Dr. Manmohan Singh targeted PM Modi ਮੋਦੀ ਸਰਕਾਰ ਦਾ ਰਾਸ਼ਟਰਵਾਦ ਫਰਜ਼ੀ

0
278
Dr. Manmohan Singh targeted PM Modi

Dr. Manmohan Singh targeted PM Modi

ਇੰਡੀਆ ਨਿਊਜ਼, ਚੰਡੀਗੜ੍ਹ :

Dr. Manmohan Singh targeted PM Modi ਦੇਸ਼ ਦੇ ਪੰਜ ਪ੍ਰਦੇਸ਼ਾਂ ਵਿੱਚ ਮੌਜੂਦਾ ਸਮੇਂ ਵਿੱਚ ਵਿਧਾਨਸਭਾ ਚੋਣਾਂ ਪੈ ਰਹੀਆਂ ਹਨ। ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹਨ ਉੱਥੇ ਦਾ ਮਾਹੌਲ ਪੂਰੀ ਤਰਾਂ ਰਾਜਨੀਤਕ ਹੋ ਗਿਆ ਹੈ। ਹਾਲਾਂਕਿ ਉਤਰਾਖੰਡ ਅਤੇ ਗੋਆ ਵਿੱਚ ਵੋਟਾਂ ਪੈ ਚੁੱਕਿਆਂ ਹਨ। ਇਸ ਦੇ ਨਾਲ ਹੀ ਯੂਪੀ ਵਿਚ ਦੋ ਦੌਰ ਦੀ ਵੋਟਿੰਗ ਹੋ ਚੁੱਕੀ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਿੰਗ ਹੋਣੀ ਹੈ। ਪੰਜਾਬ ਇਸ ਸਮੇਂ ਪੂਰੇ ਦੇਸ਼ ਦਾ ਧਿਆਨ ਆਪਣੀ ਤਰਫ ਖਿੱਚ ਰਿਹਾ ਹੈ। ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਪੰਜਾਬ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ।

ਸਾਰੀਆਂ ਮੁੱਖ ਪਾਰਟੀਆਂ ਆਪਣੀ -ਆਪਣੀ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਜਿਥੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਚੋਣ ਪ੍ਰਚਾਰ ਕਰ ਰਹੇ ਹਨ। ਓਥੇ ਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਲਗਾਤਾਰ ਰੈਲੀਆਂ ਕਰ ਰਹੇ ਹਨ। ਹੁਣ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਗੇ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਦਾ ਵੀ ਵੀਡੀਓ ਸਾਮਣੇ ਆਇਆ ਹੈ। ਇਸ ਵੀਡੀਓ ਵਿੱਚ ਡਾ. ਸਿੰਘ ਨੇ ਨਰਿੰਦਰ ਮੋਦੀ ਤੇ ਨਿਸ਼ਾਨਾ ਲਾਇਆ ਹੈ

ਵੀਡੀਓ ਵਿੱਚ ਇਹ ਕਿਹਾ ਡਾ. ਸਿੰਘ ਨੇ Dr. Manmohan Singh targeted PM Modi

ਨਰਿੰਦਰ ਮੋਦੀ ਦੀ ਅਬੋਹਰ ਰੈਲੀ ਤੋਂ ਪਹਿਲਾਂ ਉਨ੍ਹਾਂ ਨੇ ਵੀਡੀਓ ਰਾਹੀਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਸਾਬਕਾ ਪੀਐਮ ਨੇ ਕਿਹਾ ਕਿ ਮੋਦੀ ਸਰਕਾਰ ਦਾ ਰਾਸ਼ਟਰਵਾਦ ਫਰਜ਼ੀ ਹੈ। ਜੋ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲਦਾ ਹੈ। ਡਾ. ਸਿੰਘ ਨੇ ਚੀਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਚੀਨੀ ਫੌਜ ਭਾਰਤ ਦੀ ਪਵਿੱਤਰ ਧਰਤੀ ‘ਤੇ ਬੈਠੀ ਹੈ। ਇਸ ਸਰਕਾਰ ਨੂੰ ਸੰਵਿਧਾਨ ‘ਤੇ ਭਰੋਸਾ ਨਹੀਂ ਹੈ।

ਪੰਜਾਬ ਲਈ ਕਾਂਗਰਸ ਜਰੂਰੀ Dr. Manmohan Singh targeted PM Modi

ਡਾ. ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੋਣ ਮਾਹੌਲ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦਾ ਸਹੀ ਢੰਗ ਨਾਲ ਮੁਕਾਬਲਾ ਕਰਨਾ ਮਹੱਤਵਪੂਰਨ ਹੈ। ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਅਤੇ ਬੇਰੁਜ਼ਗਾਰੀ ਨੂੰ ਸਿਰਫ਼ ਕਾਂਗਰਸ ਹੀ ਦੂਰ ਕਰ ਸਕਦੀ ਹੈ। ਪੰਜਾਬ ਦੇ ਵੋਟਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਜ ਨਾਜ਼ੁਕ ਮੋੜ ‘ਤੇ ਖੜ੍ਹਾ ਹੈ।

ਇਹ ਵੀ ਪੜ੍ਹੋ : Punjab Election Poll ਮੋਹਾਲੀ ਪਹੁੰਚੇ ਕੇਜਰੀਵਾਲ, ਕਿਹਾ ਚੰਨੀ ਨੇ 111 ਦਿਨਾਂ ‘ਚ ਲੁੱਟਿਆ ਪੰਜਾਬ

ਇਹ ਵੀ ਪੜ੍ਹੋ : PM Modi Rally in Punjab ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਝੇ ਵਿੱਚ ਉਦਯੋਗਿਕ ਤਰੱਕੀ ਨਹੀਂ : ਮੋਦੀ

Connect With Us : Twitter Facebook

SHARE