ਹਰਿਆਣਾ ਦਾ ਬੀਜ ਵੇਚਣ ਦੀ ਨਹੀਂ ਸੀ ਪ੍ਰਮਿਸ਼ਨ,ਵਿਭਾਗ ਨੇ ਕੀਤੀ ਛਾਪੇਮਾਰੀ Department Raids On Seed Seller

0
355
Department Raids On Seed Seller

Department Raids On Seed Seller

ਹਰਿਆਣਾ ਦਾ ਬੀਜ ਵੇਚਣ ਦੀ ਨਹੀਂ ਸੀ ਪ੍ਰਮਿਸ਼ਨ,ਵਿਭਾਗ ਨੇ ਕੀਤੀ ਛਾਪੇਮਾਰੀ 
– ਵੱਖ-ਵੱਖ ਫਸਲਾਂ ਦੇ ਬੀਜ ਭਾਰੀ ਮਾਤਰਾ ‘ਚ ਕੀਤੇ ਜ਼ਬਤ 
– ਪੁਲਿਸ ਨੇ ਕੀਤਾ ਮਾਮਲਾ ਦਰਜ
– ਦੋਸ਼ੀ ਦੁਕਾਨਦਾਰ ਫਰਾਰ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਖੇਤੀਬਾੜੀ ਵਿਭਾਗ ਦੀ ਟੀਮ ਨੇ ਬਨੂੜ ਖੇਤਰ ਦੇ ਬੀਜ ਵਿਕਰੇਤਾ ਨੂੰ ਬਿਨਾਂ ਮਨਜ਼ੂਰੀ ਹਰਿਆਣਾ ਤੋਂ ਫਸਲਾਂ ਦਾ ਬੀਜ ਲਿਆ ਕੇ ਪੰਜਾਬ ਵਿੱਚ ਵੇਚਣ ਦੇ ਦੋਸ਼ ਵਿੱਚ ਫੜਿਆ ਹੈ। ਵਿਭਾਗ ਦੀ ਟੀਮ ਨੇ ਦੁਕਾਨ ਤੋਂ ਵੱਖ-ਵੱਖ ਫ਼ਸਲਾਂ ਦੇ ਬੀਜਾਂ ਦੀ ਵੱਡੀ ਮਾਤਰਾ ਬਰਾਮਦ ਕਰਨ ਉਪਰੰਤ ਕਥਿਤ ਬੀਜ ਵਿਕਰੇਤਾ ਖ਼ਿਲਾਫ਼ ਥਾਣਾ ਬਨੂੜ ਵਿਖੇ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਬੀਜ ਵਿਕਰੇਤਾ ਫਰਾਰ ਦੱਸਿਆ ਜਾ ਰਿਹਾ ਹੈ।

 

ਖੇਤੀਬਾੜੀ ਮੰਡਲ ਸੋਹਾਣਾ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਪਿੰਡ ਧਰਮਗੜ੍ਹ ਆਏ ਹੋਏ ਸਨ । ਇਸ ਦੌਰਾਨ ਜਦੋਂ ਐੱਮਐੱਸ ਖੇਤੀ ਸੈਂਟਰ ’ਤੇ ਪਹੁੰਚ ਕੇ ਦੁਕਾਨ ’ਚ ਰੱਖੇ ਸਾਮਾਨ ਦੀ ਜਾਂਚ ਸ਼ੁਰੂ ਕੀਤੀ ਤਾਂ ਦੁਕਾਨਦਾਰ ਘਬਰਾ ਗਿਆ। ਦੁਕਾਨ ਤੋਂ ਵੱਖਰੀ ਕੰਪਨੀ ਦਾ ਬੀਜ ਰੱਖਿਆ ਹੋਇਆ ਸੀ। ਇਹ ਬੀਜ ਅੰਬਾਲਾ ਦੀ ਇੱਕ ਫਰਮ ਤੋਂ ਲਿਆ ਕੇ ਇੱਥੋਂ ਦੇ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਸੀ। ਦੁਕਾਨਦਾਰ ਮੌਕੇ ’ਤੇ ਬਿੱਲ ਵੀ ਨਹੀਂ ਦਿਖਾ ਸਕਿਆ। Department Raids On Seed Seller

