Demand For Protection
ਪਰਿਵਾਰ ਨੇ ਕੀਤੀ ਸਰਕਾਰ ਤੋਂ ਜਾਨ-ਮਾਲ ਅਤੇ ਜ਼ਮੀਨ ਦੀ ਸੁਰੱਖਿਆ ਦੀ ਮੰਗ
* ਕਾਸ਼ਤਕਾਰ ਨੂੰ ਹਮਲੇ ਅਤੇ ਜ਼ਮੀਨ ਹੜੱਪਣ ਦਾ ਸਤਾ ਰਿਹਾ ਡਰ
* ਪਰਿਵਾਰ ‘ਤੇ 2022 ‘ਚ ਵੀ ਹੋਇਆ ਸੀ ਹਮਲਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਜ਼ਮੀਨ ਦਾ ਕਾਸ਼ਤਕਾਰ ਕੁਝ ਲੋਕਾਂ ਵਲੋਂ ਜ਼ਮੀਨ ਹੜੱਪਣ ਅਤੇ ਪਰਿਵਾਰ ਦੀ ਜਾਨ-ਮਾਲ ਦੇ ਨੁਕਸਾਨ ਦੇ ਡਰ ਵਿੱਚ ਹੈ। ਪੀੜਤ ਪਰਿਵਾਰ ਨੇ ਜ਼ਮੀਨ ਅਤੇ ਜਾਨ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਪੱਤਰ ਵੀ ਲਿਖਿਆ ਹੈ। ਪਰ ਪੀੜਤ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਹਨ।
ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੇਂ ਸਿਰ ਧਿਆਨ ਦਿੱਤਾ ਜਾਵੇ ਤਾਂ ਜੋ ਜ਼ਮੀਨ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। Demand For Protection
ਪਰਿਵਾਰ ਦਾ ਪਾਲਣ ਪੋਸ਼ਣ
ਬਨੂੜ-ਧਰਮਗੜ੍ਹ ਰੋਡ ’ਤੇ ਧਾਰਮਿਕ ਸਥਾਨ ਦੀ ਸੇਵਾ ਕਰ ਰਹੇ ਕਸ਼ਮੀਰਾ ਖਾਨ ਨੇ ਦੱਸਿਆ ਕਿ ਕਰੀਬ 25 ਵਿੱਘੇ ਜ਼ਮੀਨ ’ਤੇ ਪਿਛਲੇ ਕਰੀਬ 70-75 ਸਾਲਾਂ ਤੋਂ ਕਬਜ਼ਾ ਹੈ। ਜ਼ਮੀਨ ‘ਤੇ ਖੇਤੀ ਕੀਤੀ ਜਾਂਦੀ ਹੈ। ਕਸ਼ਮੀਰਾ ਖਾਨ ਨੇ ਦੱਸਿਆ ਕਿ ਉਹ ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। Demand For Protection
ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼
ਕਸ਼ਮੀਰਾ ਖਾਨ ਨੇ ਦੱਸਿਆ ਕਿ ਮੇਰਾ ਅਤੇ ਰੌਸ਼ਨ ਖਾਨ 25 ਵਿੱਘੇ ਜ਼ਮੀਨ ‘ਤੇ ਪਿਛਲੇ 70-75 ਸਾਲਾਂ ਤੋਂ ਕਾਬਜ਼ ਹਨ। ਜ਼ਮੀਨ ਸਬੰਧੀ ਸਟੇਅ ਆਰਡਰ ਜਾਰੀ ਕੀਤੇ ਗਏ ਹਨ। ਪਿਛਲੇ ਸਾਲ ਜ਼ਮੀਨ ਹੜੱਪਣ ਦੀ ਨੀਅਤ ਨਾਲ ਕੁਝ ਲੋਕਾਂ ਵਲੋਂ ਪਰਿਵਾਰ ‘ਤੇ ਹਮਲਾ ਕੀਤਾ ਗਿਆ ਸੀ।
ਘਟਨਾ ਸਬੰਧੀ ਡੀਜੀਪੀ ਅਤੇ ਐਸਐਸਪੀ ਪਟਿਆਲਾ ਨੂੰ ਪੱਤਰ ਲਿਖਿਆ ਗਿਆ ਸੀ। ਪਰ ਕੋਈ ਕਾਰਵਾਈ ਨਹੀਂ ਹੋਈ। ਕਸ਼ਮੀਰਾ ਖਾਨ ਨੇ ਦੱਸਿਆ ਕਿ ਵਕਫ ਬੋਰਡ ਨੇ ਹਮਲਾਵਰਾਂ ਦੀ ਮਿਲੀਭੁਗਤ ਨਾਲ ਜ਼ਮੀਨ ਦੀ ਅਲਾਟਮੈਂਟ ਕੀਤੀ ਸੀ ਜਦਕਿ ਵਕਫ ਬੋਰਡ ਦਾ ਜ਼ਮੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕਸ਼ਮੀਰਾ ਖਾਨ ਨੇ ਦੱਸਿਆ ਉਕਤ ਜ਼ਮੀਨ ਦੇ ਸਬੰਧ ਵਿੱਚ ਮਾਲ ਵਿਭਾਗ ਵੱਲੋਂ ਇੰਤਕਾਲ ਰੱਦ ਕਰ ਦਿੱਤਾ ਗਿਆ ਹੈ। ਪੀੜਤ ਕਸ਼ਮੀਰਾ ਖਾਨ ਨੇ ਦੱਸਿਆ ਕਿ ਉਕਤ ਜ਼ਮੀਨ ਸਬੰਧੀ ਟ੍ਰਿਬਿਊਨਲ ਰੋਪੜ ‘ਚ ਹਮਲਾਵਰਾਂ ਅਤੇ ਅਸਟੇਟ ਅਫਸਰ ਵਕਫ ਬੋਰਡ ਖਿਲਾਫ ਕੇਸ ਕੀਤਾ ਗਿਆ ਹੈ। Demand For Protection
ਸਰਕਾਰ ਤੋਂ ਸੁਰੱਖਿਆ ਦੀ ਮੰਗ
ਕਸ਼ਮੀਰਾ ਖਾਨ ਦੇ ਪੁੱਤਰ ਬਾਦਸ਼ਾਹ ਨੇ ਦੱਸਿਆ ਕਿ ਹਮਲਾਵਰ ਮੁੜ ਜ਼ਮੀਨ ਹੜੱਪਣ ਅਤੇ ਮਲਕੀਅਤ ਪ੍ਰਾਪਰਟੀ ਬੋਰਡ ਲਗਾਉਣ ਦੀ ਕੋਸ਼ਿਸ਼ ਵਿੱਚ ਹਨ। ਪਰਿਵਾਰ ‘ਤੇ ਹੋਏ ਹਮਲੇ ਸਬੰਧੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਜ਼ਮੀਨ-ਜਾਇਦਾਦ ਅਤੇ ਪਰਿਵਾਰ ਦੀ ਰਾਖੀ ਕਰਨ ਦੀ ਮੰਗ ਹੈ। Demand For Protection