District Election Officer : ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਮੋਹਾਲੀ ਦੀ ਅਗਵਾਈ ਵਿਚ ਦੋ ਰੋਜ਼ਾ ਵੋਟਰ ਜਾਗਰੂਕਤਾ ਪ੍ਰੋਗਰਾਮ

0
147
District Election Officer

India News (ਇੰਡੀਆ ਨਿਊਜ਼), District Election Officer, ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਸਰਸਰੀ ਸੁਧਾਈ 2024 ਦੇ ਲਈ ਪ੍ਰਾਪਤ ਹਦਾਇਤਾਂ ਅਨੁਸਾਰ, ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਦੀ ਅਗਵਾਈ ਵਿਚ ਦੋ ਰੋਜ਼ਾ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਸਰਕਾਰੀ ਆਈ ਟੀ ਆਈ ਲਾਲੜੂ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਹਰਵਿੰਦਰ ਸਿੰਘ ਦੀ ਨਿਰਦੇਸ਼ਨਾਂ ਵਿੱਚ ਸਵੀਪ ਗਤੀਵਿਧੀਆਂ ਦਾ ਅਗਾਜ ਸੰਸਥਾ ਦੇ ਵੋਟਰ ਸਾਖਰਤਾ ਕਲੱਬ ਵੱਲੋਂ ਦੋ ਰੋਜ਼ਾ ਵੋਟਰ ਜਾਗਰੂਕਤਾ ਪ੍ਰੋਗਰਾਮ ਰਾਹੀਂ ਕੀਤਾ। ਪ੍ਰੋਗਰਾਮ ਦੌਰਾਨ ਦੇ ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਸਟਾਲ ਅਤੇ ਰੈਲੀ ਦਾ ਆਯੋਜਨ ਕੀਤਾ ਅਤੇ ਲਾਲੜੂ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਜਾਕੇ ਡੋਰ ਟੂ ਡੋਰ ਵੋਟ ਬਨਵਾਉਣ ਦਾ ਹੋਕਾ ਦਿੱਤਾ।

ਵੋਟਰ ਪੰਜੀਕਰਣ ਲਈ ਭਾਰੀ ਉਤਸ਼ਾਹ

ਵੋਟਰ ਜਾਗਰੂਕਤਾ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਮਿਤੀ 02 ਅਤੇ 03 ਦਸੰਬਰ ਨੂੰ ਹਰ ਇੱਕ ਬੂਥ ਉੱਪਰ ਵੋਟਰ ਪੰਜੀਕਰਣ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹੇ ਦੇ ਸਮੂਹ ਯੋਗ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਜਰੂਰ ਬਨਵਾਉਣ।

ਜਿਹੜੇ ਵਿਦਿਆਰਥੀ ਕੈਂਪ ਵਿੱਚ ਨਹੀਂ ਜਾ ਸਕਦੇ, ਉਹ ਵੋਟਰ ਹੈਲਪਲਾਈਨ ਮੋਬਾਈਲ ਐਪ ਉਪਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜ਼ਿਲ੍ਹਾ ਮੁਹਾਲੀ ਦੇ ਨੌਜਵਾਨ ਵੋਟਰਾਂ ਵਿੱਚ ਵੋਟਰ ਪੰਜੀਕਰਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਸੰਸਥਾ ਦੇ ਕੈਂਪਸ ਅੰਬੇਸਡਰ ਨਿਯੁਕਤ

ਜ਼ਿਲ੍ਹਾ ਨੋਡਲ ਅਫਸਰ ਸਵੀਪ ਵੱਲੋਂ ਰਮਨਦੀਪ ਕੌਰ ਅਤੇ ਜਤਿੰਦਰ ਸਿੰਘ ਨੂੰ ਸੰਸਥਾ ਦੇ ਕੈਂਪਸ ਅੰਬੇਸਡਰ ਨਿਯੁਕਤ ਕੀਤਾ। ਇਸ ਰੈਲੀ ਨੂੰ ਸਫਲ ਬਨਾਉਣ ਲਈ ਕਾਲਜ ਦੇ ਸਹਾਇਕ ਨੋਡਲ ਅਫਸਰ ਸਵੀਪ ਰਾਜਿੰਦਰ ਅਨਭੋਲ, ਸੁਖਦਰਸ਼ਨ ਸਿੰਘ, ਗੁਰਪ੍ਰੀਤ ਕੌਰ, ਕਮਲਜੀਤ ਕੌਰ, ਬਲਵਿੰਦਰ ਸਿੰਘ, ਜਗਜੀਤ ਸਿੰਘ, ਸੰਦੀਪ ਕੁਮਾਰ ਅਤੇ ਰਾਸ਼ਟਰੀ ਸੇਵਾ ਯੋਜਨਾ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੈ ਪ੍ਰੋਗਰਾਮ ਅਫਸਰ ਬਰਿੰਦਰ ਪ੍ਰਤਾਪ ਸਿੰਘ ਨੇ ਪੂਰਨ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ :SMS Sandhu : ਬੀਜੇਪੀ ਪੰਜਾਬ ਦੀ ਕਮਾਨ ਯੋਗ ਆਗੂ ਨੂੰ ਸੰਭਾਲੇ: ਐਸਐਮਐਸ ਸੰਧੂ

ਇਹ ਵੀ ਪੜ੍ਹੋ :New SSP Of Rupnagar : ਰੂਪਨਗਰ ਦੇ ਨਵੇਂ ਐਸਐਸਪੀ ਵਜੋਂ ਆਈਪੀਐਸ ਗੁੱਲ ਨੀਤ ਸਿੰਘ ਖੁਰਾਨਾ ਨੇ ਕੀਤਾ ਜੁਆਇਨ

 

SHARE