ਸੂਬੇ ਤੋਂ ਬਾਹਰੋਂ ਬੀਜ ਰੱਖਣ ਦਾ ਕੋਈ ਲਾਇਸੈਂਸ ਨਹੀਂ

Department Raids On Seed Seller

ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਬੀਜ ਵਿਕਰੇਤਾ ਦੇ ਲਾਇਸੈਂਸ ਦੀ ਜਾਂਚ ਕੀਤੀ ਗਈ ਤਾਂ ਬਾਹਰਲੇ ਰਾਜ ਤੋਂ ਬੀਜ ਲਿਆਉਣ ਅਤੇ ਰੱਖਣ,ਵੇਚਣ ’ਦੀ ਪ੍ਰਮਿਸ਼ਨ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿੱਚ ਅੰਬਾਲਾ ਦੇ ਗਰਗ ਨਾਮ ਦੀ ਇੱਕ ਫਰਮ ਸਾਹਮਣੇ ਆ ਰਹੀ ਹੈ। ਇਸ ਫਰਮ ਤੋਂ ਬੀਜ ਇੱਥੇ ਕਿਵੇਂ ਅਤੇ ਕਦੋਂ ਤੱਕ ਪਹੁੰਚ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਹੈ। Department Raids On Seed Seller

ਇਹ ਬੀਜ ਬਰਾਮਦ ਹੋਏ

ਜਾਂਚ ਅਧਿਕਾਰੀ ਸੰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ 4 ਕਿਲੋ ਦੇ ਬੀਜ ਦੇ 26 ਪੈਕੇਟ, 5 ਕਿਲੋ ਦੇ 14 ਪੈਕੇਟ, ਐਮਐਸ ਕਰਿਸ਼ਟ ਕੰਪਨੀ ਦੇ ਹਾਈਬ੍ਰਿਡ ਬੀਜ ਦੇ 30 ਪੈਕੇਟ, ਜੇ.ਕੇ.ਸੀਡਜ਼ ਕੰਪਨੀ ਦੇ ਹਾਈਬ੍ਰਿਡ 3 ਕਿਲੋ ਦੇ ਬੀਜ ਦੇ 7 ਪੈਕੇਟ, ਮਲਟੀਪੀਐਲ ਕੰਪਨੀ ਦੇ 7 ਪੈਕੇਟ ਐਮ.1.ਐਸ.ਯੂ. ਕੋਟ ਸੋਰਘਮ, ਐਮਐਸ ਕੰਬੋਜ਼ ਸੀਡ ਮਲਟੀ ਕੋਟ ਸੋਰਘਮ ਦੇ 8 ਪੈਕੇਟ, ਇਨੈਲੋ ਦੇ 8 ਪੈਕੇਟ, ਐਮਐਮ ਕ੍ਰਿਸਟਲ ਕੋਟ ਪ੍ਰੋਟੈਕਸ਼ਨ ਜਵਾਰ ਬਰਾਮਦ ਕੀਤੇ ਗਏ ਹਨ। Department Raids On Seed Seller

ਮਾਮਲਾ ਦਰਜ

ਥਾਣਾ ਬਨੂੜ ਦੇ ਆਈਓ ਪ੍ਰਮਜੀਤ ਸਿੰਘ ਨੇ ਦੱਸਿਆ ਕਿ ਐਮਐਸ ਖ਼ੇਤੀ ਸੈਂਟਰ ਦੇ ਮਾਲਕ ਹਰਮਨਜੀਤ ਸਿੰਘ ਦੇ ਖ਼ਿਲਾਫ਼ ਸੀਡ ਆਰਡਰ 1983-3, ਕਮੋਡਿਟੀਜ਼ ਐਕਟ 1955-3 ਅਤੇ 1955-7 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਜ ਵੇਚਣ ਵਾਲਾ ਅਜੇ ਫਰਾਰ ਹੈ। ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਬੀਜ ਵਿਕਰੇਤਾ ਖ਼ਿਲਾਫ਼ ਧਾਰਾ 420 ਤਹਿਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। Department Raids On Seed Seller

Also Read :ਮਾਹੌਲ ਹੋ ਰਿਹਾ ਖਰਾਬ, ਖਾਸ ਕਰਕੇ ਰਾਤ ਨੂੰ ਸੁਚੇਤ ਰਹਿਣ ਦੀ ਅਪੀਲ Appeal To Stay Awake At Night

Connect With Us : Twitter Facebook

SHARE