DIG Border Range Reached Banur : ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨੇ “ਸਪੋਨਟੈਨੀਆ 2024” ਵਿੱਚ ਸ਼ਮੂਲੀਅਤ ਕੀਤੀ

0
101
DIG Border Range Reached Banur

India News (ਇੰਡੀਆ ਨਿਊਜ਼),DIG Border Range Reached Banur, ਚੰਡੀਗੜ੍ਹ : ਸਵਾਮੀ ਵਿਵੇਕਾਨੰਦ ਗਰੁੱਪ ਆਫ ਕਾਲਜ ਵਿੱਚ ਦੋ ਦਿਨ ਚੱਲੇ ਸਲਾਨਾ ਪ੍ਰੋਗਰਾਮ “ਸਪੋਨਟੈਨੀਆ 2024” ਦੀ ਸਮਾਪਤੀ ਹੋ ਗਈ। ਰਾਕੇਸ਼ ਕੁਮਾਰ ਕੌਸ਼ਲ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ, ਨਰਿੰਦਰਪਾਲ ਸਿੰਘ ਲਾਂਬਾ ਪ੍ਰਿੰਸੀਪਲ ਪੋਲੀਟੈਕਨਿਕ, ਡਾਇਰੈਕਟੋਰੇਟ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ, ਜਿੰਮਬਾਵੇ ਦੂਤਾਵਾਸ ਨਵੀਂ ਦਿੱਲੀ ਤੋਂ ਲਵਮੋਰ ਐਨਕਿਊਬ, ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਿਤ ਕੀਤੀ। ਚੇਅਰਮੈਨ ਸੁਆਮੀ ਵਿਵੇਕਾਨੰਦ ਗਰੁੱਪ ਅਸ਼ਵਨੀ ਗਰਗ , ਪ੍ਰੈਜੀਡੈਂਟ ਸੁਆਮੀ ਵਿਵੇਕਾਨੰਦ ਗਰੁੱਪ ਅਸ਼ੋਕ ਗਰਗ ਨੇ ਸਵਾਮੀ ਵਿਵੇਕਾਨੰਦ ਗਰੁੱਪ ਵੱਲੋਂ ਓਹਨਾਂ ਦਾ ਸਵਾਗਤ ਕੀਤਾ।

ਵਿਦੇਸ਼ੀ ਵਿਦਿਆਰਥੀਆਂ ਨੇ ਹਿੱਸਾ ਲਿਆ

DIG Border Range Reached Banur

ਪ੍ਰੋਗਰਾਮ ਵਿੱਚ ਗਿੱਧੇ- ਭੰਗੜੇ ,ਸੋਲੋ ਡਾਂਸ, ਗਾਇਕੀ ,ਫੈਸ਼ਨ ਸ਼ੋ ਵਿੱਚ ਬਹੁਤ ਸਖ਼ਤ ਮੁਕ਼ਾਬਲਾ ਦੇਖਣ ਨੂੰ ਮਿਲਿਆ। ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਮੁਕਾਬਲੇ ਵਿੱਚ ਰੈੱਡ ਰੋਮਨ ਹਾਊਸ ਨੇ ਉਵਰਆਲ ਟਰਾਫੀ ਅਤੇ 21000 ਰੁਪੈ ਕੈਸ਼ ਇਨਾਮ ਜਿੱਤਿਆ। ਦੂਜੈ ਨੰਬਰ ਤੇ ਵ੍ਹਾਈਟ ਨੈਪੋਲੀਅਨ ਨੂੰ 11000, ਤੀਜੇ ਤੇ ਚੌਥੇ ਸਥਾਨ ਤੇ ਬਲਿਊ ਵਿਕਟੋਰੀਅਨ ਤੇ ਗਰੀਨ ਗਲੈਡੀਐਟਰ ਨੂੰ 5100-5100 ਰੁਪੈ ਮਿਲੇ। ਭਾਗ ਲੈਣ ਤੇ ਪ੍ਰਬੰਧ ਕਰਨ ਵਾਲਿਆਂ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਭੰਗੜੇ ਨੇ ਸਾਰਿਆ ਵਿੱਚ ਜੋਸ਼ ਭਰ ਦਿੱਤਾ।

ਅਨਿਰੁਧ ਕੌਸ਼ਲ ਤੇ ਲਾਈਵ ਬੈਂਡ

DIG Border Range Reached Banur

ਗਾਇਕ ਅਨਿਰੁਧ ਕੌਸ਼ਲ ਤੇ ਲਾਈਵ ਬੈਂਡ ਟਵਿਨ ਸਟ੍ਰਿੰਗਸ ਨੇ ਰਾਤ ਦੇ ਸਮੇਂ ਦਰਸ਼ਕਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਜੀਡੈਂਟ ਅਸ਼ੋਕ ਗਰਗ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤੀ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਮੈਨੇਜਮੈਂਟ ਵੱਲੋਂ ਵਿਸ਼ਾਲ ਗਰਗ ਡਾਇਰੇਕਟਰ ਸੈਕੇਟੈਰੀਅਲ, ਸਾਹਿਲ ਗਰਗ ਡਾਇਰੈਕਟਰ ਅਕਾਦਮਿਕ, ਸ਼ੁਭਮ ਗਰਗ ਡਾਰੈਕਟਰ ਪਲੇਸਮੈਂਟ, ਸੁਨੀਲ ਸੋਨੀ ਡਾਰੈਕਟਰ ਇੰਟਰਨੈਸ਼ਨਲ ਐਡਮਿਸ਼ਨ ਤੋਂ ਇਲਾਵਾ ਸਟਾਫ ਤੇ ਬੱਚੇ ਹਾਜ਼ਰ ਸਨ। ਅੰਤ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਨਵਦੀਸ਼ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ :South Asian Kurash Championship : ਅਮਨਦੀਪ ਸ਼ਰਮਾ ਦੱਖਣੀ ਏਸ਼ਿਆਈ ਜੂਨੀਅਰ ਅਤੇ ਸੀਨੀਅਰ ਕੁਰਸ਼ ਚੈਂਪੀਅਨਸ਼ਿਪ ਵਿੱਚ ਭਾਰਤੀ ਕੁਰਸ਼ ਟੀਮ ਦੇ ਕੋਚ ਹੋਣਗੇ

 

 

SHARE