Cycle rally dedicated to Martyrs’ Day ਨਸ਼ਾ ਮੁਕਤ ਪ਼ੰਜਾਬ ਸਿਰਜਨ ਦੀ ਲੋੜ : ਬਲਬੀਰ ਸਿੰਘ ਸੀਚੇਵਾਲ

0
240
Cycle rally dedicated to Martyrs' Day

Cycle rally dedicated to Martyrs’ Day

ਸਾਈਕਲ ਸਵਾਰ ਜਗਰਾਂਉ ਤੋਂ ਹੁਸੈਨੀਵਾਲਾ ਤੱਕ 100 ਕਿਲੋਮੀਟਰ ਦਾ ਸਫਰ ਤੈਅ ਕਰਨਗੇ

ਦਿਨੇਸ਼ ਮੌਦਗਿੱਲ, ਲੁਧਿਆਣਾ :

Cycle rally dedicated to Martyrs’ Day ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਜਲੀ ਭੇਂਟ ਕਰਨ ਲਈ ਅੱਜ ਜਗਰਾਂਉ ਤੋਂ ਹੁਸੈਨੀਵਾਲਾ, ਜਿਲ੍ਹਾ ਫਿਰੋਜਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਦਾ ਅਯੋਜਨ ਕੀਤਾ ਗਿਆ।

ਇਸ ਸਾਈਕਲ ਰੈਲੀ ਵਿੱਚ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਭਤੀਜੇ ਜ਼ੋਰਾਵਰ ਸਿੰਘ ਸੰਧੂ, ਐਸਪੀਐਸ ਪਰਮਾਰ, ਆਈਪੀਐਸ, ਆਈਜੀਪੀ ਲੁਧਿਆਣਾ ਰੇਂਜ, ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਸ਼ਾਮਲ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਮਾਨਯੋਗ ਸਖਸ਼ੀਅਤਾਂ ਅਤੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਂਚੇਵਾਲ ਵੱਲੋਂ ਪੰਡਾਲ ਵਿੱਚ ਹਾਜਰ ਨੌਜਵਾਨ ਵਿਦਿਆਰਥੀ ਅਤੇ ਵੱਖ-ਵੱਖ ਕਾਲਜਾਂ ਸਕੂਲਾਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਮੁਕਤ ਪ਼ੰਜਾਬ ਸਿਰਜਨ, ਨੌਜਵਾਨਾਂ ਨੂੰ ਸਾਈਕਲਿੰਗ, ਖੇਡਾਂ ਨਾਲ ਜੋੜਨਾਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਸ਼ੇਸ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸੁਰੱਖਿਅਤ ਚੱਲਣ ਲਈ ਦਿਸ਼ਾ-ਨਿਰਦੇਸ਼ ਦਿੱਤੇ Cycle rally dedicated to Martyrs’ Day

IGP ਲੁਧਿਆਣਾ ਰੇਜ, ਲੁਧਿਆਣਾ ਵੱਲੋ ਆਪਣੇ ਸੰਬੋਧਨ ਵਿੱਚ ਸਾਈਕਲ ਰੈਲੀ ਵਿੱਚ ਭਾਗ ਲੈ ਰਹੇ ਨੌਜਵਾਨਾਂ ਨੂੰ ਸਾਈਕਲਿੰਗ ਕਰਦੇ ਸਮੇ ਸੜ੍ਹਕ ਤੇ ਸੁਰੱਖਿਅਤ ਚੱਲਣ ਲਈ ਦਿਸ਼ਾ-ਨਿਰਦੇਸ਼/ਸੁਝਾਅ ਦਿੱਤੇ ਗਏ।

ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ Cycle rally dedicated to Martyrs’ Day

ਸਮਾਗਮ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸਨਮਾਨ ਯੋਗ ਸਖਸ਼ੀਅਤਾਂ ਨੂੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਈਕਲ ਰੈਲੀ ਨੂੰ ਪੁਲਿਸ ਲਾਈਨ, ਲੁਧਿਆਣਾ(ਦਿਹਾਤੀ) ਜਗਰਾਉ ਤੋਂ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸਨਮਾਨਯੋਗ ਸ਼ਖਸ਼ੀਅਤਾ ਵੱਲੋਂ ਸ਼ਮਾ-ਰੋਸ਼਼ਨ ਕਰਕੇ ਅਤੇ ਹਰੀ ਝੰਡੀ ਦੇ ਕੇ ਰੈਲੀ ਦਾ ਅਗਾਜ਼ ਕੀਤਾ ਗਿਆ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਡਾਕਟਰ ਪਾਟਿਲ ਕੇਤਨ ਬਾਲੀਰਾਮ IPS ਵੱਲੋਂ ਆਪਣੀ ਦੇਖ-ਰੇਖ ਹੇਠ ਪਹਿਲਾਂ ਵੀ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਟਕੜ ਕਲਾਂ ਤੋਂ ਲੁਧਿਆਣਾ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲ ਫਿਰੋਜਪੁਰ ਤੱਕ ਕਰੀਬ 200 ਕਿਲੋਮੀਟਰ ਤੱਕ ਸਾਈਕਲ ਰੈਲੀ ਅਤੇ ਆਸਫਵਾਲਾ ਜਿਲ੍ਹਾ ਫਾਜਿਲਕਾ ਤੋਂ ਜਲਾਲਾਬਾਦ, ਫਿਰੋਜਪੁਰ ਤੋਂ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਸੈਕੜੇ ਨੋਜਵਾਨਾਂ ਨਾਲ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਗਿਆ ਸੀ।

Also Read : ਹਿੰਦ-ਪਾਕਿ ਦਰਮਿਆਨ ਆਸਾਨ ਵੀਜ਼ਾ ਵਿਧੀ ਵਿਕਸਤ ਹੋਵੇ : ਫ਼ਖ਼ਰ ਜ਼ਮਾਂ

Connect With Us : Twitter Facebook

SHARE