Drinking Water Problem
ਜ਼ੀਰਕਪੁਰ-ਰਾਜਪੁਰਾ ਪੱਟੀ ’ਤੇ ਪੀਣ ਵਾਲੇ ਪਾਣੀ ਸਬੰਧੀ ਸਰਕਾਰ ਦੀ ਕੋਈ ਠੋਸ ਰਣਨੀਤੀ ਨਹੀਂ
* ਲੋਕ ਹੋ ਰਹੇ ਨੇ ਬੀਮਾਰ, ਜਾ ਰਹੀਆਂ ਕੀਮਤੀ ਜਾਨਾ
ਕੁਲਦੀਪ ਸਿੰਘ
ਇੰਡੀਆ ਨਿਊਜ਼ ਮੋਹਾਲੀ
ਪੰਜਾਬ ਹਰਿਆਣਾ ਹਾਈ ਕੋਰਟ ਦੀ ਵਕੀਲ ਸੁਨੈਨਾ ਬਨੂੜ ਨੇ ਸਰਕਾਰ ਨੂੰ ਨੋਟਿਸ ਭੇਜ ਕੇ ਸਵਾਲ ਉਠਾਏ ਹਨ ਕਿ ਸਰਕਾਰ ਪੀਣ ਵਾਲੇ ਸਾਫ਼ ਪਾਣੀ ਨੂੰ ਲੈ ਕੇ ਠੋਸ ਕਦਮ ਨਹੀਂ ਚੁੱਕ ਰਹੀ। ਜ਼ੀਰਕਪੁਰ ਤੋਂ ਰਾਜਪੁਰਾ ਪੱਟੀ ਦੇ ਲੋਕ ਖਰਾਬ ਪਾਣੀ ਪੀਣ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋਣ ਲਈ ਮਜਬੂਰ ਹੋ ਰਹੇ ਹਨ।
ਸਰਕਾਰ ਜਿੱਥੇ ਨੈਤਿਕ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਰਹੀ, ਉੱਥੇ ਹੀ ਲੋਕਾਂ ਨੂੰ ਮਿਲ ਰਹੇ ਪੀਣ ਵਾਲੇ ਪਾਣੀ ਬਾਰੇ ਵੀ ਕੋਈ ਠੋਸ ਰਣਨੀਤੀ ਨਹੀਂ ਬਣਾ ਰਹੀ। ਪੀਣ ਵਾਲੇ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ। ਪਰ ਇਸ ਦਿਸ਼ਾ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪੰਜਾਬ ਹਰਿਆਣਾ ਹਾਈ ਕੋਰਟ ਦੀ ਵਕੀਲ ਸੁਨੈਨਾ ਬਨੂੜ ਨੇ ਲੀਗਲ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੱਤ ਦਿਨਾਂ ਦੇ ਅੰਦਰ ਅੰਦਰ ਸਾਫ਼ ਪਾਣੀ ਮੁਹਈਆ ਕਰਵਾਉਣ ਦਾ ਕੰਮ ਕੀਤਾ ਜਾਵੇ ਨਹੀਂ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਲੋਕ ਹਿੱਤ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇਗੀ। Drinking Water Problem
ਨੋਟਿਸ ਭੇਜਿਆ ਗਿਆ
ਮੁੱਖ ਸਕੱਤਰ, ਡਾਇਰੈਕਟਰ ਲੋਕਲ ਬਾਡੀ, ਡਾਇਰੈਕਟਰ ਪੇਂਡੂ ਤੇ ਪੰਚਾਇਤ ਵਿਭਾਗ, ਡਾਇਰੈਕਟਰ ਪ੍ਰਦੂਸ਼ਣ ਕੰਟਰੋਲ ਵਿਭਾਗ ਪੰਜਾਬ,ਡਾਇਰੈਕਟਰ ਪਰਿਵਾਰ ਤੇ ਸਿਹਤ ਵਿਭਾਗ,ਡਾਇਰੈਕਟਰ ਸੀਵਰੇਜ ਬੋਰਡ,ਡੀਸੀ ਪਟਿਆਲਾ,ਡੀਸੀ ਮੁਹਾਲੀ,ਈਓ ਬਨੂੜ, ਈਓ ਰਾਜਪੁਰਾ, ਈਓ ਜ਼ੀਰਕਪੁਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। Drinking Water Problem
30 ਕਿਲੋਮੀਟਰ ਦੇ ਘੇਰੇ ਦਾ ਉਠਾਇਆ ਮੁੱਦਾ
