India News (ਇੰਡੀਆ ਨਿਊਜ਼), Dr. Daljit Singh Cheema, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਵਿਕਰਮਜੀਤ ਸਿੰਘ ਮਜੀਠੀਆ ਦੀ ਅੱਜ SIT ਅੱਗੇ ਪੇਸ਼ੀ ਦੇ ਸੰਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਪਹਿਲਾਂ ਤਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਉੱਪਰ ਗਲਤ ਪਰਚੇ ਕੀਤੇ ਜਾਂਦੇ ਹਨ ਫੇਰ ਬਾਰ-ਬਾਰ ਸਿੱਟਾਂ ਬਦਲ ਕੇ ਉਹਨਾਂ ਨੂੰ ਸਿੱਟ ਅੱਗੇ ਪੇਸ਼ ਹੋਣ ਦੇ ਲਈ ਕਿਹਾ ਜਾਂਦਾ ਹੈ।
ਆਮ ਆਦਮੀ ਪਾਰਟੀ ਵੱਲੋਂ ਲੋਕਪਾਲ ਦੇ ਮੁੱਦੇ ਤੇ
ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠਾ ਹਰ ਵਾਰ ਸਿੱਟ ਦੇ ਅੱਗੇ ਪੇਸ਼ ਹੁੰਦੇ ਹਨ ਪਰੰਤੂ ਜਦੋਂ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਬੁਲਾਇਆ ਜਾਂਦਾ ਹੈ ਤਾਂ ਉਹ ਆਪ ਸਿੱਟ ਅੱਗੇ ਪੇਸ਼ ਕਿਉੰ ਨਹੀਂ ਹੁੰਦੇ। ਉਹਨਾਂ ਕਿਹਾ ਕਿ ਇਹ ਪੂਰੇ ਦੇਸ਼ ਦੇ ਵਿੱਚ ਰਿਕਾਰਡ ਵਾਲੀ ਗੱਲ ਹੈ ਕਿ ਕਿਸੇ ਮੁੱਖ ਮੰਤਰੀ ਨੂੰ ਸੱਤ ਅੱਠ ਵਾਰ ਸੰਮਣ ਆਉਣ ਤੋਂ ਬਾਅਦ ਉਹ ਈਡੀ ਦੇ ਅੱਗੇ ਪੇਸ਼ ਨਹੀਂ ਹੋਏ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਪਾਲ ਦੇ ਮੁੱਦੇ ਤੇ ਭਰਸ਼ਟਾਚਾਰ ਖਤਮ ਕਰਨ ਦੇ ਮੁੱਦੇ ਤੇ ਚੋਣਾਂ ਲੜੀਆਂ ਗਈਆਂ ਸਨ ਪਰੰਤੂ ਹੁਣ ਆਪ ਹੀ ਤੁਸੀਂ ਨਾ ਪੰਜਾਬ ਅਤੇ ਨਾ ਦਿੱਲੀ ਵਿੱਚ ਲੋਕ ਪਾਲ ਬਣਾਇਆ, ਕਿਉਂਕਿ ਤੁਸੀਂ ਦੂਜਿਆਂ ਨੂੰ ਝੂਠਾ ਬਦਨਾਮ ਕਰਨਾ ਹੁੰਦਾ ਹੈ ਤੇ ਝੂਠੇ ਕੇਸ ਦਰਜ ਕਰਨੇ ਹੁੰਦੇ।
ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਜਦੋਂ ਨੈਸ਼ਨਲ ਲੈਵਲ ਤੇ ਤੁਸੀਂ ਆਪ ਸੰਮਨਾ ਦੀ ਪਰਵਾਹ ਨਹੀਂ ਕਰਦੇ ਤੇ ਆਪ ਈਡੀ ਅੱਗੇ ਪੇਸ਼ ਨਹੀਂ ਹੁੰਦੇ ਤਾਂ ਤੁਹਾਡੇ ਕੋਲ ਕੋਈ ਹੱਕ ਨਹੀਂ ਹੈ ਕਿ ਤੁਸੀਂ ਸੂਬੇ ਅੰਦਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਿੱਟ ਰਾਹੀਂ ਸੰਮਨ ਭੇਜੋ।
ਇਹ ਵੀ ਪੜ੍ਹੋ :Ludhiana Vigilance Bureau : ਵਿਜੀਲੈਂਸ ਵਿਭਾਗ : ਗਲਾਡਾ ਦਾ ਅਧਿਕਾਰੀ 4000 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