Crime in Amritsar ਦੋ ਨੌਜਵਾਨਾਂ ਦਾ ਬੇਦਰਦੀ ਨਾਲ ਕੱਤਲ

0
275
Crime in Amritsar

Crime in Amritsar

ਇੰਡੀਆ ਨਿਊਜ਼, ਅੰਮ੍ਰਿਤਸਰ :

Crime in Amritsar ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁਰੂ ਨਗਰੀ ਵਿੱਚ ਐਤਵਾਰ ਤੜਕੇ ਦੋ ਨੌਜਵਾਨਾਂ ਦਾ ਬੇਦਰਦੀ ਨਾਲ ਕੱਤਲ ਕਰ ਦਿੱਤਾ ਗਿਆ। ਇਸ ਵਾਰਦਾਤ ਵਿੱਚ ਇਕ ਨੌਜਵਾਨ ਜਖ਼ਮੀ ਵੀ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਜਗ੍ਹਾ ਤੇ ਇਹ ਵਾਰਦਾਤ ਹੋਈ ਉਹ ਪੁਲਿਸ ਚੋਕੀ ਤੋਂ 100 ਮੀਟਰ ਦੀ ਦੂਰੀ ਤੇ ਹੈ। ਜਾਣਕਾਰੀ ਦੇ ਮੁਤਾਬਿਕ ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਇਹ ਤਿੰਨੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਅਸਪਤਾਲ ਵਿੱਚ ਟੀਕਾ ਲਗਵਾਉਣ ਜਾ ਰਹੇ ਸੀ।

ਤੀਜੇ ਮੁੰਡੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ Crime in Amritsar

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਵਿੱਚ ਘਾਇਲ ਹੋਏ ਮੁੰਡੇ ਨੇ ਆਪਣੇ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਤਿੰਨੇ ਸਾਥੀ ਮੋਟਰਸਾਇਕਲ ਤੇ ਸਵਾਰ ਹੋ ਕੇ ਅਸਪਤਾਲ ਵਿੱਚ ਟੀਕਾ ਲਗਵਾਉਣ ਜਾ ਰਹੇ ਸੀ| ਇਸ ਦੌਰਾਨ ਹੀ ਕੁਝ ਨੌਜਵਾਨਾਂ ਨੇ ਬਾਈਕ ਰੋਕ ਕੇ ਉਹਨਾਂ ਤਿਨਾ ਤੋਂ ਬਾਈਕ ਖੋਹਣ ਲਈ ਹਮਲਾ ਕਰ ਦਿੱਤਾ |

ਉਹਨਾਂ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਰਿਸ਼ਭ ਵਾਸੀ ਕਾਠੀਆਂਵਾਲਾ ਬਾਜ਼ਾਰ ਅਤੇ ਜਗਦੀਸ਼ ਬੰਬੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੀਕਸ਼ਿਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੂੰ ਮਾਮਲਾ ਸ਼ੱਕੀ ਲੱਗ ਰਿਹਾ ਹੈ। ਜਿਸ ਤੋਂ ਬਾਅਦ ਪੁਲਸ ਦੀਕਸ਼ਿਤ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਸ਼ੁਰੂਆਤੀ ਜਾਂਚ ‘ਚ ਮਾਮਲਾ ਬਾਈਕ ਸਨੈਚਿੰਗ ਨਾਲ ਜੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Coronavirus India Updates Today ਅੱਜ ਦੇਸ਼ ਵਿੱਚ ਕੋਵਿਡ ਦੇ 22,270 ਨਵੇਂ ਮਾਮਲੇ ਸਾਹਮਣੇ ਆਏ,

Connect With Us : Twitter Facebook

SHARE