Death Of Milch Animals : ਮੁੰਹਖੁਰ ਦੀ ਬਿਮਾਰੀ ਕਾਰਨ 9 ਪਸ਼ੂਆਂ ਦੀ ਮੌਤ, ਮੁਆਵਜ਼ੇ ਦੀ ਮੰਗ

0
59
Death Of Milch Animals
ਬੀਮਾਰੀ ਕਾਰਨ ਮਰੀ ਹੋਈ ਮੱਝ ਨੂੰ ਦਿਖਾਉਂਦੇ ਹੋਏ ਪੀੜਤ ਪਰਿਵਾਰ।

India News (ਇੰਡੀਆ ਨਿਊਜ਼), Death Of Milch Animals, ਚੰਡੀਗੜ੍ਹ : ਬਨੂੜ ਇਲਾਕੇ ਵਿੱਚ ਬਿਮਾਰੀ ਕਾਰਨ ਪਸ਼ੂਆਂ ਦੀ ਰੋਜਾਨਾ ਮੌਤ ਹੋ ਰਹੀ ਹੈ। ਬੀਤੇ ਦੋ ਦਿਨਾਂ ਵਿੱਚ ਨੇੜਲੇ ਪਿੰਡ ਭਟੀਰਸ ਦੇ ਦੋ ਪਰਿਵਾਰਾਂ ਦੀਆਂ ਛੇ ਦੁੱਧ ਦੇਣ ਵਾਲੇ ਪਸ਼ੂਆਂ ਸਮੇਤ ਨੌ ਪਸ਼ੂਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਗਿਆਨ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਉਸ ਦੀਆਂ ਚਾਰ ਦੁੱਧ ਦੇਣ ਵਾਲੀਆਂ ਗਾਵਾਂ, ਦੋ ਵੱਛੀਆਂ ਅਤੇ ਇੱਕ ਵੱਛੇ ਦੀ ਮੂੰਹ ਖੁਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਜਿਸ ਕਾਰਨ ਉਸਦਾ ਪੰਜ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ ਹੈ।

ਸੂਬਾ ਸਰਕਾਰ ਤੋਂ ਯੋਗ ਮੁਆਵਜਾ ਦੇਣ ਦੀ ਮੰਗ

ਇਸੇ ਤਰ੍ਹਾਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਵਧੀਆ ਨਸਲ ਦੀਆਂ ਦੁੱਧ ਦੇਣ ਵਾਲੀਆਂ ਮੱਝਾਂ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਜਿਸ ਕਾਰਨ ਉਸ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਔਖਾ ਹੋਵੇਗਾ ਕਿਉਂਕਿ ਉਹ ਇਹਨਾਂ ਦਾ ਦੁੱਧ ਵੇਚ ਕੇ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ। ਪੀੜਤ ਪਰਿਵਾਰਾਂ ਨੇ ਸੂਬਾ ਸਰਕਾਰ ਤੋਂ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ।

ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਦੇ ਟੀਕੇ ਨਹੀਂ ਲਗਵਾਏ

ਇਸ ਮਾਮਲੇ ਬਾਰੇ ਜਦੋਂ ਪਸ਼ੂ ਹਸਪਤਾਲ ਜਲਾਲਪੁਰ ਦੇ ਡਾਕਟਰ ਸਮੀਰ ਬੰਸਵੱਦਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪਿੰਡ ਭਟੀਰਸ ਦੇ ਦੋ ਪਰਿਵਾਰਾਂ ਨੇ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਦੇ ਟੀਕੇ ਨਹੀਂ ਲਗਵਾਏ ਸਨ ਤੇ ਬਾਕੀ ਸਾਰੇ ਪਿੰਡ ਦੇ ਪਸ਼ੂਆਂ ਨੂੰ ਮੂੰਹ ਖੁਰਦੇ ਟਿਕੇ ਲਗਾਏ ਗਏ ਸਨ ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਦੇ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ ਤੇ ਬਾਕੀ ਸਥਿਤੀ ਕੰਟਰੋਲ ਅਧੀਨ ਹੈ।

ਇਹ ਵੀ ਪੜ੍ਹੋ :AC Compressor Burst In The Hospital : ਹਸਪਤਾਲ ਵਿੱਚ ਏਸੀ ਦਾ ਕੰਮਪ੍ਰੈਸ਼ਰ ਫਟਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ

 

SHARE