Demand For Madrassa By Muslim Community
ਮੁਸਲਿਮ ਭਾਈਚਾਰੇ ਨੇ ਵਿਧਾਇਕ ਗੁਰਲਾਲ ਘਨੌਰ ਤੋਂ ਮਦਰੱਸੇ ਲਈ ਜ਼ਮੀਨ ਅਲਾਟ ਕਰਨ ਦੀ ਮੰਗ ਕੀਤੀ
– ਮਦਰੱਸਾ ਨਾ ਹੋਣ ਕਾਰਨ ਬੱਚਿਆਂ ਦੀ ਤਾਲੀਮ ਵਿੱਚ ਆ ਰਹੀ ਮੁਸ਼ਕਿਲ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬੱਚਿਆਂ ਦੀ ਤਾਲੀਮ ਵਿੱਚ ਆ ਰਹੀ ਮੁਸ਼ਕਿਲ ਨੂੰ ਲੈਕੇ ਮੁਸਲਿਮ ਭਾਈਚਾਰੇ ਨਾਲ ਸੰਬਧਤ ਇੱਕ ਪ੍ਰਤਿਨਿਧੀ ਮੰਡਲ ਵਿਧਾਇਕ ਗੁਰਲਾਲ ਘਨੌਰ ਨੂੰ ਮਿਲਿਆ। ਮੁਸਲਿਮ ਭਾਈਚਾਰਾ ਨੇ ਮਦਰੱਸਾ ਨਾ ਹੋਣ ਕਾਰਨ ਬੱਚਿਆਂ ਦੀ ਤਾਲੀਮ ਸਬੰਧੀ ਆ ਰਹੀ ਰੁਕਾਵਟ ਦੀ ਜਾਣਕਾਰੀ ਸਾਂਜੀ ਕਰਦੇ ਹੋਏ ਇਹ ਮਾਮਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਗਿਆ। ਆਮ ਆਦਮੀ ਪਾਰਟੀ ਵਿੱਚ ਮੁਸਲਿਮ ਭਾਈਚਾਰੇ ਦੀ ਅਗਵਾਈ ਕਰ ਰਹੇ ਆਗੂ ਪ੍ਰਤਿਨਿਧੀ ਮੰਡਲ ਦਾ ਹਿੱਸਾ ਸਨ।
Demand For Madrassa By Muslim Community
ਨਿਆਮਤਪੁਰ ਵਿੱਚ ਜ਼ਮੀਨ ਅਲਾਟ ਕਰਨ ਦੀ ਮੰਗ
ਆਮ ਆਦਮੀ ਪਾਰਟੀ ਦੇ ਜਿਲਾ ਪਟਿਆਲਾ ਦੇ ਮਿਨੋਰਿਟੀ ਵਿੰਗ/ਜਿਲਾਂ ਪ੍ਧਾਨ ਅਤੇ ਬਲਾਕ ਪ੍ਧਾਨ ਇਸਲਾਮ ਅਲੀ ਵਲੋਂ ਹਲਕਾ ਘਨੋਰ ਦੇ ਪਿੰਡ ਨਿਆਮਤਪੁਰ ਦੇ ਮੁਸਲਮਾਨ ਭਾਈਚਾਰੇ ਦੇ ਮਸਲੇ ਵਿੱਚ ਹਲਕਾ ਘਨੋਰ ਦੇ Mla ਗੁਰਲਾਲ ਘਨੋਰ ਜੀ ਨਾਲ ਮੁਲਾਕਾਤ ਕੀਤੀ ਗਈ ਅਤੇ ਮੰਗ ਪੱਤਰ ਦਿਤਾ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਮੈਂਬਰ ਲਾਲ ਦੀਨ,ਅਵਤਾਰ ਅਲੀ,ਬਲਵਿੰਦਰ ਖਾਨ,ਰਣਜੀਤ ਮਲਿਕ,ਅਵਤਾਰ ਅਸਲਮ,ਸਰਪੰਚ ਸਰਵਨ ਕੁਮਾਰ ਅਤੇ ਬਾਜ ਸਿੰਘ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਇਸਲਾਮ ਅਲੀ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਮਦਰੱਸਾ ਨਹੀਂ ਹੈ। ਬੱਚਿਆਂ ਦੀ ਪੜ੍ਹਾਈ ਪਛੜ ਰਹੀ ਹੈ। ਉਸ ਨੇ ਦੱਸਿਆ ਕਿ ਇਲਾਕੇ ਵਿੱਚ ਰਾਜਪੁਰਾ,ਲਾਛੜੂ ਅਤੇ ਬਨੂੜ ਵਿੱਚ ਸਥਿਤ ਬਸੀ ਈਸੇਖਾਨ ਵਿੱਚ ਮਦਰੱਸਾ ਸਥਿਤ ਹੈ। Demand For Madrassa By Muslim Community
ਪਿੰਡ ਵਿੱਚ ਮਦਰੱਸੇ ਲਈ ਥਾਂ
ਮੁਸਲਿਮ ਭਾਈਚਾਰੇ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਆਗੂ ਇਸਲਾਮ ਅਲੀ ਨੇ ਦੱਸਿਆ ਕਿ ਵਿਧਾਇਕ ਗੁਰਲਾਲ ਘਨੌਰ ਨੂੰ ਪਿੰਡ ਨਿਆਮਤਪੁਰ ਵਿੱਚ ਮਦਰੱਸੇ ਲਈ ਜ਼ਮੀਨ ਹੋਣ ਦੀ ਗੱਲ ਆਖੀ ਗਈ ਹੈ। ਜੇਕਰ ਇਹ ਜ਼ਮੀਨ ਅਲਾਟ ਹੋ ਜਾਂਦੀ ਹੈ ਤਾਂ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਮਦਰੱਸਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੀ ਤਰਫੋਂ ਮਾਮਲਾ ਧਿਆਨ ਨਾਲ ਸੁਣਿਆ ਅਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। Demand For Madrassa By Muslim Community
Connect With Us : Twitter Facebook