ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿਹਤ ਮੰਤਰੀ ਵਲੋਂ ਮੁਹਾਲੀ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤੀ ਦੌਰਾ

0
182
Delhi Deputy Chief Minister Manish Sisodia, Aam Aadmi Clinic, Satisfaction on the start of the project
Delhi Deputy Chief Minister Manish Sisodia, Aam Aadmi Clinic, Satisfaction on the start of the project
  • ਸਿਸੋਦੀਆ ਤੇ ਜੌੜਾਮਾਜਰਾ ਸੂਬਾ ਸਰਕਾਰ ਦੇ ਵੱਕਾਰੀ ਪ੍ਰਾਜੈਕਟ ਦੀ ਸ਼ੁਰੂਆਤ ਉੱਤੇ ਤਸੱਲੀ ਪ੍ਰਗਟਾਈ
  • ਲੋਕਾਂ ਨਾਲ ਜੁੜੇ ਬੁਨਿਆਦੀ ਸਿਹਤ ਤੇ ਸਿੱਖਿਆ ਵਿਸ਼ੇ ਸਰਕਾਰ ਦੇ ਪ੍ਰਮੁੱਖ ਤਰਜੀਹੀ ਵਿਸ਼ੇ: ਸਿਸੋਦੀਆ
  • ਕਲੀਨਿਕ ’ਚ ਦਵਾਈਆਂ ਦੀ ਉਪਲਭਧਤਾ, ਜਾਂਚ ਅਤੇ ਇਲਾਜ ਬਾਰੇ ਲਈ ਜਾਣਕਾਰੀ
ਚੰਡੀਗੜ੍ਹ/ ਐਸ ਏ ਐਸ ਨਗਰ, PUNJAB NEWS: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਵੇਰੇ ਮੋਹਾਲੀ ਦੇ ਫ਼ੇਜ਼ 5 ’ਚ ਪੈਂਦੇ ਆਮ ਆਦਮੀ ਕਲੀਨਿਕ ਦਾ ਅਚਨਚੇਤੀ  ਦੌਰਾ ਕੀਤਾ। ਦੋਵਾਂ ਨੇ ਸੂਬਾ ਸਰਕਾਰ ਦੇ ਵੱਕਾਰੀ ਪ੍ਰਾਜੈਕਟ ਦੀ ਸ਼ੁਰੂਆਤ ਉੱਤੇ ਤਸੱਲੀ ਪ੍ਰਗਟਾਉਂਦਿਆਂ ਉਥੇ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ।

 

ਸਿਹਤ ਤੇ ਸਿੱਖਿਆ ਲੋਕਾਂ ਨਾਲ ਜੁੜੇ ਬੁਨਿਆਦੀ ਮੁੱਦੇ ਹਨ ਜਿਨ੍ਹਾਂ ਨੂੰ ਸਰਕਾਰ ਸਭ ਤੋਂ ਵੱਧ ਤਰਜੀਹ

ਸਿਸੋਦੀਆ ਨੇ ਪੰਜਾਬ ਸਰਕਾਰ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਲੋਕਾਂ ਨਾਲ ਕੀਤਾ ਵੱਡਾ ਵਾਅਦਾ ਪੰਜ ਮਹੀਨੇ ਅੰਦਰ ਹੀ ਪੂਰਾ ਕਰਦਿਆਂ 15 ਅਗਸਤ ਤੋਂ ਸਾਰੇ ਸੂਬੇ ਵਿਚ 100 ਆਮ ਆਦਮੀ ਕਲੀਨਿਕਾਂ ਦਾ ਆਗ਼ਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਲੋਕਾਂ ਨਾਲ ਜੁੜੇ ਬੁਨਿਆਦੀ ਮੁੱਦੇ ਹਨ ਜਿਨ੍ਹਾਂ ਨੂੰ ਸਰਕਾਰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ।

 

Delhi Deputy Chief Minister Manish Sisodia, Aam Aadmi Clinic, Satisfaction on the start of the project
Delhi Deputy Chief Minister Manish Sisodia, Aam Aadmi Clinic, Satisfaction on the start of the project

