ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ

0
123
Dera Beas Good News

Dera Beas Good News : ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ ਹੈ। ਦਰਅਸਲ, ਰੇਲਵੇ ਵਿਭਾਗ ਡੇਰਾ ਬਿਆਸ ਤੋਂ ਸਹਾਰਨਪੁਰ ਅਤੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ, ਜਿਸ ਨਾਲ ਸੰਗਤ ਨੂੰ ਕਾਫੀ ਰਾਹਤ ਮਿਲੇਗੀ।

ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 04039 29 ਜੂਨ ਨੂੰ ਸ਼ਾਮ 7.40 ਵਜੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ। ਟਰੇਨ ਨੰਬਰ 04040 ਡੇਰਾ ਬਿਆਸ ਸਟੇਸ਼ਨ ਤੋਂ 2 ਜੁਲਾਈ ਨੂੰ ਰਾਤ 9 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 4 ਵਜੇ ਹਜ਼ਰਤ ਨਿਜ਼ਾਮੂਦੀਨ ਸਟੇਸ਼ਨ ਪਹੁੰਚੇਗੀ। ਇਸ ਟਰੇਨ ਦਾ ਸਟਾਪੇਜ ਦੋਵੇਂ ਦਿਸ਼ਾਵਾਂ ਵਿੱਚ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਸਿਟੀ ਸਟੇਸ਼ਨਾਂ ‘ਤੇ ਹੋਵੇਗਾ।

ਟਰੇਨ ਨੰਬਰ 04511 ਸਹਾਰਨਪੁਰ ਸਟੇਸ਼ਨ ਤੋਂ 30 ਜੂਨ ਨੂੰ ਰਾਤ 8.50 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ 2.15 ਵਜੇ ਬਿਆਸ ਸਟੇਸ਼ਨ ਪਹੁੰਚੇਗੀ। ਟਰੇਨ ਨੰਬਰ 04512 ਬਿਆਸ ਸਟੇਸ਼ਨ ਤੋਂ 2 ਜੁਲਾਈ ਨੂੰ ਦੁਪਹਿਰ 3 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ ਰਾਤ 8.20 ਵਜੇ ਸਹਾਰਨਪੁਰ ਪਹੁੰਚੇਗੀ। ਇਸ ਟਰੇਨ ਦਾ ਸਟਾਪੇਜ ਯਮੁਨਾਨਗਰ, ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਸਿਟੀ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ‘ਚ ਹੋਵੇਗਾ।

Also Read :  CM ਭਗਵੰਤ ਮਾਨ ਅੱਜ ਵਾਤਾਵਰਨ ਦਿਵਸ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ

Also Read : CM ਮਾਨ ਨੇ ਹਸਪਤਾਲ ਦਾ ਕੀਤਾ ਉਦਘਾਟਨ, ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ

Also Read : ਚੰਡੀਗੜ੍ਹ ਸਪਾ ਸੈਂਟਰ ‘ਚ ਛਾਪਾ, ਥਾਈਲੈਂਡ ਤੋਂ 4 ਕੁੜੀਆਂ ਨੂੰ ਬਚਾਇਆ

Connect With Us : Twitter Facebook
SHARE