Encounter In Bathinda : ਬਠਿੰਡਾ ਚ ਐਨਕਾਊਂਟਰ ਦੌਰਾਨ, ਲੁੱਟ ਖੋਹ ਕਰਨ ਵਾਲਾ ਨੌਜਵਾਨ ਜਖਮੀ

0
135
Encounter In Bathinda

India News (ਇੰਡੀਆ ਨਿਊਜ਼), Encounter In Bathinda, ਚੰਡੀਗੜ੍ਹ : ਖਬਰ ਬਠਿੰਡਾ ਤੋਂ ਹੈ, ਜਿੱਥੇ ਦਿਨ ਚੜਦੇ ਹੀ ਪੁਲਿਸ ਵੱਲੋਂ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ ਹੈ। ਲੁੱਟਾਂ ਖੋਹਾਂ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਪੁਲਿਸ ਐਨਕਾਊਂਟਰ ਦਾ ਨਿਸ਼ਾਨਾ ਬਣਿਆ ਹੈ। ਘਟਨਾ ਦੇ ਦੌਰਾਨ ਪੁਲਿਸ ਨੂੰ ਨੌਜਵਾਨ ਕੋਲੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ। ਪੁਲਿਸ ਨੂੰ ਵੇਖ ਕੇ ਨੌਜਵਾਨ ਵੱਲੋਂ ਗੋਲੀ ਚਲਾਈ ਗਈ ਅਤੇ ਪੁਲਿਸ ਦੀ ਕਾਰਵਾਈ ਦੌਰਾਨ ਉਹ ਗੰਭੀਰ ਜਖਮੀ ਹੋ ਗਿਆ।

ਜਵਾਬੀ ਕਾਰਵਾਈ ਦੌਰਾਨ ਲੱਤ ਵਿੱਚ ਲੱਗੀ ਗੋਲੀ

ਮਿਲੀ ਜਾਣਕਾਰੀ ਅਨੁਸਾਰ ਲੁੱਟਾ ਖੋਹਾ ਕਰਨ ਵਾਲੇ ਨੌਜਵਾਨ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪੁਲਿਸ ਉਸਦੀ ਭਾਲ ਵੀ ਸੀ। ਗਰੋਥ ਸੈਂਟਰ ਵਿੱਚ ਨੌਜਵਾਨ ਲੁਕਿਆ ਹੋਇਆ ਸੀ। ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੂੰ ਦੇਖਦੇ ਹੀ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਲਿਆਂਦਾ ਗਿਆ ਹੈ। ਉਸਦਾ ਇਲਾਜ ਕਰਾਇਆ ਜਾ ਰਿਹਾ।

ਅਗਲਾ ਮਕਸਦ ਕੀ ਸੀ, ਪੁਲਿਸ ਕਾਰਵਾਈ ਜਾਂਚ

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਉਸਦਾ ਅਗਲਾ ਮਕਸਦ ਕੀ ਸੀ। ਪੁਲਿਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦਾ ਪਤਾ ਵੀ ਲਗਾ ਰਹੀ ਹੈ ਕਿ ਨੌਜਵਾਨ ਨੂੰ ਹਥਿਆਰ (ਦੇਸੀ ਕੱਟਾ) ਕਿੱਥੋਂ ਮਿਲਿਆ ਹੈ। ਪੁਲਿਸ ਨੇ ਪੁੱਛਗਿਛ ਤੋਂ ਬਾਅਦ ਸਾਰਾ ਮਾਮਲਾ ਕਲੀਅਰ ਹੋਵੇਗਾ।

ਇਹ ਵੀ ਪੜ੍ਹੋ :Freed From Illegal Possessions : 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ

 

SHARE