Amritsar News: ਅੰਮ੍ਰਿਤਸਰ ਡੀ ਸੀ ਦਫ਼ਤਰਾਂ ਵਿੱਚ ਮੁਕੰਮਲ ਕਲਮਛੋੜ ਹੜਤਾਲ

0
181
Amritsar DC
Amritsar DC

Amritsar News: 25 ਅਤੇ 26 ਦੋ ਦਿਨ ਪੂਰੇ ਪੰਜਾਬ ਦੇ ਡੀ ਸੀ ਦਫ਼ਤਰਾਂ, ਐਸ ਡੀ ਐਮ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਣਗੇ। ਉਣਾ ਦਾ ਕਿਹਣਾ ਹੈ ਕਿ ਵਿਧਾਇਕ ਵੱਲੋ ਤਹਿਸੀਲ ਵਿੱਚ ਤੈਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਕੇ ਦਫ਼ਤਰ ਦੇ ਕੰਮ ਵਿੱਚ ਰੁਕਾਵਟ ਪਾਈ ਗਈ। ਉਣਾ ਦਾ ਕਿਹਣਾ ਹੈ ਕਿ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਰਮਚਾਰੀ ਨੂੰ ਫ਼ੋਨ ਕਰਕੇ ਸਰਕਾਰੀ ਦਫ਼ਤਰੀ ਰਿਕਾਰਡ ਆਪਣੇ ਦਫ਼ਤਰ ਮੰਗਵਾਇਆ ਗਿਆ। ਡੀਸੀ ਦਫ਼ਤਰ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਸਰਕਾਰੀ ਦਫਤਰੀ ਰਿਕਾਰਡ ਸਰਕਾਰੀ ਕਰਮਚਾਰੀ ਰਾਹੀਂ ਆਪਣੇ ਦਫ਼ਤਰ ਮੰਗਵਾਉਣ ਦਾ ਕੋਈ ਅਧਿਕਾਰ ਨਹੀਂ। ਉਣਾ ਦਾ ਕਿਹਣਾ ਹੈ ਕਿ ਜਦੋਂ ਤੱਕ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਆਪਣੀ ਗਲਤੀ ਦੀ ਮਾਫ਼ੀ ਨਹੀਂ ਮੰਗਦੇ ਅਸੀ ਮੁੱਕਮਲ ਤੌਰ ਤੇ ਹੜਤਾਲ ਤੇ ਰਹਾਂਗੇ। ਉਨ੍ਹਾ ਕਿਹਾ ਕਿ ਵੀਰਵਾਰ ਨੂੰ ਰੂਪ ਨਗਰ ਵਿਚ ਪੂਰੇ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਮੁਲਾਜਮ ਰੋਸ਼ ਰੈਲੀ ਕਰਨ ਜਾ ਰਹੇ ਹਾਂ। ਉਣਾ ਕਿਹਾ ਕਿ ਚੈਕਿੰਗ ਕਰਨ ਵਿੱਚ ਸਾਨੂੰ ਕੋਇ ਮੁਸ਼ਕਿਲ ਨਹੀਂ ਪਰ ਸਾਡੇ ਸੀਨੀਅਰ ਅਧਿਕਾਰੀਆ ਦੇ ਅਧਿਕਾਰੀਆ ਨੂੰ ਨਾਲ ਲੈਕੇ ਚੈਕਿੰਗ ਕਰ ਸਕਦੇ ਸਨ। ਉਣਾ ਕਿਹਾ ਹੜਾਂ ਦੇ ਵਿੱਚ ਸੱਭ ਤੋਂ ਡੀਸੀ ਦਫਤਰਾਂ ਦੇ ਮੁਲਾਜਿਮ ਅੱਗੇ ਆਏ ਹਨ ਜੌ ਦਿਨ ਰਾਤ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ।

ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋ ਕਲਮ ਛੋੜੋ ਹੜਤਾਲ ਕੀਤੀ ਗਈ ਹੈ ਇਸ ਮੌਕੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ 25 ਅਤੇ 26 ਜੁਲਾਈ ਦੋ ਦਿਨ ਪੂਰੇ ਪੰਜਾਬ ਦੇ ਡੀ ਸੀ ਦਫ਼ਤਰਾਂ, ਐਸ ਡੀ ਐਮ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਿਆ ਗਿਆ ਹੈ । ਉਣਾ ਕਿਹਾ ਕਿ ਵੀਰਵਾਰ ਨੂੰ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਮੁਲਾਜ਼ਮ ਰੂਪ ਨਗਰ ਵਿੱਚ ਜਾ ਕੇ ਵਿਧਾਇਕ ਦੇ ਖਿਲਾਫ਼ ਇੱਕ ਰੋਸ਼ ਰੈਲੀ ਕਰਨ ਜਾ ਰਹੇ ਹਾਂ। ਉਣਾ ਕਿਹਾ ਕਿ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਵੱਲੋਂ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਤਹਿਸੀਲ ਦਫਤਰ ਰੂਪਨਗਰ ਜਾ ਕੇ ਤਹਿਸੀਲ ਵਿੱਚ ਤੈਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਕੇ ਦਫ਼ਤਰ ਦੇ ਕੰਮ ਵਿੱਚ ਰੁਕਾਵਟ ਪਾਈ ਗਈ ਅਤੇ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਰਮਚਾਰੀ ਨੂੰ ਫ਼ੋਨ ਕਰਕੇ ਸਰਕਾਰੀ ਦਫ਼ਤਰੀ ਰਿਕਾਰਡ ਆਪਣੇ ਦਫ਼ਤਰ ਮੰਗਵਾਇਆ ਗਿਆ, ਜਦ ਕੇ ਵਿਧਾਇਕ ਨੂੰ ਸਰਕਾਰੀ ਦਫਤਰੀ ਰਿਕਾਰਡ ਸਰਕਾਰੀ ਕਰਮਚਾਰੀ ਰਾਹੀਂ ਆਪਣੇ ਦਫ਼ਤਰ ਮੰਗਵਾਉਣ ਦਾ ਕੋਈ ਅਧਿਕਾਰ ਨਹੀਂ ਹੈ, ਨਾਲ ਹੀ ਕਰਮਚਾਰੀਆਂ ਤੇ ਬਿਨਾ ਕਿਸੇ ਸਬੂਤਾਂ ਦੇ ਕੁਰੱਪਸ਼ਨ ਦੇ ਇਲਜ਼ਾਮ ਲਗਾ ਕੇ ਸੋਸ਼ਲ ਮੀਡੀਆ ਤੇ ਲਾਈਵ ਕਰਨ ਨਾਲ ਕਰਮਚਾਰੀਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਇਆ ਹੈ।

ਹਲਕਾ ਵਿਧਾਇਕ ਵੱਲੋਂ ਕੀਤੇ ਅਜਿਹੇ ਵਤੀਰੇ ਵਿਰੁੱਧ DC ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ 25 ਅਤੇ 26 ਦੋ ਦਿਨ ਪੂਰੇ ਪੰਜਾਬ ਦੇ ਡੀ ਸੀ ਦਫ਼ਤਰਾਂ, ਐਸ ਡੀ ਐਮ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਣਗੇ ਉਸੇ ਦੇ ਚਲਦੇ ਅੱਜ ਅੰਮ੍ਰਿਤਸਰ ਡੀ.ਸੀ ਦਫ਼ਤਰ ਵਿਖੇ ਕਲਮਛੋੜ ਹੜਤਾਲ ਕੀਤੀ ਗਈ ਅਤੇ ਕੰਮ ਕਾਮ ਮੁਕੰਮਲ ਤੌਰ ਤੇ ਬੰਦ ਰੱਖਿਆ ਗਿਆ।ਉਣਾ ਕਿਹਾ ਕਿ ਚੈਕਿੰਗ ਕਰਨ ਵਿੱਚ ਸਾਨੂੰ ਕੋਇ ਪ੍ਰੋਬਲਮ ਨਹੀਂ ਪਰ ਸਾਡੇ ਸੀਨੀਅਰ ਅਧਿਕਾਰੀਆ ਨੂੰ ਨਾਲ ਲੈਕੇ ਚੈਕਿੰਗ ਕਰ ਸਕਦੇ ਸਨ । ਅਸੀ ਸਾਰਾ ਦਿਨ ਆਪਣੇ ਦਫ਼ਤਰਾਂ ਵਿੱਚ ਰਿਹੰਦੇ ਹਾਂ। ਉਣਾ ਕਿਹਾ ਹੜਾਂ ਦੇ ਵਿੱਚ ਸੱਭ ਤੋਂ ਡੀਸੀ ਦਫਤਰਾਂ ਦੇ ਮੁਲਾਜਿਮ ਅੱਗੇ ਆਏ ਹਨ ਜੌ ਦਿਨ ਰਾਤ ਲੋਕਾਂ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ । ਉਣਾ ਕਿਹਾ ਜੱਦ ਤੱਕ ਰੂਪ ਨਗਰ ਦੇ ਵਿਧਾਇਕ ਦਿਨੇਸ਼ ਚੱਢਾ ਆਪਣੀ ਗਲਤੀ ਦੀ ਮੁਆਫੀ ਨਹੀ ਮੰਗਦੇ ਸਾਡੇ ਵਲੋਂ ਹੜਤਾਲ ਜਾਰੀ ਰਹੇਗੀ।

Also Read

SHARE