Dera Mukhi Under Z Plus Security
ਇੰਡੀਆ ਨਿਊਜ਼ ,ਚੰਡੀਗੜ੍ਹ:
Dera Mukhi Under Z Plus Security ਡੇਰਾਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ Z Plus ਸੁਰੱਖਿਆ ਹੇਠ ਰਹੇਗਾ । ਡੇਰਾ ਮੁਖੀ ਨੂੰ ਖਾਲਿਸਤਾਨੀ ਅੱਤਵਾਦੀਆਂ ਤੋਂ ਖ਼ਤਰਾ ਹੋਣ ਦੇ ਅੰਦੇਸ਼ੇ ਤੋਂ ਬਾਦ ਸਰਕਾਰ ਵਲੋਂ Z Plus ਸੁਰੱਖਿਆ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਡੇਰਾਮੁਖੀ ਗੁਰਮੀਤ ਰਾਮ ਰਹੀਮ ਸਿੰਘ 7 ਫਰਵਰੀ ਤੋਂ 21 ਦਿਨਾਂ ਲਈ ਫਰਲੋ ‘ਤੇ ਹੈ ਤੇ ਗੁਰੂਗ੍ਰਾਮ ‘ਚ ਅਪਣੇ ਪਰਿਵਾਰ ਨਾਲ ਰਹਿ ਰਹਿਆ ਹੈ। ਡੇਰਾਮੁਖੀ ਦੀ 27 ਫ਼ਰਵਰੀ ਨੂੰ ਜੇਲ ਵਾਪਸੀ ਹੈ । ਦੂਜੇ ਪਾਸੇ ਡੇਰਾ ਮੁਖੀ ਨੂੰ ਫਰਲੋ ਦੇਣ ਦੇ ਖਿਲਾਫ 23 ਫ਼ਰਵਰੀ ਨੂੰ ਕੋਰਟ ਵਿੱਚ ਪੇਸ਼ੀ ਹੈ।
Dera Mukhi Under Z Plus Security ਰੋਹਤਕ ਕਮਿਸ਼ਨਰ ਨੇ ਮੰਗੀ ਰਿਪੋਰਟ
ਰਾਮ ਰਹੀਮ ਦੇ ਸਬੰਧ ਏਡੀਜੀ ਸੀਆਈਡੀ ਦੀ ਤਰਫੋਂ ਰੋਹਤਕ ਰੇਂਜ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਸੀ। ਪੱਤਰ ਵਿੱਚ ਕਿਹਾ ਗਿਆ ਸੀ ਕਿ ਰਾਮ ਰਹੀਮ ਨੂੰ ਖਾਲਿਸਤਾਨ ਸਮਰਥਿਤ ਅੱਤਵਾਦੀਆਂ ਤੋਂ ਖ਼ਤਰਾ ਹੈ। ਕਮਿਸ਼ਨਰ ਨੇ ਕਲੈਕਟਰ ਨੂੰ ਅਗੇ ਦੀ ਕਾਰਵਾਈ ਲਈ ਰਿਪੋਰਟ ਕਰਨ ਲਈ ਕਹਿਆ ਸੀ।
4 ਸਾਲ ਤੋਂ ਜੇਲ ‘ਚ ਰਾਮ ਰਹੀਮ Dera Mukhi Under Z Plus Security
4 ਸਾਲ 4 ਮਹੀਨਿਆਂ ਤੋਂ ਜੇਲ ‘ਚ ਸਜ਼ਾ ਕਟ ਰਹੇ ਰਾਮ ਰਹੀਮ ਨੇ 31 ਜਨਵਰੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੂੰ ਪੱਤਰ ਲਿਖ ਕੇ ਤਿੰਨ ਹਫ਼ਤਿਆਂ ਦੀ ਛੁੱਟੀ ਮੰਗੀ ਸੀ ਅਤੇ ਗੁਰੂਗ੍ਰਾਮ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਦੀ ਇੱਛਾ ਜ਼ਾਹਰ ਕੀਤੀ ਸੀ। ਗੁਰੂਗ੍ਰਾਮ ਕਲੈਕਟਰ ਨੇ ਰਾਮ ਰਹੀਮ ਨੂੰ ਛੁੱਟੀ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਗੁਰੂਗ੍ਰਾਮ ਕਲੈਕਟਰ ਨੇ ਇਹ ਵੀ ਲਿਖਿਆ ਕਿ ਰਾਮ ਰਹੀਮ ਦਾ ਪਰਿਵਾਰ ਵੀ ਇੱਥੇ ਰਹਿੰਦਾ ਹੈ, ਇਸ ਗੱਲ ਦੀ ਪੁਸ਼ਟੀ ਹੋ ਗਈ ਹੈ।
ਇਹ ਵੀ ਪੜ੍ਹੋ : Priyanka Gandhi Statement on PM ਪ੍ਰਧਾਨ ਮੰਤਰੀ ਅਹਿਮ ਮੁੱਦਿਆਂ ਤੋਂ ਧਿਆਨ ਹਟਾ ਰਹੇ : ਪ੍ਰਿਅੰਕਾ