Council Officers
ਲੋਕਾਂ ਨੇ ਦੱਸਿਆ,ਕੌਂਸਲ ਅਧਿਕਾਰੀਆਂ ਨੇ ਪਾਈਪ ਪਾਉਣ ਦੀ ਕਹੀ ਸੀ ਗੱਲ
* ਪੁਲੀ ਤੋੜਨਤੋਂ ਬਾਦ ਦਾ ਕੰਮ ਬਾਕੀ ਰਹਿ ਗਿਆ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਗੁਰੂਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੇ ਪਿੱਛੇ ਚੌਂਕ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਲਈ ਕੌਂਸਲ ਨੇ ਜੇਸੀਬੀ ਨਾਲ ਘਰਾਂ ਅੱਗੇ ਬਰਸਾਤੀ ਪਾਣੀ ਦੇ ਵਹਾਅ ਨੂੰ ਰੋਕਣ ਲਈ ਪੁਲੀਆਂ ਤੋੜ ਦਿੱਤੀਆਂ ਸਨ।
ਵਾਰਡ ਵਾਸੀ ਹਰਕਰਨ ਸਿੰਘ ਨੇ ਦੱਸਿਆ ਕਿ ਪੁਲੀ ਤੋੜਨ ਤੋਂ ਪਹਿਲਾਂ ਕੌਂਸਲ ਅਧਿਕਾਰੀਆਂ ਨੇ ਕਿਹਾ ਸੀ ਕਿ ਸ਼ਾਮ ਨੂੰ ਹੀ ਪਾਈਪ ਪਾ ਦਿੱਤੀ ਜਾਵੇਗੀ। ਪਰ ਪੁਲੀ ਨੂੰ ਤੋੜਨ ਤੋਂ ਬਾਅਦ ਕਹਿਣ ਅਨੁਸਾਰ ਕੰਮ ਨਹੀਂ ਹੋਇਆ। Council Officers
ਪਹਿਲਾਂ ਦੂਜੀ ਲਾਈਨ ਦਾ ਕੰਮ
ਹਰਕਰਨ ਨੇ ਦੱਸਿਆ ਕਿ ਜਦੋਂ ਅੱਜ ਮੌਕੇ ’ਤੇ ਪੁੱਜੇ ਕੌਂਸਲ ਅਧਿਕਾਰੀਆਂ ਨੂੰ ਪਾਈਪਾਂ ਨਾ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਦੂਜੀ ਲਾਈਨ ਦਾ ਕੰਮ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਪਾਈਪ ਪਾਈ ਜਾਵੇਗੀ। ਹਰਕਰਨ ਨੇ ਦੱਸਿਆ ਕਿ ਪੁਲੀ ਟੁੱਟੀ ਹੋਣ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆ ਰਹੀ ਹੈ। Council Officers
ਠੇਕੇਦਾਰ ਨੂੰ ਕੰਮ ਲਈ ਬੁਲਾਇਆ
ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਪੁਲੀ ਨੂੰ ਤੋੜਨ ਤੋਂ ਬਾਅਦ ਲੇਬਲ ਕੀਤਾ ਜਾਂਦਾ ਹੈ। ਠੇਕੇਦਾਰ ਨੂੰ ਕੰਮ ਲਈ ਬੁਲਾਇਆ ਗਿਆ ਹੈ। ਨਾਲਾ ਜਾਂ ਪਾਈਪ ਜੋ ਵੀ ਢੁਕਵਾਂ ਹੋਵੇਗਾ, ਕੀਤਾ ਜਾਵੇਗਾ।-(ਜਗਜੀਤ ਸਿੰਘ ਸ਼ਾਹੀ)ਨਗਰ ਕੌਂਸਲ ਬਨੂੜ ਦੇ ਈ.ਓ.। Council Officers
Also Read :ਬੇਬੀ ਕਾਨਵੇਂਟ ਸਕੂਲ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ Baby Convent School
Also Read :ਚੌਂਕ ਵਿੱਚ ਜਮ੍ਹਾਂ ਪਾਣੀ ਨੂੰ ਟਰੈਕਟਰ ਰਾਹੀਂ ਕੱਢਿਆ Fallen Wall In The Rain
Connect With Us : Twitter Facebook