ਇੰਡੀਆ ਨਿਊਜ਼, ਚੰਡੀਗੜ੍ਹ ਨਿਊਜ਼ : ਸਿਰਸਾ ਡੇਰਾ ਮੁੱਖੀ ਨੂੰ ਲੈ ਕੇ ਅਜੀਬ ਕੇਸ ਸਾਮਣੇ ਆਇਆ ਹੈ| ਦਰਅਸਲ ਡੇਰਾ ਪ੍ਰੇਮੀਆਂ ਨੂੰ ਲਗ ਰਿਹਾ ਹੈ ਕਿ ਜੋ ਡੇਰਾ ਮੁੱਖੀ ਇਸ ਸਮੇ ਉਨ੍ਹਾਂ ਦੇ ਮੁਖ਼ਾਤਿਬ ਹੋ ਰਿਹਾ ਹੈ ਉਹ ਅਸਲੀ ਨਹੀਂ ਹੈ| ਉਹ ਕੋਈ ਉਸ ਦਾ ਹਮਸ਼ਕਲ ਹੈ | ਇਸ ਨੂੰ ਲੈ ਕੇ ਚੰਡੀਗੜ੍ਹ ਦੇ ਕੁੱਜ ਡੇਰਾ ਪ੍ਰੇਮੀ ਹਾਈ ਕੋਰਟ ਪਹੁੰਚ ਗਏ ਹਨ | ਹੁਣ ਇਸ ਮਾਮਲੇ ਦੀ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ|
ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿ ਰਿਹਾ ਡੇਰਾ ਮੁੱਖੀ
ਧਿਆਨ ਦੇਣ ਯੋਗ ਹੈ ਕਿ ਇਸ ਸਮੇਂ ਡੇਰਾ ਮੁੱਖੀ ਜੇਲ’ ਚੋਂ ਇੱਕ ਮਹੀਨੇ ਦੀ ਪੈਰੋਲ ਤੇ ਆਇਆ ਹੋਈਆ ਹੈ | ਅਤੇ ਉਹ ਯੂਪੀ ਦੇ ਬਾਗਪਤ ਵਿੱਚ ਸਿਥੱਤ ਡੇਰੇ ਵਿੱਚ ਆਪਣੀ ਛੁਟੀ ਬਿਤਾ ਰਿਹਾ ਹੈ| ਡੇਰਾ ਮੁੱਖੀ ਨੇ ਪਿੱਛਲੇ ਦਿਨੀ ਕਈਂ ਵੀਡੀਓ ਜਾਰੀ ਕੀਤੇ ਸੀ| ਇਸ ਤੋਂ ਬਾਅਦ ਹੀ ਚੰਡੀਗੜ੍ਹ ਦੇ ਕੁਝ ਸ਼ਰਧਾਲੂਆਂ ਨੇ ਰਾਮ ਰਹੀਮ ਦੇ ਨਕਲੀ ਹੋਣ ਦੇ ਸਵਾਲ ਉਠਾਏ ਹਨ |
ਪਟੀਸ਼ਨ ਵਿੱਚ ਇਹ ਦਿੱਤੀ ਦਲੀਲ
ਹਾਈ ਕੋਰਟ ਪਟੀਸ਼ਨ ਦਾਖਿਲ ਕਰਦੇ ਹੋਏ ਸ਼ਰਧਾਲੂਆਂ ਨੇ ਇਹ ਅਪੀਲ ਕੀਤੀ ਹੈ ਕਿ ਜਦੋ ਡੇਰਾ ਮੁੱਖੀ ਨੂੰ ਮਿਲਣ ਲਈ ਉਸ ਦੇ ਕੁਝ ਪੁਰਾਣੇ ਦੋਸਤ ਪੁੱਜੇ ਤਾਂ ਉਹ ਪਹਿਚਾਣ ਨਹੀਂ ਸਕਿਆ | ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜੋ ਡੇਰਾ ਮੁੱਖੀ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਉਸ ਦੇ ਹਾਵ-ਭਾਵ ਬਦਲੇ ਹੋਏ ਹਨ| ਉਸ ਦਾ ਕਦ ਵੀ ਪਹਿਲਾਂ ਨਾਲੋਂ ਜ਼ਿਆਦਾ ਹੈ ਅਤੇ ਉਸ ਦੇ ਹੱਥ ਵੀ ਲੰਮੇ ਨਜਰ ਆ ਰਹੇ ਹਨ |
ਇਹ ਵੀ ਪੜ੍ਹੋ: ਕੀ ਅਕਾਲੀ ਦਲ ਬਾਦਲ ਤੇ ਬੀਜੇਪੀ ‘ਚ ਮੁੜ ਹੋਵੇਗਾ ਗਠਜੋੜ?
ਇਹ ਵੀ ਪੜ੍ਹੋ: 16 ਕਿਲੋ ਹੈਰੋਇਨ ਬਰਾਮਦ, 4 ਤਸਕਰ ਗਿਰਫ਼ਤਾਰ
ਸਾਡੇ ਨਾਲ ਜੁੜੋ : Twitter Facebook youtube