ਪਾਕਿਸਤਾਨ ਵਲੋਂ ਬੀਤੀ ਰਾਤ 5 ਵਾਰ ਡਰੋਨ ਰਾਹੀਂ ਘੁਸਪੈਠ

0
197
Drone intrusion in Indian border
Drone intrusion in Indian border

ਇੰਡੀਆ ਨਿਊਜ਼, ਗੁਰਦਾਸਪੁਰ (Drone intrusion in Indian border): ਪਾਕਿਸਤਾਨ ਦੀ ਤਰਫ਼ੋਂ ਭਾਰਤੀ ਸੀਮਾ ਖੇਤਰ’ ਚ ਡਰੋਨ ਰਾਹੀਂ ਘੁਸਪੈਠ ਲਗਾਤਾਰ ਜਾਰੀ ਹੈ l ਹਾਲਾਂਕਿ ਭਾਰਤੀ ਸੁਰੱਖਿਆ ਏਜੇਂਸੀਆਂ ਘੁਸਪੈਠ ਦਾ ਮੁੰਹਤੋੜ ਜਵਾਬ ਦੇ ਰਹੀਆਂ ਹਨ l ਫਿਰ ਵੀ ਇਹ ਘੁਸਪੈਠ ਲਗਾਤਾਰ ਜਾਰੀ ਹੈ l ਅਜਿਹੀ ਹੀ ਡਰੋਨ ਘੁਸਪੈਠ ਪਿੱਛਲੀ ਰਾਤ ਗੁਰਦਸਪੂਰ ਬੋਰਡਰ ਤੇ ਦੇਖੀ ਗਈ l

ਇੱਥੇ ਬੀਐਸਐਫ ਦੀ ਅਬਾਦ ਅਤੇ ਸ਼ਿਕਾਰ ਚੈਕ ਪੋਸਟ ‘ਤੇ ਬੀਤੀ ਰਾਤ ਪਾਕਿਸਤਾਨੀ ਡਰੋਨ 5 ਵਾਰ ਭਾਰਤ ਦੀ ਸੀਮਾ ਦੇ ਅੰਦਰ ਦੇਖੇ ਗਏ, ਜੋ ਕਿ ਕੁੱਲ 19 ਮਿੰਟ ਭਾਰਤੀ ਖੇਤਰ ਵਿੱਚ ਘੁੰਮਦੇ ਰਹੇ l ਬੀਐਸਐਫ ਦੇ ਜਵਾਨਾਂ ਨੇ ਕਈ ਰਾਉਂਡ ਫਾਇਰ ਵੀ ਕੀਤੇ, ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ l

ਸੁਰੱਖਿਆ ਏਜੇਂਸੀਆਂ ਦਾ ਅਭਿਆਨ ਜਾਰੀ

ਪਾਕਿਸਤਾਨ ਵਲੋਂ ਹੋਈ ਡਰੋਨ ਘੁਸਪੈਠ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝਾ ਖੋਜ ਅਭਿਆਨ ਚਲਾਇਆ ਗਿਆ l ਫਿਲਹਾਲ ਇਨ੍ਹਾਂ ਏਜੇਂਸੀਆਂ ਨੇ ਨਸ਼ਾ ਯਾਂ ਹੱਥਿਆਰ ਬਰਾਮਦ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ l

ਪਾਕਿਸਤਾਨ ਵਲੋਂ ਡਰੋਨ ਰਾਹੀਂ ਸੁੱਟੀ 1 ਕਿਲੋ 234 ਗ੍ਰਾਮ ਹੈਰੋਇਨ ਬਰਾਮਦ

ਭਾਰਤ ਪਾਕ ਸੀਮਾ ਦੇ ਨਾਲ ਲੱਗਦੇ ਥਾਣਾ ਖੇਮਕਰਨ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦ ਸਰਹੱਦੀ ਪਿੰਡ ਕਲਸ ਵਿਚ ਬੀਤੀ ਰਾਤ ਇਕ ਡਰੋਨ ਵਲੋਂ ਹੈਰੋਇਨ ਦੇ 2 ਪੈਕੇਟ ਸੁੱਟ ਦਿੱਤੇ ਜਿਸਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਇਹ ਪੈਕੇਟ ਆਪਣੇ ਕਬਜ਼ੇ ਲੈਕੇ ਜਾਂਚ ਸ਼ੁਰੂ ਕਰ ਦਿੱਤੀ l
ਇਸ ਸੰਬੰਧੀ ਅੱਜ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਪਿੰਡ ਕਲਸ ਵਿਚ ਡਰੋਨ ਰਾਹੀਂ ਕੁਝ ਸਮਾਨ ਸੁੱਟਿਆ ਗਿਆ ਹੈ l ਪੁਲਿਸ ਨੇ ਮੌਕੇ ਤੇ ਜਾਕੇ ਇਸਦੀ ਜਾਂਚ ਕੀਤੀ ਤਾਂ ਇਹ 2 ਪੈਕਟਾਂ ਵਿਚ ਸੁੱਟੀ ਗਈ 1 ਕਿਲੋ 234 ਗ੍ਰਾਮ ਹੈਰੋਇਨ ਸੀ l ਉਨ੍ਹਾਂ ਕਿਹਾ ਕਿ ਪਾਕਿਸਤਾਨ ਤਰਫ ਤੋਂ ਆਏ ਦਿਨ ਹੀ ਡਰੋਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ l ਭਾਰਤੀ ਖੇਤਰ ਤੋਂ ਕੁਝ ਸਮੱਗਲਰ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾ ਰਹੇ ਹਨ l

ਫਿਰੋਜ਼ਪੁਰ ਵਿਚ ਡਰੋਨ ਰਾਹੀਂ ਹਥਿਆਰ ਸੁਟੇ ਗਏ

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਵਿਚ ਡਰੋਨ ਰਾਹੀਂ ਹਥਿਆਰ ਭੇਜੇ ਗਏ ਸਨ l ਉਨ੍ਹਾਂ ਕਿਹਾ ਕਿ ਭਾਂਵੇ ਬੀਐੱਸਐਫ਼ ਅਤੇ ਪੰਜਾਬ ਪੁਲਿਸ ਰੋਜ਼ਾਨਾ ਰਾਤ ਸਮੇਂ ਪੈਟਰੋਲਿੰਗ ਕਰਦੀਆਂ ਹਨ ਅਤੇ ਡਰੋਨ ਤੇ ਵੀ ਬਾਜ਼ ਅੱਖ ਰੱਖੀ ਜਾਂਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪਾਕਿਸਤਾਨ ਵਲੋਂ ਹੈਰੋਇਨ ਜਾ ਹਥਿਆਰ ਸੁੱਟ ਦਿੱਤੇ ਜਾਂਦੇ ਹਨ l
SHARE