Doaba Business School : ਆਈ.ਕੇ.ਜੀ.ਪੀ.ਟੀ.ਯੂ ਦੇ ਇਮਤਿਹਾਨਾਂ ਵਿੱਚ ਦੋਆਬਾ ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

0
63
Doaba Business School

India News (ਇੰਡੀਆ ਨਿਊਜ਼), Doaba Business School, ਚੰਡੀਗੜ੍ਹ : ਦੁਆਬਾ ਗਰੁੱਪ ਦੀਆ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਉਸ ਵੇਲੇ ਹੋਰ ਆਣ ਜੁੜੀ ਜਦੋਂ ਗਰੁੱਪ ਦੀਆਂ ਵਿਦਿਆਰਥਣਾਂ ਨੇ ਆਈ.ਕੇ.ਜੀ.ਪੀ.ਟੀ.ਯੂ ਦੇ ਇਮਤਿਹਾਨਾਂ ਵਿਚ ਉੱਚ ਰੈਂਕ ਪ੍ਰਾਪਤ ਕਰਕੇ ਕੈਂਪ ਦਾ ਨਾਮ ਰੌਸ਼ਨ ਕੀਤਾ।

ਦੱਸ ਦਈਏ ਕਿ ਦੁਆਬਾ ਬਿਜ਼ਨਸ ਸਕੂਲ ਦੀ ਵਿਦਿਆਰਥਣ ਗੋਲਡੀ ਕੁਮਾਰੀ ਨੇ ਆਈ.ਕੇ.ਜੀ.ਪੀ.ਟੀ.ਯੂ ਜਲੰਧਰ ਕਪੂਰਥਲਾ ਵੱਲੋਂ ਲੈ ਗਏ ਬੀ.ਸੀ. ਏ. ਸਮੈਸਟਰ ਤੀਜੇ ਦੇ ਇਮਤਿਹਾਨ ਵਿਚ ਪਹਿਲੇ ਸਥਾਨ ਦੇ ਨਾਲ ਸੀ.ਜੀ.ਪੀ.ਏ 9.13 ਰੈਂਕ ਪ੍ਰਾਪਤ ਕੀਤਾ। ਜਦੋਂ ਕਿ ਗਰੁੱਪ ਦੀ ਦੂਸਰੀ ਵਿਦਿਆਰਥਣ ਗੌਰਵੀ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ ਨਾਲ 9.03 ਐੱਸ.ਜੀ.ਪੀ.ਏ, ਹਰਸ਼ਰਨ ਕੌਰ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ ਨਾਲ 9.03 ਐੱਸ.ਜੀ.ਪੀ.ਏ ਰੈਂਕ ਲਿਆ।

ਇਸਦੇ ਨਾਲ ਹੀ ਦੁਆਬਾ ਬਿਜ਼ਨਸ ਸਕੂਲ ਦੇ ਦੂਜੇ ਵਿਦਿਆਰਥੀਆਂ ਨੇ ਵੀ ਵਧੀਆਂ ਰੈਂਕ ਪ੍ਰਾਪਤ ਕਰਕੇ ਗਰੁੱਪ ਦਾ ਨਾ ਰੋਸ਼ਨ ਕੀਤਾ ਹੈ। ਬੀਬੀਏ ਵਿਚ ਅਰਸ਼ਦੀਪ ਕੌਰ ਰੌਣਕ ਕੁਮਾਰ ਨਵਲੀਨ ਕੌਰ , ਬੀ ਕੌਮ ਵਿੱਚ ਦੀਕਸ਼ਾ, ਮਨੋਹਰ ਕੌਰ, ਅਨੁਰਾਧਾ ਜਦੋਂ ਕਿ ਬੀਐਸਸੀ ਐੱਮ ਐੱਲ ਐੱਸ ਵਿੱਚ ਸ਼ਿਵਾਨੀ ਦੇ ਵੀ ਨੂਰਮਿੰਦਰ ਕੌਰ, ਬੀਸੀਏ ਦੀ ਨੀਤੀਕਾ ਚੌਬੇ ਅਤੇ ਬੀਐਸਸੀ ਐਗਰੀਕਲਚਰ ਦੇ ਮਨੀਸ਼ ਕੁਮਾਰ ਨੇ ਵਧੀਆ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਆਪਣੇ ਮਾਪਿਆਂ ਅਤੇ ਕਾਲਜ ਪ੍ਰਬੰਧਕਾਂ ਦੇ ਸਿਰ ਬੰਨਿਆ ਹੈ ।

ਸਫਲਤਾ ਪ੍ਰਾਪਤ ਕਰਨ ਦੇ ਲਈ ਲਗਾਤਾਰ ਮਿਹਨਤ

ਵਿਦਿਆਰਥਣਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਪੁਜੀਸ਼ਨਾਂ ਤੋਂ ਬਾਅਦ ਕਾਲਜ ਪ੍ਰਬੰਧਕਾਂ ਵੱਲੋਂ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਇਕ ਸਾਦਾ ਸਮਾਗਮ ਉਲੀਕਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਨੇ ਕਿਹਾ ਕਿ ਸਫ਼ਲਤਾ ਦੀ ਪ੍ਰਾਪਤੀ ਲਈ ਨਿਰੰਤਰ ਮਿਹਨਤ, ਸੱਚੀ ਲਗਨ, ਸਹੀ ਦਿਸ਼ਾ ਦੀ ਜਾਣਕਾਰੀ ਬੇਹੱਦ ਲਾਜਮੀ ਸ਼ਰਤਾਂ ਹਨ। ਇਸ ਲਈ ਵਿਦਿਆਰਥੀਆਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਸ਼ਾਰਟ ਕੱਟ ਨਹੀਂ ਅਪਣਾਉਣਾ ਚਾਹੀਦਾ ਸਗੋਂ ਸਫਲਤਾ ਪ੍ਰਾਪਤ ਕਰਨ ਦੇ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ।

ਖ਼ਾਸ ਵਜ਼ੀਫ਼ਿਆਂ ਦੇ ਨਾਲ ਸਨਮਾਨਿਤ

ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੁਆਬਾ ਗਰੁੱਪ ਦੇ ਐਗਜੀਕਿਉਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ ਨੇ ਦੱਸਿਆ ਕਿ ਪੜਾਈ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਗਰੁੱਪ ਦੇ ਵੱਲੋਂ ਕੁੱਝ ਖ਼ਾਸ ਵਜ਼ੀਫ਼ਿਆਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਹੋਣਹਾਰ ਵਿਦਿਆਰਥੀਆਂ ਨੂੰ ਫੀਸਾਂ ਦੇ ਵਿੱਚ ਵੀ ਵੱਡੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਲਈ ਫ੍ਰੈਂਡਲੀ ਇਨਵਾਇਰਮੈਂਟ ਰੱਖਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ :Janasabha Led By SMS Sandhu : ਐਸਐਮਐਸ ਸੰਧੂ ਦੀ ਅਗਵਾਈ ਚ ਅਯੋਜਿਤ ਜਨਸਭਾ ਨੂੰ ਮਹਾਰਾਣੀ ਪਰਨੀਤ ਕੌਰ ਨੇ ਕੀਤਾ ਸੰਬੋਧਿਤ

 

SHARE