ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਵਿਖੇ ਪਹੁੰਚੇ ਡਾ: ਪ੍ਰੀਤੀ ਜਿੰਦਲ Dr. Preeti Jindal Addressed

0
413
Dr. Preeti Jindal Addressed

Dr. Preeti Jindal Addressed

ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਵਿੱਚ ਡਾ.ਪ੍ਰੀਤੀ ਜਿੰਦਲ ਨੇ ਸੰਬੋਧਨ ਕੀਤਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਨੇ ਐਨ.ਸੀ.ਸੀ. ਦੇ ਸਹਿਯੋਗ ਨਾਲ ਡਾ: ਪ੍ਰੀਤੀ ਜਿੰਦਲ ਦੁਆਰਾ “ਸਰਵਿਕਸ ਅਤੇ ਛਾਤੀ ਦੇ ਕੈਂਸਰਾਂ ਬਾਰੇ ਆਮ ਜਾਗਰੂਕਤਾ” ਵਿਸ਼ੇ ‘ਤੇ ਇੱਕ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗ੍ਰਾਮ ਦਾ ਟੀਚਾ ਸੀ ਕੇ ਕੈਂਪਸ ਦੀਆਂ ਵਿਦਿਆਰਥਣਾਂ,ਐਸਵੀਜੀਓਆਈ ਦੇ ਮਹਿਲਾ ਫੈਕਲਟੀ ਅਤੇ ਸਟਾਫ਼ ਦੇ ਨਾਲ ਫਾਰਮੇਸੀ ਵਿੱਚ ਪੜ੍ਹ ਰਹੀਆ ਕੁੜੀਆ ਅਤੇ ਐਸਵੀਜੀਓਆਈ ਕੈਂਪਸ ਵਿੱਚ ਚਲਾਏ ਜਾ ਰਹੇ ਬੀਐਸਸੀ ਐਮਐਲਐਸ,ਓਟੀ ਅਤੇ ਰੇਡੀਓਲੋਜੀ ਸਮੇਤ ਪੈਰਾਮੈਡੀਕਲ ਕੋਰਸ ਕਰ ਰਹੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨਾ।ਡਾ: ਪ੍ਰੇਰਨਾ ਸਰੂਪ, ਪ੍ਰਿੰਸੀਪਲ ਐਸ.ਵੀ.ਸੀ.ਪੀ. ਨੇ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ। Dr. Preeti Jindal Addressed

ਵਿਆਪਕ ਟੀਕਾਕਰਨ ਦੀ ਲੋੜ

Dr. Preeti Jindal Addressed

ਭਾਸ਼ਣ ਦੇ ਬੁਲਾਰੇ, ਡਾ. ਪ੍ਰੀਤੀ ਜਿੰਦਲ, ਐਮ.ਡੀ. ਟੱਚ ਕਲੀਨਿਕ, ਮੋਹਾਲੀ ਨੇ ਔਰਤਾਂ ਵਿੱਚ ਬੱਚੇਦਾਨੀ, ਅੰਡਕੋਸ਼ ਅਤੇ ਛਾਤੀ ਦੇ ਕੈਂਸਰ ਸਮੇਤ ਕੈਂਸਰਾਂ ਦੀ ਛੇਤੀ ਪਛਾਣ ਕਰਨ ਦੇ ਵੱਖ-ਵੱਖ ਪਹਿਲੂਆਂ ‘ਤੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ।

ਉਸਨੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ 9-45 ਸਾਲ ਦੀ ਉਮਰ ਵਰਗ ਦੀਆਂ ਲੜਕੀਆਂ ਅਤੇ ਔਰਤਾਂ ਦੇ ਵਿਆਪਕ ਟੀਕਾਕਰਨ ਦੀ ਲੋੜ ‘ਤੇ ਜ਼ੋਰ ਦਿੱਤਾ,ਜੋ ਕਿ ਭਾਰਤ ਵਿੱਚ ਔਰਤਾਂ ਦੀ ਮੌਤ ਦਾ ਸਭ ਤੋਂ ਵੱਧ ਪ੍ਰਚਲਿਤ ਕਾਰਨ ਹੈ। Dr. Preeti Jindal Addressed

ਪ੍ਰਸ਼ੰਸਾ ਪੱਤਰ ਭੇਂਟ

Dr. Preeti Jindal Addressed

ਗਰੁੱਪ ਦੇ ਪ੍ਰਧਾਨ,ਅਸ਼ੋਕ ਗਰਗ ਜੀ ਨੇ ਟੱਚ ਕਲੀਨਿਕ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਭਾਸ਼ਣਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਨੇ ਸ਼ਾਰਟ ਸਰਵਿਸ ਕਮਿਸ਼ਨ (ਤਕਨੀਕੀ) (ਮਹਿਲਾ) 29ਵੇਂ ਕੋਰਸ ਵਿੱਚ ਚੁਣੇ ਜਾਣ ਲਈ ਐਸਵੀਜੀਓਆਈ ਦੀ ਐਨਸੀਸੀ ਕੈਡੇਟ ਸ਼੍ਰੀਮਤੀ ਸ਼ਰੁਤਿਕਾ ਸ਼ਰਮਾ ਨੂੰ ਪ੍ਰਸ਼ੰਸਾ ਪੱਤਰ ਭੇਂਟ ਕੀਤਾ। ਸ਼੍ਰੀਮਤੀ ਸੋਨੀਆ ਪਾਹੂਜਾ,ਐਚ.ਓ.ਡੀ. ਫਾਰਮੇਸੀ,ਨੇ ਮਾਹਿਰਾਂ ਦਾ ਧੰਨਵਾਦ ਕੀਤਾ। Dr. Preeti Jindal Addressed

ਮੁਫਤ ਸਲਾਹ-ਮਸ਼ਵਰੇ ਸੈਸ਼ਨ ਦਾ ਆਯੋਜਨ

Dr. Preeti Jindal Addressed

ਇਸ ਤੋਂ ਬਾਅਦ, ਗਾਇਨੀਕੋਲੋਜਿਸਟ,ਡਾ: ਪ੍ਰੀਤੀ ਜਿੰਦਲ ਅਤੇ ਡਾ: ਅਕਾਂਸ਼ਾ ਨਿਗਮ ਦੁਆਰਾ ਵਿਦਿਆਰਥੀਆਂ ਅਤੇ ਫੈਕਲਟੀ ਲਈ ਮੁਫਤ ਸਲਾਹ-ਮਸ਼ਵਰੇ ਸੈਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਉਨ੍ਹਾਂ ਨੂੰ ਗਾਇਨੀਕੋਲੋਜੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਲਈ ਜਾਂਚ ਕੀਤੀ ਗਈ। ਟਚ ਕਲੀਨਿਕ ਦੀ ਪੈਰਾਮੈਡੀਕਲ ਟੀਮ ਨੇ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਅਤੇ ਉਨ੍ਹਾਂ ਨੂੰ ਨਿਰਧਾਰਤ ਦਵਾਈਆਂ ਦਿੱਤੀਆਂ। Dr. Preeti Jindal Addressed

Also Read :SVGOI ਵੱਲੋਂ 28 ਮਈ ਨੂੰ 13ਵੀਂ ਕਨਵੋਕੇਸ਼ਨ 13th Convocation In SVGOI

Connect With Us : Twitter Facebook

 

SHARE