Corona Cases in Punjab Update
ਇੰਡੀਆ ਨਿਊਜ਼, ਚੰਡੀਗੜ੍ਹ :
Corona Cases in Punjab Update ਪੂਰੇ ਦੇਸ਼ ਦੇ ਨਾਲ ਹੀ ਹੁਣ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਮੌਜੂਦਾ ਲਹਿਰ ਲਗਾਤਾਰ ਕਮਜ਼ੋਰ ਹੋ ਰਹੀ ਹੈ। ਇਸ ਸਮੇਂ ਪੰਜਾਬ ਵਿੱਚ ਕਾਫੀ ਘੱਟ ਗਿਣਤੀ ਵਿੱਚ ਨਵੇਂ ਕੇਸ ਆ ਰਹੇ ਹਨ। ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਤੋਂ ਠੀਕ ਹੋ ਕੇ ਘਰ ਪਰਤ ਰਹੇ ਹਨ।
ਪਰ ਇਕ ਗੱਲ ਨੇ ਸਬ ਦੀ ਚਿੰਤਾ ਵਦਾ ਰਖੀ ਹੈ ਉਹ ਹੈ ਕੋਰੋਨਾ ਨਾਲ ਹੋਣ ਵਾਲਿਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ। ਸੇਹਤ ਮਹਿਕਮੇ ਦਾ ਵੀ ਕਹਿਣਾ ਹੈ ਕਿ ਕੋਰੋਨਾ ਦੇ ਨਵੇਂ ਕੇਸ ਭਾਵੇਂ ਘੱਟ ਗਿਣਤੀ ਵਿੱਚ ਆ ਰਹੇ ਹਨ ਪਰ ਇਸ ਨਾਲ ਹੋਣ ਵਾਲਿਆਂ ਮੌਤਾਂ ਵਿੱਚ ਵਾਧਾ ਆਉਣਾ ਚਿੰਤਾ ਦੀ ਗੱਲ ਹੈ। ਇਸ ਲਈ ਸੇਹਤ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਪੂਰੀ ਤਰਾਂ ਚੌਕਸ ਰਹਿਣ ਦੀ ਜਰੂਰਤ ਹੈ।
ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 10,000 ਤੋਂ ਘੱਟ Corona Cases in Punjab Update
ਇੱਕ ਮਹੀਨੇ ਬਾਅਦ, ਪੰਜਾਬ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 10,000 ਤੋਂ ਘੱਟ ਹੋ ਗਈ ਹੈ। ਸੋਮਵਾਰ ਨੂੰ, ਰਾਜ 8,750 ਰਿਹਾ। ਐਤਵਾਰ ਨੂੰ ਕੋਰੋਨਾ ਐਕਟਿਵ ਕੇਸ 10,351 ਸਨ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਐਕਟਿਵ ਕੇਸਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਕੇ 12,614 ਹੋ ਗਈ ਸੀ। ਇਸ ਤੋਂ ਪਹਿਲਾਂ 7 ਜਨਵਰੀ ਨੂੰ ਐਕਟਿਵ ਕੇਸ 9,425 ਸਨ।
ਇਤਵਾਰ ਤੋਂ ਘੱਟ ਕਰ ਦਿਤੀਆਂ ਕੋਰੋਨਾ ਪਾਬੰਦੀਆਂ Corona Cases in Punjab Update
ਇਤਵਾਰ ਨੂੰ ਰਾਜ ਸਰਕਾਰ ਨੇ ਕੋਰੋਨਾ ਦਾ ਅਸਰ ਘੱਟ ਹੋਣ ਤੇ 6ਵੀਂ ਜਮਾਤ ਤੋਂ ਲੈ ਕੇ ਉਪਰ ਦੀਆਂ ਜਮਾਤਾਂ ਲਈ ਸਕੂਲ ਖੁਲ ਗਏ ਹਨ।ਸਕੂਲ ਖੋਲਣ ਦੇ ਆਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਅੱਜ (ਸੋਮਵਾਰ) ਤੋਂ ਸਾਰੇ ਸਕੂਲ ਖੋਲ ਦਿਤੇ ਗਏ। ਹਾਲਾਂਕਿ 5ਵੀਂ ਤਕ ਦੇ ਸਕੂਲ ਬੰਦ ਹੀ ਰਹਿਣਗੇ।
ਇਸ ਦੇ ਨਾਲ ਹੀ ਸਰਕਾਰ ਨੇ ਇਹ ਆਦੇਸ਼ ਵੀ ਦਿੱਤਾ ਹੈ ਕਿ ਜੋ ਸਕੂਲ ਨਹੀਂ ਆਉਣਾ ਚਾਹੁੰਦੇ ਉਹ ਔਨਲਾਈਨ ਪੜ੍ਹਾਈ ਜਾਰੀ ਰੱਖ ਸਕਦੇ ਹਣ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਆਦੇਸ਼ ਵਿੱਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਰਾਜ ਵਿੱਚ ਬਾਰ ਅਤੇ ਮਾਲ 75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ ਆਦਿ ਵੀ 75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ।
ਇਹ ਵੀ ਪੜ੍ਹੋ : Punjab Election Amritsar East Seat ਤੇ ਰੋਮਾਂਚਕ ਹੋਇਆ ਮੁਕਾਬਲਾ
ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ
ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