਨੂੰ ਜਾਗਰੂਕ ਕਰਨ ਲਈ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਦੇ ਲਈ ਵੱਖ-ਵੱਖ ਖੇਤਰਾਂ ਵਿੱਚ ਸਵੀਪ ਟੀਮਾਂ ਨੂੰ ਵੋਟਰਾਂ ਨੂੰ ਜਾਗਰੂਕ ਕਰਨ ਵਾਸਤੇ ਲਗਾਇਆ ਗਿਆ ਹੈ।
ਨੈਤਿਕ ਅਧਾਰ ਉਪਰ ਵੋਟ ਪਾਉਣ ਦਾ ਸੁਨੇਹਾ
ਵਿਧਾਨ ਸਭਾ ਹਲਕਾ ਡੇਰਾ ਬੱਸੀ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਅਤੇ ਐਸਡੀਐਮ ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿੱਚ ਸਵੀਪ ਟੀਮ ਦੁਆਰਾ ਜ਼ੀਰਕਪੁਰ ਵਾਸੀਆਂ ਨੂੰ ਨੈਤਿਕ ਅਧਾਰ ਉਪਰ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਮਿਊਸਪਲ ਪਾਰਕ ਲੋਹਗੜ੍ਹ ਵਿੱਚ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਜਿਸ ਵਿੱਚ ਲੋਕਾਂ ਨੂੰ ਆਪਣੇ ਮੱਤ ਦਾ ਸਹੀ ਇਸਤੇਮਾਲ ਕਰਨ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ, ਤਹਿਸੀਲਦਾਰ ਸੰਜੇ ਕੁਮਾਰ ਅਤੇ ਉਹਨਾਂ ਦੇ ਨਾਲ ਸੁਰਿੰਦਰ ਕੁਮਾਰ ਕਾਨੂੰਗੋ ਵੀ ਸ਼ਾਮਿਲ ਸਨ, ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਗਰਮੀ ਅਤੇ ਲੂ ਨਾਲ ਨਜਿੱਠਣ ਲਈ
ਇਸ ਮੌਕੇ ਜਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜੂਨ ਮਹੀਨੇ ਦੀ ਗਰਮੀ ਅਤੇ ਲੂ ਨਾਲ ਨਜਿੱਠਣ ਲਈ ਹਰ ਪੋਲਿੰਗ ਬੂਥ ਉਪਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਵੋਟਰਾਂ ਨੂੰ ਵੋਟ ਪਾਉਣ ਵਿੱਚ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਨ ਸਭਾ ਖੇਤਰ 112 ਡੇਰਾ ਬੱਸੀ ਦੀ ਸਵੀਪ ਟੀਮ ਵਿੱਚ ਸ਼ਾਮਿਲ ਮੀਨਾ ਰਾਜਪੂਤ, ਮੁਰਿਦਲਾ ਅਤੇ ਅਮਰੀਕ ਸਿੰਘ ਦੁਆਰਾ ਲੋਕਾਂ ਨੂੰ 1 ਜੂਨ 2024 ਨੂੰ ਆਪਣੇ ਮਤਦਾਨ ਕੇਂਦਰ ਤੇ ਜਾ ਕੇ ਵੋਟ ਪਾਉਣ ਦਾ ਪ੍ਰਣ ਵੀ ਦਿਵਾਇਆ ਗਿਆ।
ਟੀਮ ਵੱਲੋਂ ਛੱਲੇ ਵੀ ਵੰਡੇ ਗਏ
ਇਸ ਪਾਰਕ ਵਿੱਚ ਘੁੰਮਣ ਲਈ ਆਏ ਹੋਏ ਬਜ਼ੁਰਗ, ਜਵਾਨ ਮਹਿਲਾ ਤੇ ਪੁਰਸ਼ ਵੀ ਸ਼ਾਮਿਲ ਸਨ ਜਿਨਾਂ ਨੇ ਇਸ ਨਾਟਕ ਦਾ ਆਨੰਦ ਲਿਆ। ਇਸ ਮੌਕੇ ਤੇ ਟੀਮ ਵੱਲੋਂ ਛੱਲੇ ਵੀ ਵੰਡੇ ਗਏ ਜੋ ਕਿ ਮੱਤ ਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਸਨ।ਨੁੱਕੜ ਨਾਟਕ ਦੀ ਟੀਮ ਵੱਲੋਂ ਨੈਤਿਕ ਅਧਾਰ ਉਪਰ ਵੋਟ ਪਾਉਣ ਦੇ ਨਾਲ-ਨਾਲ ਸੀ ਵੀਜਲ ਐਪ ਅਤੇ 1950 ਟੋਲ ਫ੍ਰੀ ਨੰਬਰ ਬਾਰੇ ਵੀ ਜਾਗਰੂਕ ਕੀਤਾ ਗਿਆ।