Digilocker Service Valid In PSEB
– ਡਿਜੀਲੌਕਰ ਡਿਜੀਟਾਈਜੇਸ਼ਨ ਔਨਲਾਈਨ ਸੇਵਾ
– ਡਿਜੀਲੌਕਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਲਾਂਚ ਕੀਤਾ
– ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ
– ਸਿੱਖਿਆ ਬੋਰਡ ਨੇ ਆਪਣੀ ਵੈੱਬਸਾਈਟ ਨੂੰ ਅਪਡੇਟ ਕੀਤਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਡਿਜੀਲੌਕਰ’ਤੇ ਮੌਜੂਦ ਦਸਤਾਵੇਜ਼ਾਂ ਮਾਣਤਾ ਨਾ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਡਿਜੀਲੌਕਰ ਨੂੰ ਲੈ ਕੇ ਸਮੱਸਿਆ ਸਕੂਲ ਪੱਧਰ ‘ਤੇ ਦੇਖਣ ਨੂੰ ਮਿਲ ਰਹੀ ਹੈ। ਡਿਜੀਲੌਕਰ ‘ਤੇ ਅਪਲੋਡ ਕੀਤੇ ਗਏ ਦਸਤਾਵੇਜ਼ ਸਕੂਲਾਂ ਵਿੱਚ ਸਵੀਕਾਰ ਨਹੀਂ ਕੀਤੇ ਜਾ ਰਹੇ ਹਨ। ਵਿਸ਼ੇਸ਼ ਤੌਰ ‘ਤੇ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਫਾਰਮ ਭਰਨ ਦੌਰਾਨ। ਦੂਜੇ ਪਾਸੇ ਪੰਜਾਬ ਸਿੱਖਿਆ ਬੋਰਡ ਨੇ ਇਸ ਸਮੱਸਿਆ ਨੂੰ ਦੇਖਦੇ ਹੋਏ ਆਪਣੀ ਵੈੱਬਸਾਈਟ ਨੂੰ ਅਪਡੇਟ ਕਰ ਦਿੱਤਾ ਹੈ। ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। Digilocker Service Valid In PSEB
ਦਸਤਾਵੇਜ਼ ਦੀ ਹਾਰਡ ਕਾਪੀ ਦੀ ਸੀ ਮੰਗ
ਬੱਚਿਆਂ ਦੇ ਕੁਝ ਮਾਪਿਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਡਿਜੀਲੌਕਰ ‘ਤੇ ਅਪਲੋਡ ਕੀਤੇ ਗਏ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾ ਰਹੇ ਹਨ। ਸਕੂਲ ਪ੍ਰਬੰਧਕਾਂ ਤੋਂ ਸਿੱਖਿਆ ਨਾਲ ਸਬੰਧਤ ਦਸਤਾਵੇਜ਼ਾਂ ਦੀ ਅਸਲ ਕਾਪੀ ਦੀ ਮੰਗ ਕੀਤੀ ਜਾ ਰਹੀ ਹੈ। ਮਾਪਿਆਂ ਨੇ ਦੱਸਿਆ ਕਿ ਸਿੱਖਿਆ ਬੋਰਡ ਤੋਂ ਦਸਤਾਵੇਜ਼ ਦੀ ਅਸਲ ਕਾਪੀ ਲੈਣ ਲਈ ਕਰੀਬ 800 ਰੁਪਏ ਫੀਸ ਅਦਾ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਵਾਧੂ ਖਰਚੇ ਵੀ ਕਰਨੇ ਪੈਂਦੇ ਹਨ। ਮਾਪਿਆਂ ਨੇ ਦੱਸਿਆ ਕਿ ਵਿਸ਼ੇਸ਼ ਤੌਰ ’ਤੇ ਵਜ਼ੀਫ਼ਾ ਫਾਰਮ ਭਰਨ ਵੇਲੇ ਅਜਿਹਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਐਪ ’ਤੇ ਸਵਾਲੀਆ ਨਿਸ਼ਾਨ ਲਾਏ ਜਾਣ ਨਾਲ ਮਾਪਿਆਂ ਦਾ ਸ਼ੋਸ਼ਣ ਵੱਖਰਾ ਹੋ ਰਿਹਾ ਹੈ। Digilocker Service Valid In PSEB
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਡਿਜੀਲੌਕਰ ਐਪ ਲਾਂਚ ਕੀਤੀ
ਡਿਜੀਲੌਕਰ ਨੂੰ ਡਿਜੀਟਾਈਜੇਸ਼ਨ ਆਨ ਲਾਈਨ ਸਰਵਿਸ ਦੇ ਤਹਿਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਹੈ। ਇਹ ਸੇਵਾ ਆਈਟੀ ਐਕਟ 2000 ਅਧੀਨ ਹੈ। ਇਸ ਸਬੰਧੀ ਕੁਝ ਮਾਮਲੇ ਪਾਸ ਪੋਰਟ ਦਫ਼ਤਰ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਡਿਜੀਲੌਕਰ ਐਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਲਾਂਚ ਕੀਤੀ ਸੀ। Digilocker Service Valid In PSEB
ਡਿਜੀਲੌਕਰ ਨੂੰ ਸਕਾਲਰਸ਼ਿਪ ਲਈ ਵੀ ਮਾਨਤਾ ਪ੍ਰਾਪਤ ਹੈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਅਨੀਤਾ ਭਾਰਦਵਾਜ ਨੇ ਦੱਸਿਆ ਕਿ ਸਕੂਲ ਵਿੱਚ ਦਾਖ਼ਲੇ ਦੌਰਾਨ ਡਿਜੀਲਾਕਰ ’ਤੇ ਉਪਲਬਧ ਸਰਟੀਫਿਕੇਟਾਂ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਇਸ ਤੋਂ ਪਹਿਲਾਂ ਵਜ਼ੀਫ਼ਾ ਫਾਰਮ ਭਰਨ ਸਮੇਂ ਸਰਟੀਫਿਕੇਟਾਂ ਦੀ ਅਸਲ ਕਾਪੀ ਮੰਗੀ ਜਾਂਦੀ ਸੀ। ਪਰ ਹੁਣ ਡਿਜੀਲੌਕਰ ਤੋਂ ਲਏ ਗਏ ਸਰਟੀਫਿਕੇਟ ਸਵੀਕਾਰ ਕੀਤੇ ਜਾਂਦੇ ਹਨ। Digilocker Service Valid In PSEB
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀਤਾ ਸਪੱਸ਼ਟੀਕਰਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ, ਜਨਕ ਰਾਜ ਮਹੀਰੋਕ ਨੇ ਕਿਹਾ ਹੈ ਕਿ ਡਿਜੀਲਾਕਰ ‘ਤੇ ਅਪਲੋਡ ਕੀਤੇ ਗਏ 10ਵੀਂ ਅਤੇ 12ਵੀਂ ਜਮਾਤ ਦੇ ਸਰਟੀਫਿਕੇਟ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ Reg.No.DL/33004/99 ਦੇ ਤਹਿਤ ਵੈਧ ਹਨ। ਇਹ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ ਵੀ ਦਿੱਤੀ ਗਈ ਹੈ। Digilocker Service Valid In PSEB
Also Read :President Of The Truck Union?ਕਿਸ ਦੇ ਸਿਰ ਸਜ਼ੇਗਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼
Connect With Us : Twitter Facebook