India News (ਇੰਡੀਆ ਨਿਊਜ਼), Correction Of Electoral Rolls, ਚੰਡੀਗੜ੍ਹ : ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦੱਸਿਆ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਚ ਚਲਾਈ ਜਾ ਰਹੀ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਤਹਿਤ 100 ਪ੍ਰਤੀਸ਼ਤ ਪੰਜੀਕਰਨ ਕਰਨ ਦਾ ਟੀਚਾ ਪ੍ਰਾਪਤ ਕਰਨ ਨੂੰ ਮੁੱਖ ਰੱਖਦਿਆਂ 27 ਅਕਤੂਬਰ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮੌਕੇ ਰਾਜ ਪੱਧਰ ਦੀ ਸਾਇਕਲ ਰੈਲੀ ਕੀਤੀ ਜਾ ਰਹੀ ਹੈ।
ਰੈਲੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 3ਬੀ1 ਮੋਹਾਲੀ ਤੋਂ ਸ਼ੂਰੂ ਹੋ ਕੇ ਸ਼ਿਵਾਲਿੱਕ ਪਬਲਿਕ ਸਕੂਲ, ਮੋਹਾਲੀ ਤੱਕ ਜਾਵੇਗੀ। ਇਸ ਸਾਇਕਲ ਰੈਲੀ ਵਿੱਚ ਵੱਖ ਵੱਖ ਸਕੂਲਾਂ ਦੇ ਲਗਭਗ 250 ਵਿਦਿਆਰਥੀਆਂ ਵਲੋਂ ਭਾਗ ਲਿਆ ਜਾਵੇਗਾ।
100 ਪ੍ਰਤੀਸ਼ਨ ਪੰਜੀਕਰਨ
ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਵਿਰਾਜ ਐਸ ਤਿੜਕੇ ਵਲੋਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੂਰਬਸ਼ੀਸ਼ ਸਿੰਘ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਪੀ.ਡਬਲਯੂ.ਡੀ. ਕੋਆਰਡੀਨੇਟਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਵੀਪ ਗਤੀਵਿਧੀਆਂ ਨੂੰ ਵੱਡੇ ਪੱਧਰ ਤੇ ਉਲੀਕਿਆ ਜਾਵੇ ਤਾਂ ਜੋ 18-19 ਸਾਲ ਦੇ ਵੋਟਰਾਂ ਦਾ 100 ਪ੍ਰਤੀਸ਼ਨ ਪੰਜੀਕਰਨ ਕੀਤਾ ਜਾ ਸਕੇ।
ਰੈਲੀ ਦੌਰਾਨ ਆਮ ਜਨਤਾ ਨੂੰ ਹੇਠ ਲਿਖੇ ਅਨੁਸਾਰ ਸਰਸਰੀ ਸੁਧਾਈ ਦੇ ਪ੍ਰੋਗਰਾਮ ਸਬੰਧੀ ਜਾਗਰੂਕ ਕੀਤਾ ਜਾਵੇਗਾ। ਜਿਸ ਤਹਿਤ 27.10.2023 ਤੋਂ 09.12.2023 ਤੱਕ ਵੋਟਰਾਂ ਤੋਂ ਵੋਟਾਂ ਬਣਵਾਉਣ ਅਤੇ ਕਟਵਾਉਣ ਸਬੰਧੀ ਦਾਅਵੇ ਅਤੇ ਇਤਰਾਜ਼ ਲਏ ਜਾਣੇ ਹਨ। ਇਸ ਸਬੰਧੀ ਮਿਤੀ 04.11.2023, 05.11.2023 ਅਤੇ 02.12.2023, 03.12.2023 ਨੂੰ ਬੀ.ਐਲ.ਓ ਵਲੋਂ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਵੀ ਲਗਾਏ ਜਾਣੇ ਹਨ।
ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 27.10.2023 ਦੇ ਮੌਕੇ ਆਮ ਜਨਤਾ ਨੂੰ ਵੋਟਾਂ ਬਣਾਉਣ ਅਤੇ ਉਸ ਦਾ ਸਹੀ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਲਈ ਕੱਢੀ ਜਾਣ ਵਾਲੀ ਸਾਇਕਲ ਰੈਲੀ ਚ ਮੁੱਖ ਮਹਿਮਾਨ ਵਜੋਂ ਮੁੱਖ ਚੋਣ ਅਫ਼ਸਰ ਪੰਜਾਬ ਸਿਬਿਨ ਸੀ ਆਈ.ਏ.ਐਸ. ਪੁੱਜਣਗੇ।
ਕਾਲਜ ਅਤੇ ਸਕੂਲ ਵਿੱਚ ਦੋ ਕੈਂਪਸ ਅਬੈਂਸਡਰ
ਜਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਬਕਸ਼ੀਸ਼ ਸਿੰਘ ਵਲੋਂ ਮੀਟਿੰਗ ਵਿੱਚ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੋਟਰ ਸਾਖਰਤਾ ਕਲੱਬ ਬਣਾ ਕੇ 100 ਨੌਜੁਆਨਾਂ ਦੀ 100 ਪ੍ਰਤੀਸ਼ਤ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਇਸ ਸਬੰਧੀ ਹਰ ਕਾਲਜ ਅਤੇ ਸਕੂਲ ਵਿੱਚ ਦੋ ਕੈਂਪਸ ਅਬੈਂਸਡਰ ਵੀ ਨਿਯੁਕਤ ਕੀਤੇ ਜਾ ਰਹੇ ਹਨ, ਜੋ ਕਿ ਨੌਜੁਆਨਾਂ, ਮਹਿਲਾ ਵੋਟਰਾਂ ਅਤੇ ਸ਼ਹਿਰੀ ਵੋਟਰਾਂ ਵਿੱਚ ਵੋਟਰ ਜਾਗਰੂਕਤਾ ਪੈਦਾ ਕਰਨਗੇ। ਇਸ ਸਬੰਧੀ ਐਨ.ਜੀ.ਓਜ਼ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਾਲੰਟਰੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ।
ਇਹ ਵੀ ਪੜ੍ਹੋ ……..