- ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਿਕਾਸ ਕਾਰਜਾਂ ਸਬੰਧੀ ਟੈਂਡਰ ਪ੍ਰਕ੍ਰਿਆ ਸ਼ੁਰੂ
ਵਿਭਾਗ ਵੱਲੋਂ ਟੈਂਡਰ ਪ੍ਰਕ੍ਰਿਆ ਪਹਿਲਾਂ ਹੀ ਸ਼ੁਰੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵਿਭਾਗ ਵੱਲੋਂ ਇਹਨਾਂ ਵਿਕਾਸ ਕੰਮਾਂ ਵਿੱਚ ਸੜਕਾਂ ਦਾ ਪੈਚ ਵਰਕ, ਰਾਜਪੁਰਾ ਲਈ ਸਫ਼ਾਈ ਕਰਮਚਾਰੀਆਂ, ਟਰੈਕਟਰ ਡਰਾਈਵਰਾਂ, ਇਲੈਕਟ੍ਰੀਸ਼ਨਾਂ ਅਤੇ ਸੁਪਰਵਾਈਜ਼ਰਾਂ ਆਦਿ ਦੀਆਂ ਸੇਵਾਵਾਂ ਹਾਇਰ ਕੀਤੀਆਂ ਜਾਣਗੀਆਂ ਤਾਂ ਜੋ ਇਲਾਕੇ ਦਾ ਸਾਫ਼ ਸਫ਼ਾਈ ਦਾ ਕੰਮ ਅਤੇ ਹੋਰ ਮੈਨੀਟੀਨੈਂਸ ਦਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਲਾਕੇ ਦੇ ਹੋਰ ਕਈ ਤਰ੍ਹਾਂ ਦੇ ਵਿਕਾਸ ਕਾਰਜ ਜਿਵੇਂ ਕਿ ਵੱਖ-ਵੱਖ ਥਾਵਾਂ ਤੇ ਚਾਰ ਦੀਵਾਰੀ, ਸ਼ੈਡਾਂ ਦਾ ਨਿਰਮਾਣ ਅਤੇ ਰੱਖ-ਰੱਖਾਵ ਦੇ ਕੰਮ ਕੀਤੇ ਜਾਣਗੇ।
ਵੱਖ-ਵੱਖ ਥਾਵਾਂ ਤੇ ਚਾਰ ਦੀਵਾਰੀ, ਸ਼ੈਡਾਂ ਦਾ ਨਿਰਮਾਣ ਅਤੇ ਰੱਖ-ਰੱਖਾਵ ਦੇ ਕੰਮ ਕੀਤੇ ਜਾਣਗੇ
ਡਾ. ਨਿੱਜਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਮਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸ਼ਹਿਨਸ਼ੀਲਤਾ ਦੀ ਨੀਤੀ ਦੀ ਵੀ ਸਖ਼ਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
ਟੈਂਡਰ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 21 ਸਤੰਬਰ, 2022
ਉਹਨਾਂ ਦੱਸਿਆ ਕਿ ਇਹਨਾਂ ਵਿਕਾਸ ਕਾਰਜਾਂ ਲਈ ਟੈਂਡਰ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 21 ਸਤੰਬਰ, 2022 ਹੈ। ਇਸ ਸਬੰਧੀ ਤਕਨੀਕੀ ਬਿੱਡ ਅਤੇ ਵਿੱਤੀ ਬਿੱਡ ਇਸੇ ਮਿਤੀ ਨੂੰ ਖੋਲ੍ਹੀ ਜਾਵੇਗੀ।
ਇਹ ਵੀ ਪੜ੍ਹੋ: ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ
ਸਾਡੇ ਨਾਲ ਜੁੜੋ : Twitter Facebook youtube