ਇੰਡੀਆ ਨਿਊਜ਼, ਲੁਧਿਆਣਾ
Delegation of International Machinery Manufacturer Classes Visits PAU ਅੰਤਰਰਾਸ਼ਟਰੀ ਪੱਧਰ ਤੇ ਖੇਤੀ ਮਸ਼ੀਨਰੀ ਬਨਾਉਣ ਵਾਲੀ ਕੰਪਨੀ ਕਲਾਸ ਦੇ ਉੱਚ ਪੱਧਰੀ ਵਫ਼ਦ ਨੇ ਪੀ.ਏ.ਯੂ. ਦਾ ਦੌਰਾ ਕੀਤਾ। ਇਸ ਵਿੱਚ ਹਾਰਸਵਿੰਕਲ ਜਰਮਨੀ ਦੇ ਯੂਨਿਟ ਤੋਂ ਮਾਨਵ ਸਰੋਤ ਅਧਿਕਾਰੀ ਕੁਮਾਰੀ ਐਂਜੇ ਕੁਨਕੀਜ਼ ਅਤੇ ਕਲਾਸ ਦੇ ਭਾਰਤ ਵਿੱਚ ਮੁੱਖ ਮਾਨਵ ਸਰੋਤ ਅਧਿਕਾਰੀ ਭਾਵੀਸ਼ ਅਵਸਥੀ ਸ਼ਾਮਿਲ ਸਨ। ਇਹਨਾਂ ਅਧਿਕਾਰੀਆਂ ਨੇ ਕੰਪਨੀ ਦੇ ਪੀ.ਏ.ਯੂ. ਨਾਲ ਦੁਵੱਲੀ ਸਾਂਝ ਦੇ ਮੌਕਿਆਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਜਾਨਣ ਲਈ ਇਹ ਦੌਰਾ ਕੀਤਾ।
ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਕਲਾਸ ਅਤੇ ਪੀ.ਏ.ਯੂ. ਦੀ ਸਾਂਝ ਬਹੁਤ ਪੁਰਾਣੀ ਅਤੇ ਕਈ ਪੱਧਰਾਂ ਤੇ ਹੈ। ਪੀ.ਏ.ਯੂ. ਨੇ ਆਪਣੇ ਅਕਾਦਮਿਕ ਵਿਕਾਸ ਅਤੇ ਵਿਦਿਆਰਥੀਆਂ ਦੇ ਗਿਆਨ ਵਾਧੇ ਲਈ ਹਮੇਸ਼ਾਂ ਕਲਾਸ ਨਾਲ ਸਾਂਝ ਦਾ ਰਿਸ਼ਤਾ ਬਣਾਇਆ ਹੈ। ਉਹਨਾਂ ਦੱਸਿਆ ਕਿ ਕਲਾਸ ਸਮੂਹ ਵੱਲੋਂ ਦੁਨੀਆਂ ਭਰ ਵਿੱਚ ਬਿਹਤਰੀਨ ਕੰਬਾਈਨ ਹਾਰਸਵੈਸਟਰ ਤਕਨਾਲੋਜੀ ਪ੍ਰਯੋਗਸ਼ਾਲਾ ਦਾ ਵਿਕਾਸ ਕੀਤਾ ਗਿਆ ਹੈ। ਨਾਲ ਹੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਪੀ.ਏ.ਯੂ. ਦੇ ਖੇਤੀ ਇੰਜਨੀਅਰਾਂ ਦੀ ਆਨ ਕੈਂਪਸ ਪਲੇਸਮੈਂਟ ਇਸ ਸਾਂਝ ਦੇ ਹੋਰ ਸੂਤਰ ਹਨ।
ਕੰਬਾਈਨ ਹਾਰਸਵੈਸਟਰ ਤਕਨਾਲੋਜੀ ਪ੍ਰਯੋਗਸ਼ਾਲਾ ਦਾ ਵਿਕਾਸ ਕੀਤਾ Delegation of International Machinery Manufacturer Classes Visits PAU
