ਮੋਬਾਈਲ ਚੋਰੀ ਦੇ ਸ਼ੱਕ ‘ਚ ਦੋਸਤ ਨੇ ਕੀਤਾ ਦੋਸਤ ਦਾ ਕਤਲ Crime news Ludhiana

0
253
Crime news Ludhiana

Crime news Ludhiana

ਇੰਡੀਆ ਨਿਊਜ਼, ਲੁਧਿਆਣਾ

Crime news Ludhiana ਮੋਬਾਈਲ ਚੋਰੀ ਕਰਨ ਦੇ ਸ਼ੱਕ ‘ਚ ਦੋਸਤ ਨੇ ਦੋਸਤ ਦਾ ਕਤਲ ਕਰ ਦਿੱਤਾ | ਨੌਜਵਾਨ ਦੇ ਕਤਲ ਬਾਰੇ ਪਤਾ ਲੱਗਣ ’ਤੇ ਉਸ ਦੀ ਪਤਨੀ ਨੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਥਾਣਾ ਸਦਰ ਦੀ ਪੁਲੀਸ ਨੇ ਜਾਂਚ ਮਗਰੋਂ ਕੇਸ ਦਰਜ ਕਰ ਲਿਆ। ਪੁਲੀਸ ਨੇ ਮ੍ਰਿਤਕ ਦੀ ਪਛਾਣ ਧਰੇਂਦਰ ਵਜੋਂ ਕੀਤੀ ਹੈ। ਪੁਲੀਸ ਨੇ ਉਸ ਦੀ ਪਤਨੀ ਸੁਨਾਨੀ ਦੇਵੀ ਦੇ ਬਿਆਨਾਂ ’ਤੇ ਮੁਲਜ਼ਮ ਚੰਦਨ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈl

ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਮੁਲਜ਼ਮ Crime news Ludhiana

ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਸੁਨਾਨੀ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਇਕੱਠੇ ਰਹਿੰਦੇ ਸਨ, ਕੁਝ ਦਿਨ ਪਹਿਲਾਂ ਉਸ ਦੇ ਪਤੀ ਦਾ ਮੋਬਾਈਲ ਚੋਰੀ ਹੋ ਗਿਆ ਸੀ, ਉਸ ਦੇ ਪਤੀ ਨੂੰ ਸ਼ੱਕ ਸੀ ਕਿ ਚੰਦਨ ਨੇ ਉਸ ਦਾ ਮੋਬਾਈਲ ਚੋਰੀ ਕੀਤਾ ਹੈ। ਉਹ ਚੰਦਨ ਨੂੰ ਵਾਰ-ਵਾਰ ਪੁੱਛਦਾ ਸੀ। ਚੰਦਨ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਪਤੀ ਨੂੰ ਬਹਾਨੇ ਨਾਲ ਆਪਣੇ ਨਾਲ ਲੈ ਗਿਆ। ਜਦੋਂ ਦੇਰ ਸ਼ਾਮ ਤੱਕ ਉਸਦਾ ਪਤੀ ਵਾਪਸ ਨਾ ਆਇਆ ਤਾਂ ਉਸਨੇ ਉਸਦੀ ਭਾਲ ਕੀਤੀ।

ਅਗਲੇ ਦਿਨ ਕਿਸੇ ਨੇ ਦੱਸਿਆ ਕਿ ਉਸ ਦੇ ਪਤੀ ਦੀ ਲਾਸ਼ ਖੇਤਾਂ ਵਿੱਚ ਪਈ ਹੈ। ਮੌਕੇ ‘ਤੇ ਜਾ ਕੇ ਦੇਖਿਆ ਤਾਂ ਕਿਸੇ ਨੇ ਉਸ ਦੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਉਸ ਨੂੰ ਸ਼ੱਕ ਹੈ ਕਿ ਚੰਦਨ ਨੇ ਹੋਰਨਾਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।

Also Read : ਦਬਾਅ ਵਿੱਚ ਹਨ ਮੁੱਖ ਮੰਤਰੀ ਭਗਵੰਤ ਮਾਨ : ਬਾਜਵਾ

Connect With Us : Twitter Facebook youtube

SHARE