Effect Of Rainstorm On Crops : ਮੀਂਹ-ਝੱਖੜ ਕਾਰਨ ਪੰਜਾਬ ਚ ਫਸਲਾਂ ਦਾ ਨੁਕਸਾਨ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ

0
79
Effect Of Rainstorm On Crops

India News (ਇੰਡੀਆ ਨਿਊਜ਼), Effect Of Rainstorm On Crops, ਚੰਡੀਗੜ੍ਹ : ਇੱਕ ਪਾਸੇ ਕਿਸਾਨਾਂ ਵੱਲੋਂ 13 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਬੀਤੀ ਦੇ ਰਾਤ ਆਏ ਤੇਜ਼ ਰਫਤਾਰ ਝੱਖੜ ਅਤੇ ਮੀਂਹ ਨੇ ਪੰਜਾਬ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਤੇਜ਼ ਰਫਤਾਰ ਝੱਖੜ ਅਤੇ ਮੀਂਹ ਕਾਰਨ ਕਣਕ ਸਰੋਂ ਅਤੇ ਸਬਜ਼ੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਤੀ ਏਕੜ 30% ਤੋਂ 35% ਫਸਲਾਂ ਇਸ ਝੱਖੜ ਅਤੇ ਮੀਹ ਕਾਰਨ ਬਰਬਾਦ ਹੋ ਗਈਆਂ ਹਨ।

ਮਹਿੰਗੇ ਰੇਟ ਨਾਲ ਠੇਕੇ ਤੇ ਲਈਆਂ ਜ਼ਮੀਨਾਂ

ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨਾਂ ਬਲਕਰਨ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਫਸਲ ਤੋਂ ਉਹਨਾਂ ਨੂੰ ਵੱਡੀਆਂ ਉਮੀਦਾਂ ਸਨ। ਕਿਉਂਕਿ ਕਣਕ ਦੀ ਫਸਲ ਹੀ ਕਿਸਾਨਾਂ ਦੀ ਬੱਚਤ ਹੁੰਦੀ ਹੈ ਪਰ ਇਸ ਵਾਰ ਪਹਿਲਾਂ ਗੜੇ ਮਾਰੀ ਅਤੇ ਹੁਣ ਤੇਜ਼ ਝੱਖੜ ਅਤੇ ਮੀਂਹ ਕਾਰਨ 30 ਤੋਂ 35% ਕਿਸਾਨਾਂ ਦਾ ਨੁਕਸਾਨ ਹੋਇਆ ਹੈ। 60 ਤੋਂ 70 ਹਜਾਰ ਰੁਪਏ ਪ੍ਰਤੀ ਏਕੜ ਦੇ ਮਹਿੰਗੇ ਰੇਟ ਨਾਲ ਠੇਕੇ ਤੇ ਲਈਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਹੁਣ ਮੁੱਲ ਨਹੀਂ ਮੁੜ ਰਿਹਾ। Effect Of Rainstorm On Crops

ਸਰਕਾਰ ਤੋਂ ਮੁਆਵਜੇ ਦੀ ਮੰਗ

ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ, ਭਾਵੇਂ ਪਿਛਲੀ ਗੜੇ ਮਾਰੀ ਦੌਰਾਨ ਪੰਜਾਬ ਸਰਕਾਰ ਵੱਲੋਂ ਗਰਦਾਵਰੀਆਂ ਕਰਵਾਈਆਂ ਗਈਆਂ ਪਰ ਮੁਆਵਜ਼ਾ ਨਹੀਂ ਦਿੱਤਾ। ਕਿਸਾਨਾਂ ਨੇ ਕਿਹਾ ਕਿ ਫਸਲ ਦੀ ਪੈਦਾਵਾਰ ਉੱਤੇ ਲੱਖਾਂ ਰੁਪਏ ਦਾ ਖਰਚ ਵਾਹਨ ਕਰਨਾ ਪੈਂਦਾ ਹੈ। ਪਰ ਕੁਦਰਤੀ ਆਫਤਾਂ ਕਾਰਨ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਜਿਸ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜੇ ਤਾਂ ਜੋ ਇਹ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲ ਸਕਣ।

ਇਹ ਵੀ ਪੜ੍ਹੋ :Fierce Fire In Scrap Warehouse : ਕਪੂਰਥਲਾ ਚ ਸਕਰੈਪ ਦੇ ਗੋਦਾਮ ਚ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾ ਪਰ ਲੱਖਾਂ ਦਾ ਨੁਕਸਾਨ

 

SHARE