ਐਡਵੋਕੇਟ ਸੁਨੈਨਾ ਨੇ ਸਰਕਾਰ ਨੂੰ ਭੇਜੇ ਕਾਨੂੰਨੀ ਨੋਟਿਸ ਵਿੱਚ ਲੋਕਾਂ ਦੇ ਘਰਾਂ ਵਿੱਚ ਸਪਲਾਈ ਹੋ ਰਹੇ ਪੀਣ ਵਾਲੇ ਪਾਣੀ ਦਾ ਮੁੱਦਾ ਉਠਾਇਆ ਹੈ। ਸੁਨੈਨਾ ਨੇ ਦੱਸਿਆ ਕਿ ਜ਼ੀਰਕਪੁਰ ਤੋਂ ਰਾਜਪੁਰਾ ਤੱਕ ਦੇ ਕਰੀਬ 30 ਕਿਲੋਮੀਟਰ ਦੇ ਘੇਰੇ ਦੇ ਲੋਕ ਗੰਦਾ ਪਾਣੀ ਪੀਣ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ 26 ਅਪਰੈਲ 2022 ਨੂੰ ਜ਼ੀਰਕਪੁਰ ਦੇ ਪਿੰਡ ਗਾਜ਼ੀਪੁਰ ਵਿੱਚ 115 ਲੋਕ ਗੰਦਾ ਪਾਣੀ ਪੀਣ ਨਾਲ ਪ੍ਰਭਾਵਿਤ ਹੋਏ ਸਨ। ਮਈ 2022 ਵਿੱਚ ਜ਼ੀਰਕਪੁਰ ਦੇ ਏਕਤਾ ਵਿਹਾਰ, ਸੁਖਨਾ ਐਨਕਲੇਵ, ਪੀਰ ਮੁਛੱਲਾ, ਰਵਿੰਦਰਾ ਐਨਕਲੇਵ, ਹਰਮਿਲਾਪ ਨਗਰ ਵਿੱਚ ਮਾੜੇ ਪਾਣੀ ਦੇ ਮਾੜੇ ਪ੍ਰਭਾਵ ਸਾਹਮਣੇ ਆਏ ਹਨ। Drinking Water Problem
ਕਾਂਗਰਸ ਸਰਕਾਰ ਵੇਲੇ ਰਾਜਪੁਰਾ ਦੀ ਢਹਾ ਬਸਤੀ ਦਾ ਮਾਮਲਾ
ਐਡਵੋਕੇਟ ਸੁਨੈਨਾ ਨੇ ਦੱਸਿਆ ਕਿ ਸੂਬੇ ਵਿੱਚ ਨਵੰਬਰ 2021 ਦੌਰਾਨ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਰਾਜਪੁਰਾ ਸ਼ਹਿਰ ਦੀ ਢਾਹਾਂ ਬਸਤੀ ਦਾ ਮੁੱਦਾ ਹਾਈ ਲਾਈਟ ਹੋਇਆ ਸੀ। ਇਸ ਮੌਕੇ ਹਰਦਿਆਲ ਸਿੰਘ ਹਲਕਾ ਵਿਧਾਇਕ ਸਨ ਜਦੋਂ ਬਸਤੀ ਵਿੱਚ ਗੰਦਗੀ ਕਾਰਨ ਡਾਇਰੀਆ ਦੇ ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਬਸਤੀ ਦੇ 4 ਬੱਚਿਆਂ ਦੀ ਮੌਤ ਹੋ ਗਈ ਸੀ।
ਰਾਜਪੁਰਾ ਦੇ ਡਾਲੀਮਾ ਵਿਹਾਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਗੰਦੇ ਪਾਣੀ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਸਰਕਾਰੀ ਵਿਭਾਗਾਂ ਨੂੰ ਭੇਜੀਆਂ ਜਾ ਰਹੀਆਂ ਹਨ। Drinking Water Problem
ਸ਼ਾਮਦੂ ਕੈਂਪ ਵਿੱਚ ਡਾਇਰੀਆ ਦੇ ਕੇਸ
ਐਡਵੋਕੇਟ ਸੁਨੈਨਾ ਨੇ ਰਾਜਪੁਰਾ ਦੇ ਸ਼ਾਮਦੂ ਕੈਂਪ ਦੀ ਤਾਜ਼ਾ ਸਥਿਤੀ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਖਰਾਬ ਪਾਣੀ ਦੇ ਸੇਵਨ ਤੋਂ ਪ੍ਰਭਾਵਿਤ 68 ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ।
ਸ਼ਾਮਦੂ ਕੈਂਪ ਵਿੱਚ ਦਸਤ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਹਾਲਾਂਕਿ ਕਈ ਦਿਨ ਪਹਿਲਾਂ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਹੈ। ਪਰ ਸ਼ਾਮਦੂ ਕੈਂਪ ਵਿੱਚ ਬਦਬੂਦਾਰ ਪਾਣੀ ਦਾ ਅਸਰ ਲਗਾਤਾਰ ਸਾਹਮਣੇ ਆ ਰਿਹਾ ਹੈ। Drinking Water Problem
Connect With Us : Twitter Facebook