India News (ਇੰਡੀਆ ਨਿਊਜ਼), Death Of Young Man, ਚੰਡੀਗੜ੍ਹ : ਜਲੰਧਰ ਦੇ ਹਰਗੋਬਿੰਦ ਨਗਰ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਲਾਕੇ ‘ਚ ਇਕ ਘਰ ਦੀ ਛੱਤ ‘ਤੇ ਚੜ ਕੇ ਫੋਨ ‘ਤੇ ਗੱਲ ਕਰ ਰਿਹਾ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ।
ਹਾਈ ਵੋਲਟੇਜ ਤਾਰਾਂ ਦੇ ਕਰੰਟ ਨਾਲ ਨੌਜਵਾਨ ਦੀ ਭਿਆਨਕ ਅੱਗ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਸਾਜਿਦ (20) ਪੁੱਤਰ ਮੁਹੰਮਦ ਵਸੀਮ ਵਾਸੀ ਮੁਹੱਲਾ ਹਰਗੋਬਿੰਦ ਨਗਰ, ਮੰਨਾ ਮਾਰਕੀਟ ਵਜੋਂ ਹੋਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸਾਜਿਦ ਆਪਣੇ ਘਰ ਦੀ ਛੱਤ ਤੇ ਚੜ ਕੇ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ। ਫੋਨ ਕਰਦੇ ਸਮੇਂ ਉਸਨੂੰ ਨੇੜਿਓ ਗੁਜ਼ਰਦੀਆਂ ਹਾਈ ਵੋਲਟੇਜ ਤਾਰਾਂ ਦਾ ਖਿਆਲ ਨਹੀਂ ਰਿਹਾ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਛੱਤਾਂ ਉੱਤੋਂ ਲੱਗ ਰਹੀਆਂ ਹਾਈ ਵੋਲਟੇਜ ਤਾਰਾ
ਬੀਜੇਪੀ ਆਗੂ ਰਿੰਕੂ ਸਲੇਮਪੁਰ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਜਾਣ ਕਾਰਨ ਹਾਦਸੇ ਵਾਪਰ ਰਹੇ ਹਨ। ਦੇਖਣ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਅਨ ਅਧਿਕਾਰਿਤ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ। ਅਤੇ ਉਹਨਾਂ ਵਿੱਚੋਂ ਹਾਈ ਵੋਲਟੇਜ ਤਾਰਾਂ ਗੁਜਰਦਿਆਂ ਹਨ ਜੋ ਹਾਦਸੇ ਦਾ ਕਾਰਨ ਬਣ ਰਹੀਆਂ ਹਨ। ਸੰਬੰਧਿਤ ਮਹਿਕਮੇ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਬੱਚੀ
ਜ਼ਿਲਾ ਮੋਹਾਲੀ ਦੇ ਅੰਤਰਗਤ ਪੈਂਦੇ ਬਨੂੜ ਸ਼ਹਿਰ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਹਾਦਸਾ ਵੇਖਣ ਨੂੰ ਮਿਲਿਆ ਸੀ। ਥਾਣਾ ਰੋਡ ਉੱਤੇ ਉਸਾਰੀ ਜਾ ਰਹੀ ਇੱਕ ਕਲੋਨੀ ਵਿੱਚੋਂ ਘਰ ਦੀਆਂ ਛੱਤਾਂ ਉੱਤੋਂ ਹਾਈਵੋਲਟੇਜ ਤਾਰਾਂ ਗੁਜਰ ਰਹੀਆਂ ਸਨ। ਇੱਕ ਛੋਟੀ ਬੱਚੀ ਘਰ ਦੀ ਛੱਤ ਉੱਤੇ ਖੇਡ ਰਹੀ ਸੀ ਕਿ ਉਹ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਈ ਅਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਸੀ। ਹਾਦਸੇ ਦਾ ਸ਼ਿਕਾਰ ਬੱਚੀ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।
ਇਹ ਵੀ ਪੜ੍ਹੋ :Case Filed Against Sarpanch : ਪਿੰਡ ਕਲੋਲੀ ਜੱਟਾਂ ਦੇ ਸਰਪੰਚ ਸਮੇਤ 5 ਖਿਲਾਫ ਕੇਸ ਦਰਜ, ਪੰਚਾਇਤੀ ਜਮੀਨ ਵੇਚਣ ਦਾ ਦੋਸ਼