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅੱਜ ਸਵੇਰੇ 8 ਵਜੇ ਉਕਤ ਕਲੀਨਿਕ ਵਿਚ ਪੁੱਜੇ ਅਤੇ ਉਨ੍ਹਾਂ ਕਲੀਨਿਕ ਵਿਚ ਮੌਜੂਦ ਡਾਕਟਰਾਂ ਤੇ ਹੋਰ ਸਟਾਫ਼ ਤੋਂ ਇਲਾਵਾ ਉਥੇ ਮੌਜੂਦ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਸਟਾਫ਼ ਕੋਲੋਂ ਕਲੀਨਿਕ ਦੇ ਕੰਮਕਾਜ, ਦਵਾਈਆਂ ਦੀ ਉਪਲਭਧਤਾ, ਜਾਂਚ ਅਤੇ ਇਲਾਜ ਆਦਿ ਬਾਰੇ ਜਾਣਕਾਰੀ ਲਈ।

 

ਕਲੀਨਿਕ ਵਿਚ ਸਾਫ਼-ਸਫ਼ਾਈ ਅਤੇ ਮਰੀਜ਼ਾਂ ਦੀ ਕਾਫ਼ੀ ਗਿਣਤੀ ਵੇਖ ਕੇ ਵੀ ਸਿਸੋਦੀਆ ਖ਼ੁਸ਼ ਨਜ਼ਰ ਆਏ

 

ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕਲੀਨਿਕ ਵਿਚ ਸਮੁੱਚਾ ਸਟਾਫ਼ ਮਹਿਲਾਵਾਂ ਦਾ ਹੈ ਜਿਸ ਵਿਚ ਇਕ ਮੈਡੀਕਲ ਅਫ਼ਸਰ, ਇਕ ਕਲੀਨੀਕਲ ਅਸਿਸਟੈਂਟ, ਇਕ ਫ਼ਾਰਮਾਸਿਸਟ ਅਤੇ ਇਕ ਹੈਲਪਰ ਸ਼ਾਮਲ ਸਨ। ਕਲੀਨਿਕ ਵਿਚ ਸਾਫ਼-ਸਫ਼ਾਈ ਅਤੇ ਮਰੀਜ਼ਾਂ ਦੀ ਕਾਫ਼ੀ ਗਿਣਤੀ ਵੇਖ ਕੇ ਵੀ ਸਿਸੋਦੀਆ ਖ਼ੁਸ਼ ਨਜ਼ਰ ਆਏ।

 

 

ਮੈਡੀਕਲ ਅਫ਼ਸਰ ਡਾ. ਪਾਰੁਲ ਨੇ ਦੱਸਿਆ ਕਿ ਉਨ੍ਹਾਂ ਕੋਲ ਬੁਖ਼ਾਰ, ਬਲੱਡ ਪ੍ਰੈਸ਼ਰ ਅਤੇ ਇਸਤਰੀ ਰੋਗਾਂ ਦੇ ਜ਼ਿਆਦਾ ਮਰੀਜ਼ ਆ ਰਹੇ ਹਨ। ਜਿਸ ਸਮੇਂ ਸਿਸੋਦੀਆ ਅਤੇ ਜੌੜਾਮਾਜਰਾ ਕਲੀਨਿਕ ਵਿਚ ਪੁੱਜੇ, ਉਸ ਸਮੇਂ ਵੀ ਲਗਭਗ 10 ਮਰੀਜ਼ ਕਲੀਨਿਕ ਵਿਚ ਮੌਜੂਦ ਸਨ।

 

ਸਾਰੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦਿਤੀਆਂ ਜਾ ਰਹੀਆਂ ਹਨ

 

ਸਿਹਤ ਮੰਤਰੀ ਜੌੜਾਮਾਜਰਾ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿਚ 15 ਅਗਸਤ ਤੋਂ 14 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਕਲੀਨਿਕ ਵਿੱਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਸਵੀਪਰ ਕਮ ਹੈਲਪਰ ਦਾ ਸਟਾਫ਼ ਤੈਨਾਤ ਕੀਤਾ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਜ਼ਰੂਰੀ ਦਵਾਈਆਂ ਦੀ ਕੋਈ ਘਾਟ ਨਾ ਰਹੇ ਅਤੇ ਹਰ ਜ਼ਰੂਰੀ ਟੈਸਟ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦਿਤੀਆਂ ਜਾ ਰਹੀਆਂ ਹਨ।

 

 

SHARE