India News (ਇੰਡੀਆ ਨਿਊਜ਼), Crop Submerged In Water, ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਾਣੀ ਦੇ ਵਿੱਚ ਫਸਲ ਡੁੱਬ ਜਾਣ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਧਾਮਕੋਟ ਭੁਪਾਲ ਅਤੇ ਰੱਲਾ ਦੇ ਵਿਚਕਾਰ ਗੁਜਰਦੀ ਭੈਣੀਬਾਘਾ ਨਹਿਰ ਦਾ ਪਾਣੀ ਰੁਕਣ ਕਾਰਨ ਰਜਬਾਹੇ ਵਿੱਚ ਕਾਫੀ ਵੱਡਾ ਪਾੜ ਪੈ ਗਿਆ। ਰਜਬਾਹੇ ਵਿੱਚ ਪਾੜ ਪੈਣ ਕਾਰਨ ਰੱਲਾ, ਤਾਮਕੋਟ ਤੇ ਭੁਪਾਲ ਪਿੰਡਾ ਦੀ ਕਰੀਬ 600 ਏਕੜ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ। ਖੇਤਾਂ ਵਿੱਚ ਪਾਣੀ ਭਰਨ ਕਾਰਨ ਕਿਸਾਨ ਗੁੱਸੇ ਵਿੱਚ ਆ ਗਏ ਤੇ ਬਰਨਾਲਾ – ਰੱਲਾ ਰੋਡ ਦੇ ਉੱਪਰ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕੋਸ਼ਿਸ਼ਾਂ ਅਸਫਲ ਸਾਬਤ ਰਹੀਆਂ
ਕਿਸਾਨ ਆਗੂਆਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਨਹਿਰ ਦੇ ਗੇਟ ਨਹੀਂ ਖੋਲੇ ਗਏ। ਜਿਸ ਕਾਰਨ ਨਹਿਰ ਦਾ ਪਾਣੀ ਜਮਾ ਹੋ ਗਿਆ ਅਤੇ ਰਜਬਾਹੇ ਦੇ ਵਿੱਚ ਚੋੜਾ ਪਾੜ ਪੈ ਗਿਆ। ਜਿਸ ਕਾਰਨ ਖੇਤਾਂ ਦੇ ਵਿੱਚ ਕਰੀਬ 600 ਏਕੜ ਕਨਕ ਵਿੱਚ ਪਾਣੀ ਫੈਲ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਕਰਮਚਾਰੀਆਂ ਅਤੇ ਪਿੰਡ ਦੇ ਲੋਕਾਂ ਵੱਲੋਂ ਪਾਣੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪਾਣੀ ਦਾ ਤੇਜ਼ ਵਹਾ ਹੋਣ ਕਾਰਨ ਸਾਰੀ ਕੋਸ਼ਿਸ਼ਾਂ ਅਸਫਲ ਸਾਬਤ ਰਹੀਆਂ।
ਧਰਨੇ’ ਚ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ
ਇਸ ਮੌਕੇ MLA ਡਾ. ਵਿਜੇ ਸਿੰਗਲਾ, SDM ਮਾਨਸਾ ਮਨਜੀਤ ਸਿੰਘ ਰਾਏ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ SHO ਜੋਗਾ ਕਮਲਜੀਤ ਸਿੰਘ ਨੇ ਧਰਨੇ ਵਿਚ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਸਮੱਸਿਆ ਦੇ ਹੱਲ ਅਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਗੱਲਬਾਤ ਕੀਤੀ। ਪ੍ਰਸ਼ਾਸਨ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਚੁੱਕਿਆ ਗਿਆ।
ਇਹ ਵੀ ਪੜ੍ਹੋ :Arjan Valley : ਬਾਲੀਵੁੱਡ ਫਿਲਮ ”ਐਨੀਮਲ” ਦੇ ਗੀਤ ”ਅਰਜਨ ਵੈਲੀ” ਨੂੰ ਲੈ ਕੇ ਵਿਵਾਦ ਭਖਿਆ, ਗਾਇਕ ਬੱਬਲ ਅਤੇ ਕੰਪਨੀ ਨੂੰ ਕਾਨੂੰਨੀ ਨੋਟਿਸ