Drug Video Viral From Amritsar : ਨਸ਼ੇ ਦੀਆਂ ਸਰਿੰਜਾਂ ਬਾਹਾਂ’ ਚ ਲਗਾ ਰਹੇ ਤਿੰਨ ਨੌਜਵਾਨ, ਇੱਕ ਨੌਜਵਾਨ ਬੋਲਿਆ ਮੇਰੀ 100 ਕੀਲੇ ਜ਼ਮੀਨ ਨਸ਼ੇ’ ਚ ਡੁੱਬੀ

0
619
Drug Video Viral From Amritsar

India News (ਇੰਡੀਆ ਨਿਊਜ਼), Drug Video Viral From Amritsar, ਚੰਡੀਗੜ੍ਹ : ਅੰਮ੍ਰਿਤਸਰ ਤੋਂ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ (Anti-drug campaign) ਦੀ ਹਵਾ ਕੱਢ ਕੇ ਰੱਖ ਦਿੱਤੀ ਹੈ ਨਸ਼ਾ ਵੱਡੇ ਪੱਧਰ ਤੇ ਅੱਜ ਵੀ ਨੌਜਵਾਨਾਂ ਨੂੰ ਖੋਖਲਾ ਕਰ ਰਿਹਾ ਹੈ। ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਤਿੰਨ ਨੌਜਵਾਨ ਨਸ਼ੇ ਦੀਆਂ ਸਰਿੰਜਾਂ ਆਪਣੀ ਬਾਹਾਂ ਵਿੱਚ ਲਗਾ ਰਹੇ ਨੇ ਅਤੇ ਇੱਕ ਸ਼ਖਸ ਵੀਡੀਓ ਬਣਾ ਰਿਹਾ ਹੈ ਜੋ ਆਪਣੇ ਆਪ ਨੂੰ ਫੌਜੀ ਦੱਸ ਰਿਹਾ ਹੈ ਤੇ ਤਿੰਨ ਨੌਜਵਾਨ ਸਾਹਮਣੇ ਪਈ ਸ਼ੀਸ਼ੀ ਵਿੱਚੋਂ ਸਰਿੰਜਾਂ ਭਰ ਕੇ ਆਪਣੀਆਂ ਬਾਹਾਂ ਦੀਆਂ ਨਸ਼ਾ ਵਿੱਚ ਲਗਾ ਰਹੇ ਨਜਰ ਆ ਰਹੇ ਹਨ।

100 ਕਿੱਲੇ ਜਮੀਨ ਨਸ਼ੇ ਚ ਡੁਬੀ

ਪੰਜਾਬ ਦੇ ਨੌਜਵਾਨ ਦੱਸੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਦੱਸ ਚੁੱਕੇ ਹਨ। ਵੀਡੀਓ ਵਿੱਚ ਇੱਕ ਸ਼ਖਸ ਦੱਸ ਰਿਹਾ ਹੈ ਕਿ ਉਸ ਦੀ 100 ਕਿੱਲੇ ਜਮੀਨ ਸੀ। ਨਸ਼ੇ ਦੀ ਲੱਤ ਦੇ ਵਿੱਚ ਉਹ ਆਪਣੀ ਜਮੀਨ ਗਵਾ ਚੁੱਕਾ ਹੈ। ਵੀਡੀਓ ਬਣਾਉਣ ਵਾਲੇ ਨੇ ਪੁੱਛਿਆ ਕਿ ਨਸ਼ਾ ਕਿੱਥੋਂ ਮਿਲਦਾ ਹੈ ਤਾਂ ਨੌਜਵਾਨਾਂ ਨੇ ਦੱਸਿਆ ਕਿ ਨੇੜਲੇ ਪਿੰਡ ਭੈਣੀ ਤੋਂ ਨਸ਼ਾ ਆਸਾਨੀ ਨਾਲ ਮਿਲ ਜਾਂਦਾ ਹੈ ਸੜਕਾਂ ਦੇ ਉੱਪਰ ਖੜ ਕੇ ਨਸ਼ਾ ਵੇਚਿਆ ਜਾ ਰਿਹਾ ਹੈ।

ਵੱਡੇ ਪੱਧਰ ਦੇ ਉੱਤੇ ਨਸ਼ਾ ਵੇਚਿਆ ਤੇ ਖਰੀਦਿਆ ਜਾ ਰਿਹਾ

ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਪੋਲ ਖੁੱਲ ਕੇ ਸਾਹਮਣੇ ਆ ਚੁੱਕੀ ਹੈ। ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨਸ਼ਾ ਵੇਚਿਆ ਤੇ ਖਰੀਦਿਆ ਜਾ ਰਿਹਾ ਹੈ। ਜਦੋਂ ਕਿ ਪਿੰਡ ਭੈਣੀ ਦਾ ਮਾਮਲਾ ਪਹਿਲਾਂ ਵੀ ਨਸ਼ੇ ਦੇ ਮੁੱਦੇ ਉੱਤੇ ਸਾਹਮਣੇ ਆ ਚੁੱਕਿਆ ਹੈ।

ਇਹ ਵੀ ਪੜ੍ਹੋ :Nirbhay International Center : ਏ.ਡੀ.ਸੀ ਵੱਲੋਂ ਨਿਰਭੈ ਇੰਟਰਨੈਸ਼ਨਲ ਸੈਂਟਰ ਆਫ ਐਜੂਕੇਸ਼ਨ, ਫਰਮ ਦਾ ਲਾਇਸੰਸ ਰੱਦ

 

SHARE