ਕੁਮਾਰੀ ਐਂਜ਼ੇ ਕੁਨਕੀਜ਼ ਨੇ ਪੀ.ਏ.ਯੂ. ਵੱਲੋਂ ਕੀਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਪੀ.ਏ.ਯੂ. ਦੇ ਖੇਤੀ ਇੰਜਨੀਅਰਾਂ ਵੱਲੋਂ ਕਲਾਸ ਕੰਪਨੀ ਦੇ ਵਿਕਾਸ ਲਈ ਪਾਏ ਯੋਗਦਾਨ ਨੂੰ ਉਭਾਰਿਆ। ਉਹਨਾਂ ਨੇ ਆਉਂਦੇ ਸਾਲਾਂ ਵਿੱਚ ਇਸ ਸਾਂਝ ਦੇ ਹੋਰ ਮਜ਼ਬੂਤ ਹੋਣ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਭਾਵੇਸ਼ ਅਵਸਥੀ ਨੇ ਪੀ.ਏ.ਯੂ. ਵੱਲੋਂ ਅਕਾਦਮਿਕ ਅਤੇ ਖੋਜ ਸਹੂਲਤਾਂ ਦੇ ਢਾਂਚੇ ਨੂੰ ਸਲਾਹਿਆ।
ਇਸ ਵਫ਼ਦ ਨਾਲ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਖੇਤੀ ਖੇਤਰ ਵਿੱਚ ਪੀ.ਏ.ਯੂ. ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਪੇਂਡੂ ਖੇਤਰਾਂ ਵਿੱਚ ਨਾਰੀ ਸਸ਼ਕਤੀਕਰਨ ਅਤੇ ਕਮਿਊਨਟੀ ਵਿਕਾਸ ਖੇਤਰ ਵਿੱਚ ਪੀ.ਏ.ਯੂ. ਦੇ ਯੋਗਦਾਨ ਨੂੰ ਸਾਹਮਣੇ ਲਿਆਂਦਾ। ਡਾ. ਮਹੇਸ਼ ਨਾਰੰਗ ਨੇ ਖੇਤ ਮਸ਼ੀਨਰੀ ਦੇ ਖੇਤਰ ਵਿੱਚ ਪੀ.ਏ.ਯੂ. ਵੱਲੋਂ ਕੀਤੇ ਕਾਰਜ ਦੀ ਗੱਲ ਕੀਤੀ।
ਉਦਯੋਗਿਕ ਸੰਪਰਕਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਵਫ਼ਦ ਦੇ ਇਸ ਦੌਰੇ ਦਾ ਸੰਚਾਲਨ ਕੀਤਾ। ਉਹਨਾਂ ਨੇ ਉੱਚ ਪੱਧਰੀ ਕਾਰਪੋਰੇਟ ਸੰਸਥਾਵਾਂ ਨਾਲ ਖੋਜ, ਅਕਾਦਮਿਕ ਅਤੇ ਤਕਨਾਲੋਜੀ ਸਾਂਝ ਦੇ ਪੀ.ਏ.ਯੂ. ਦੇ ਅਹਿਦ ਨੂੰ ਦੁਹਰਾਇਆ। ਉਹਨਾਂ ਇਹ ਵੀ ਕਿਹਾ ਕਲਾਸ ਵੱਲੋਂ ਕੀਤੇ ਜਾ ਰਹੇ ਕੰਮਾਂ ਨਾਲ ਪੀ.ਏ.ਯੂ. ਦੇ ਵਿਦਿਆਰਥੀਆਂ ਕੋਲ ਬਿਹਤਰੀਨ ਜਾਣਕਾਰੀ ਦੇ ਮੌਕੇ ਹੋਣਗੇ।
ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐੱਸ ਕੇ ਗੁਪਤਾ ਨੇ ਖੇਤੀ ਇੰਜਨੀਅਰਿੰਗ ਦੇ ਖੇਤਰ ਵਿੱਚ ਪੀ.ਏ.ਯੂ. ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਵਫ਼ਦ ਦੇ ਅਧਿਕਾਰੀਆਂ ਨੇ ਪੀ.ਏ.ਯੂ. ਪ੍ਰਸ਼ਾਸਨ, ਅਮਲੇ ਅਤੇ ਵਿਦਿਆਰਥੀਆਂ ਲਈ ਧੰਨਵਾਦ ਦੇ ਸ਼ਬਦ ਕਹੇ। Delegation of International Machinery Manufacturer Classes Visits PAU
Also Read : ਲਾਭਪਾਤਰੀਆਂ ਨੂੰ ਹੁਣ ਘਰ ਬੈਠੇ ਮਿਲੇਗਾ ਸਰਕਾਰੀ ਰਾਸ਼ਨ : ਮਾਨ
Connect With Us : Twitter Facebook youtube