Do Not Burn Straw : ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਸੇਧ ਦੇ ਰਿਹਾ ਗੁਰਦੁਆਰਾ ਅਲਹੋਰਾ ਸਾਹਿਬ

0
138
Do Not Burn Straw

India News (ਇੰਡੀਆ ਨਿਊਜ਼), Do Not Burn Straw, ਚੰਡੀਗੜ੍ਹ : ਪੰਜਾਬ ਵਿੱਚ ਇੱਕ ਪਾਸੇ ਕਿਸਾਨਾਂ ਵੱਲੋਂ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਥੇ ਹੀ ਨਾਭਾ ਦੇ ਨਜ਼ਦੀਕ ਇਤਿਹਾਸਿਕ ਗੁਰਦੁਆਰਾ ਸਿੱਧਸਰ ਅਲਹੋਰਾ ਸਾਹਿਬ ਦੇ ਸਿੱਖ ਪ੍ਰਚਾਰਕ ਬਾਬਾ ਹਰਦੇਵ ਸਿੰਘ ਜੀ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਮਿਸਾਲ ਪੈਦਾ ਕਰ ਦਿੱਤੀ ਹੈ।

ਬਾਬਾ ਹਰਦੇਵ ਸਿੰਘ ਜੀ ਜਿੱਥੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਉਥੇ ਹੀ ਸੰਗਤਾਂ ਨੂੰ ਉਪਦੇਸ਼ ਦੇ ਕੇ ਜਾਗਰੂਕ ਕਰ ਰਹੇ ਹਨ। ਬਾਬਾ ਗੁਰਦੇਵ ਸਿੰਘ ਜੀ ਨੇ ਦੱਸਿਆ 55 ਏਕੜ ਦੀ ਖੇਤੀ ਵੀ ਖੁਦ ਕਰਦੇ ਹਨ। ਖੇਤੀ ਦੇ ਨਾਲ ਨਾਲ ਬਾਬਾ ਜੀ ਵੱਲੋਂ ਹਰ ਮਹੀਨੇ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ।

ਹੱਥੀ ਕਿਰਤ ਕਰਨ ਦਾ ਉਪਦੇਸ਼

ਖੇਤ ਦੇ ਵਿੱਚ ਖੁਦ ਕਣਕ ਦੀ ਵਜਾਈ ਕਰਦੇ ਹੋਏ ਉਹਨਾਂ ਦੱਸਿਆ ਕਿ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਵੀ ਆਪ ਹਲ ਵਾਹ ਕੇ ਖੇਤੀ ਕੀਤੀ ਸੀ। ਉਹਨਾਂ ਦਾ ਉਪਦੇਸ਼ ਸੀ ਕਿ ਕਿਰਤ ਕਰੋ ਵੰਡ ਕੇ ਛਕੋ।

ਉਹਨਾਂ ਕਿਹਾ ਕਿ ਅੱਜ ਤੱਕ ਅਸੀਂ ਕਦੇ ਵੀ ਨਾ ਝੋਨੇ ਦੇ ਨਾੜ ਨੂੰ ਅਤੇ ਨਾ ਹੀ ਕਣਕ ਦੇ ਨਾੜ ਨੂੰ ਅੱਗ ਲਗਾਈ ਹੈ। ਬਾਬਾ ਜੀ ਵੱਲੋਂ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਹੈ ਕਿ ਹੱਥੀ ਕਿਰਤ ਕਰਨ ਦੇ ਨਾਲ ਨਾਲ ਵਾਤਾਵਰਣ ਨੂੰ ਸੰਭਾਲਣਾ ਵੀ ਸਮੇਂ ਦੀ ਜਿੰਮੇਵਾਰੀ ਹੈ।

ਪਰਾਲੀ ਨੂੰ ਅੱਗ ਲਾਉਣ ਨਾਲ ਜੀਵ ਹੱਤਿਆ

ਬਾਬਾ ਹਰਦੇਵ ਦੇਵ ਸਿੰਘ ਨੇ ਦੱਸਿਆ ਦੱਸਿਆ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਨਾਲ ਧਰਤੀ ਦੇ ਵਿੱਚ ਜੀਵ ਜੰਤੂ ਦੀ ਹੱਤਿਆ ਹੁੰਦੀ ਹੈ, ਜੋ ਕਿ ਤੁਹਾਡੇ ਖੇਤ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ।

ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਝੋਨੇ ਦੇ ਨਾੜ ਨੂੰ ਨਾ ਸਾੜੋ, ਬਾਬਾ ਜੀ ਨੇ ਦੱਸਿਆ ਕਿ ਜਿੰਨੀ ਵੀ ਕਣਕ ਹੁੰਦੀ ਹੈ ਉਹ ਗੁਰੂ ਘਰ ਦੇ ਵਿੱਚ ਹੀ ਵਰਤੀ ਜਾਂਦੀ ਹੈ ਜਿੱਥੇ 24 ਘੰਟੇ ਗੁਰੂ ਕਾ ਲੰਗਰ ਚਲਦਾ ਹੈ।

ਇਹ ਵੀ ਪੜ੍ਹੋ :Votes Of SGPC : ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦਾ ਸਮਾਂ 15 ਨਵੰਬਰ ਤੋਂ ਵਧਾਉਣ ਦੀ ਮੰਗ

SHARE