Daku Hasina Ludhiana Loot Case : ਪੰਜਾਬ ਦੇ ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਲੁੱਟ ਦੀ ਵਾਰਦਾਤ ‘ਚ ਸ਼ਾਮਲ 6 ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ 5 ਕਰੋੜ ਰੁਪਏ ਬਰਾਮਦ ਕੀਤੇ ਹਨ। ਪੁਲਸ ਦੀ ਜਾਂਚ ‘ਚ ਪਤਾ ਲੱਗਾ ਕਿ CMS ਕੰਪਨੀ ਦੇ ਕਰਮਚਾਰੀ ਨਾਲ ਮਿਲ ਕੇ ਇਕ ਔਰਤ ਨੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਸ ਘਟਨਾ ਵਿੱਚ ਕੁੱਲ 10 ਲੋਕ ਸ਼ਾਮਲ ਸਨ। ਹਾਲਾਂਕਿ ਇਸ ਦੀ ਮਾਸਟਰਮਾਈਂਡ ‘ਡਾਕੂ ਹਸੀਨਾ’ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਉਸ ਦੇ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਹੈ। ਇਸ ਲੁੱਟ ਵਿੱਚ ਮਨਦੀਪ ਕੌਰ ਦੇ ਨਾਲ ਉਸ ਦਾ ਪਤੀ ਅਤੇ ਭਰਾ ਵੀ ਸ਼ਾਮਲ ਸਨ।
ਇਸ ਮਾਮਲੇ ਦੀ ਮਾਸਟਰਮਾਈਂਡ ਡਕੈਤੀ ਸੁੰਦਰੀ ਮਨਦੀਪ ਕੌਰ ਹੈ, ਜਿਸ ਨੇ ਇੰਨੀ ਵੱਡੀ ਲੁੱਟ ਦੀ ਯੋਜਨਾ ਬਣਾਈ ਸੀ। ਮਨਦੀਪ ਕੌਰ ਬਰਨਾਲਾ ਦੀ ਰਹਿਣ ਵਾਲੀ ਹੈ, ਜੋ ਅਜੇ ਫਰਾਰ ਹੈ। ਮਨਦੀਪ ਕੌਰ ਨਾਲ 9 ਹੋਰ ਵਿਅਕਤੀ ਸ਼ਾਮਲ ਸਨ। ਮੁਲਜ਼ਮਾਂ ਵਿੱਚੋਂ ਇੱਕ ਮਨਜਿੰਦਰ ਸਿੰਘ 4 ਸਾਲਾਂ ਤੋਂ ਇਸੇ ਕੰਪਨੀ ਵਿੱਚ ਕੰਮ ਕਰ ਰਿਹਾ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਡਾਕੂ ਹਸੀਨਾ ਦੇ ਪਤੀ ਨੇ ਵੀ ਸਹਿਯੋਗ ਦਿੱਤਾ ਹੈ। ਪੁਲਸ ਨੇ ਦੋਵਾਂ ਖਿਲਾਫ ਐੱਲ.ਓ.ਸੀ. ਇਸੇ ਘਟਨਾ ਵਿੱਚ 2 ਬਾਈਕ, 1 ਵਾਹਨ ਦੀ ਵਰਤੋਂ ਕੀਤੀ ਗਈ। ਕਮਿਸ਼ਨਰ ਨੇ ਦੱਸਿਆ ਕਿ ਪੂਰੇ ਮਾਮਲੇ ਨੂੰ ਜੀਪੀਐਸ ਸਿਸਟਮ ਰਾਹੀਂ ਟਰੇਸ ਕੀਤਾ ਗਿਆ ਹੈ। ਇਸ ਡਕੈਤੀ ਮਾਮਲੇ ਵਿੱਚ 5 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।
Also Read : ਪੰਜਾਬ ‘ਚ ਡੇਂਗੂ ਤੋਂ ਇਲਾਵਾ ਮਲੇਰੀਆ ਦੇ ਵੀ ਮਾਮਲੇ ਆਉਣ ਲੱਗੇ, ਸਿਹਤ ਵਿਭਾਗ ਅਲਰਟ
Also Read : CMS ਕੰਪਨੀ ਦਾ ਡਰਾਈਵਰ ਨਿਕਲਿਆ ਮਾਸਟਰਮਾਈਂਡ, ਲੁਧਿਆਣਾ ‘ਚ 8 ਕਰੋੜ ਦੀ ਲੁੱਟ ਦੀ ਗੁੱਥੀ ਸੁਲਝੀ
Also Read : ਮੁੱਖ ਮੰਤਰੀ ਭਗਵੰਤ ਮਾਨ ਨੇ ‘ਪੰਜਾਬ ਵਿਜ਼ਨ ਡਾਕੂਮੈਂਟ-2047’ ਜਾਰੀ ਕੀਤਾ