Election campaign in Punjab
ਇੰਡੀਆ ਨਿਊਜ਼, ਕੋਟਕਪੂਰਾ :
Election campaign in Punjab ਪੰਜਾਬ ਵਿੱਚ ਚੋਣਾਂ ਲਈ ਮਾਹੌਲ ਪੂਰੀ ਤਰਾਂ ਗਰਮ ਹੋ ਚੁੱਕਿਆ ਹੈ । ਰਾਜ ਵਿੱਚ ਹੁਣ ਦਿੱਲੀ ਤੋਂ ਨੇਤਾਵਾਂ ਨੇ ਆ ਕੇ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ । ਸੈਂਟਰ ਲੈਵਲ ਦੇ ਲੀਡਰ ਪੰਜਾਬ ਵਿੱਚ ਆ ਕੇ ਵੋਟਰਾਂ ਨੂੰ ਅੱਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਦਸ ਰਹੇ ਹਨ । ਰਾਜ ਵਿਚ ਸਿਆਸੀ ਪਾਰਾ ਪੂਰੀ ਲੈ ਤੇ ਹੈ।
ਇਸ ਦੌਰਾਨ ਜਿਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਵਿੱਚ ਭਾਜਪਾ ਦਾ ਪ੍ਰਚਾਰ ਕਰਨ ਪੁਜੇ। ਓਥੇ ਹੀ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਕਲ (ਸੋਮਵਾਰ) ਨੂੰ ਜਲੰਧਰ ਵਿੱਚ ਰੈਲੀ ਕਰਣਗੇ। ਇਸ ਦੇ ਨਾਲ ਹੀ ਕਾਂਗਰਸ ਦੀ ਮਹਾਸਚਿਵ ਪ੍ਰਿਅੰਕਾ ਗਾਂਧੀ ਵਾਡਰਾ ਵੀ ਇਤਵਾਰ ਨੂੰ ਕੋਟਕਪੂਰਾ ਵਿੱਚ ਚੋਣਾਂ ਲਈ ਰੈਲੀ ਨੂੰ ਸੰਬੋਧਿਤ ਕੀਤਾ।
ਕਾਂਗਰਸ ਹੀ ਕਰੇਗੀ ਪੰਜਾਬ ਵਿੱਚ ਵਿਕਾਸ Election campaign in Punjab
ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਹੱਥਾਂ ਵਿੱਚ ਪੂਰੀ ਤਰਾਂ ਸੁਰਖਿਅਤ ਹੈ ਇਹ ਕਾਂਗਰਸ ਹੀ ਹੈ ਜੋ ਪੰਜਾਬ ਦੇ ਮਸਲਿਆਂ ਨੂੰ ਸਮਝ ਸਕਦੀ ਹੈ ਭਾਜਪਾ ਤੇ ਆਰੋਪ ਲਾਉਂਦੇ ਹੋਏ ਉਨਹਾਂ ਨੇ ਕਿਹਾ ਕਿ ਸੈਂਟਰ ਵਿੱਚ ਭਾਜਪਾ ਦੀ ਸਰਕਾਰ ਹੋਣ ਕਾਰਨ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਲੋੜੀਂਦੇ ਹੱਕ ਨਹੀਂ ਮਿਲੇ
ਆਮ ਆਦਮੀ ਪਾਰਟੀ ਆਰ ਐਸ ਐਸ ਦਾ ਹਿੱਸਾ Election campaign in Punjab
ਪ੍ਰਿਅੰਕਾ ਗਾਂਧੀ ਨੇ ਇਸ ਦੌਰਾਨ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ। ਰੈਲੀ ਵਿੱਚ ਪ੍ਰਿਅੰਕਾ ਗਾਂਧੀ ਨੇ ਨੇ ਕਿਹਾਕਿ ਆਮ ਆਦਮੀ ਪਾਰਟੀ ਆਰਐਸਐਸ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਸਿੱਖਿਆ ਅਤੇ ਸਿਹਤ ਦੇ ਨਾਂ ‘ਤੇ ਕੁਝ ਨਹੀਂ ਕੀਤਾ। ਇਸ ਦੇ ਅਹੁਦੇਦਾਰ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਪ੍ਰਿਅੰਕਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਲੋਕ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਬਾਰੇ ਸੱਚਾਈ ਜਾਣ ਸਕਣ।
ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ
ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ
ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