ED’s big action on CM’s relative
ਇੰਡੀਆ ਨਿਊਜ਼, ਚੰਡੀਗੜ੍ਹ :
ED’s big action on CM’s relative ਵੀਰਵਾਰ ਅੱਧੀ ਰਾਤ ਦੇ ਕਰੀਬ ਵੱਡੀ ਕਾਰਵਾਈ ਕਰਦੇ ਹੋਏ ਈਡੀ ਨੇ ਮੁੱਖ ਮੰਤਰੀ ਦੇ ਭਤੀਜੇ ਭੁਪਿੰਦਰ ਸਿੰਘ ਹਣੀ ਨੂੰ ਗਿਰਫ਼ਤਾਰ ਕਰ ਲਿਆ। ਧਿਆਨ ਰਹੇ ਕਿ ਪਿਛਲੇ ਕੁਜ ਸਮੇਂ ਤੋਂ ਭੁਪਿੰਦਰ ਸਿੰਘ ਹਣੀ ਈਡੀ ਦੀ ਰਾਡਾਰ ਤੇ ਸੀ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਚੋਣਾਂ ਦੇ ਨਜਦੀਕ ਹਣੀ ਦੀ ਗਿਰਫਤਾਰੀ ਦਾ ਚੰਨੀ ਦੇ ਸਿਆਸੀ ਕਰੀਅਰ ਤੇ ਕਿ ਅਸਰ ਹੋਵੇਗਾ ।
2018’ਚ ਮਾਮਲਾ ਸਾਹਮਣੇ ਆਇਆ ਸੀ ED’s big action on CM’s relative
ਸਾਲ 2018 ‘ਚ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਚਲਾਨ ਪੇਸ਼ ਕੀਤਾ ਸੀ। ਹਾਲਾਂਕਿ ਉਸ ਸਮੇਂ ਭੁਪਿੰਦਰ ਸਿੰਘ ਦਾ ਨਾਂ ਨਹੀਂ ਸੀ। ਐਫਆਈਆਰ ਮੁਤਾਬਕ ਇਸ ਮਾਮਲੇ ਵਿੱਚ 26 ਮੁਲਜ਼ਮ ਹਨ। ਈਡੀ ਇਸ ਵਿੱਚ ਸ਼ਾਮਲ ਛੇ ਠੇਕੇਦਾਰਾਂ ਖ਼ਿਲਾਫ਼ ਜਾਂਚ ਕਰ ਰਹੀ ਹੈ। ਪੰਜਾਬ ਪੁਲਿਸ ਵੱਲੋਂ ਦਰਜ ਐਫਆਈਆਰ ਦੇ ਆਧਾਰ ‘ਤੇ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Sidhu’s statement on High Command ਹਾਈਕਮਾਂਡ ਪੰਜਾਬ ਵਿੱਚ ਕਠਪੁਤਲੀ ਮੁੱਖ ਮੰਤਰੀ ਚਾਹੁੰਦੀ ਹੈ
ਵਿਰੋਧੀ ਪਹਿਲਾਂ ਹੀ ਲਾ ਚੁੱਕੇ ਆਰੋਪ ED’s big action on CM’s relative
ਯਾਦ ਰਹੇ ਕਿ ਪਿਛਲੇ ਦਿਨੀ ਜਦੋਂ ਈਡੀ ਦੀ ਟੀਮ ਨੇ ਸੀਐਮ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਣੀ ਦੇ ਟਿਕਾਣਿਆਂ ਤੇ ਰੇਡ ਕਰਕੇ ਕਰੋੜਾਂ ਰੁਪਏ ਬਰਾਮਦ ਕੀਤੇ ਸੀ। ਉਸ ਸਮੇਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੇ ਸੀਐਮ ਤੇ ਆਰੋਪ ਲਾਉਂਦੇ ਹੋਏ ਪੁੱਛਿਆ ਸੀ ਕਿ ਸੀਐਮ ਦੇ ਰਿਸ਼ਤੇਦਾਰ ਕੋਲ ਇੰਨੀ ਵੱਡੀ ਰਕਮ ਕਿਥੋਂ ਆਈ। ਇਸ ਦੇ ਨਾਲ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤੇ ਚੰਨੀ ਦੀ ਇਮਾਨਦਾਰੀ ਤੇ ਵੀ ਸਵਾਲੀਆ ਨਿਸ਼ਾਨ ਲਗਾਏ ਸੀ।
ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