ਖਰੜ ਹਲਕੇ ਲਈ ਜਲਦੀ ਹੀ ਪੰਜ ਪੁਲਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ: ਅਨਮੋਲ ਗਗਨ ਮਾਨ

0
177
Cabinet Minister Ms. Anmol Gagan Mann today declared that five new bridges will soon be approved for Kharar constituency. She was speaking at the inauguration of a wrestling competition organized at villages Togan and Majri of Halka Kharar of District SAS Nagar.She said that approval will be received from the government soon to build five bridges in the constituency.
Encouraged to participate more in the game, More and more pro-people decisions are being taken by the state government, Brighten up the name of your parents, area and country by becoming a good player
  • ਕੁਸ਼ਤੀ ਮੁਕਾਬਲਿਆਂ ਵਿੱਚ ਪਹੁੰਚ ਅਨਮੋਲ ਗਗਨ ਮਾਨ ਵੱਲੋਂ ਪਹਿਲਵਾਨਾਂ ਨੂੰ ਹੱਲਾਸ਼ੇਰੀ 
ਐਸ ਏ ਐਸ ਨਗਰ/ ਚੰਡੀਗੜ੍ਹ PUNJAB NEWS (): ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਜ਼ਿਲ੍ਹਾ ਐਸਏਐਸ ਨਗਰ ਦੇ ਹਲਕਾ ਖਰੜ ਦੇ ਪਿੰਡ ਤੋਗਾਂ ਅਤੇ ਮਾਜਰੀ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ ਪਹੁੰਚ ਪਹਿਲਵਾਨਾਂ ਨੂੰ ਖੇਡ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ। ਇਹ ਕੁਸ਼ਤੀ ਮੁਕਾਬਲੇ ਜੈ ਬਾਬਾ ਗੁੱਗਾ ਮੈੜੀ ਜਾਹਰਵੀਰ ਮੈਨੇਜਿੰਗ ਕਮੇਟੀ ਰਜਿ.ਪਿੰਡ ਤੋਗਾਂ ਅਤੇ ਮਾਜਰੀ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ।

ਕੁਸ਼ਤੀ ਮੁਕਾਬਲਿਆਂ ਵਿੱਚ ਪਹੁੰਚ ਪਹਿਲਵਾਨਾਂ ਨੂੰ ਖੇਡ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ

ਕੁਸ਼ਤੀ ਮੁਕਾਬਲਿਆਂ ‘ਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ। ਕੈਬਨਿਟ ਮੰਤਰੀ ਦਾ ਕੁਸ਼ਤੀ ਮੁਕਾਬਲਿਆਂ ਵਿੱਚ ਪਹੁੰਚਣ ਤੇ ਉਥੋਂ ਦੇ ਨਗਰ ਨਿਵਾਸੀਆਂ ਅਤੇ ਮੌਜੂਦ ਨੌਜਵਾਨਾ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਉਪਰੰਤ ਮੈਡਮ ਅਨਮੋਲ ਗਗਨ ਮਾਨ ਵੱਲੋਂ ਪਹਿਲਵਾਨਾਂ ਦੀ ਹੱਥਜੋੜੀ ਕਰਵਾ ਕੇ ਮੁਕਾਬਲੇ ਸ਼ੁਰੂ ਕਰਵਾਏ ਗਏ।
Cabinet Minister Ms. Anmol Gagan Mann today declared that five new bridges will soon be approved for Kharar constituency. She was speaking at the inauguration of a wrestling competition  organized at villages Togan and Majri of Halka Kharar of District SAS Nagar.She said that approval will be received from the government soon to build five bridges in the constituency.
Encouraged to participate more in the game, More and more pro-people decisions are being taken by the state government, Brighten up the name of your parents, area and country by becoming a good player
ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਵੱਲੋਂ ਹਲਕਾ ਨਿਵਾਸੀਆਂ ਨੂੰ ਅਜਿਹੀ ਖੇਡ ਮੁਕਾਬਲੇ ਕਰਾਉਣ ਵਾਲੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਪਿੰਡ ਤੌਗਾਂ ਵੱਲੋਂ ਉਨਾਂ ਨੂੰ ਜੋ ਟਿਊਬਲ ਲਗਾਉਣ ਦੀ ਮੰਗ ਦਿੱਤੀ ਗਈ ਹੈ ਉਹ ਜਲਦੀ ਹੀ ਪੁਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਪੰਜ ਪੁਲਾਂ ਨੂੰ ਬਣਾਉਣ ਲਈ ਪ੍ਰਵਾਨਗੀ ਸਰਕਾਰ ਵੱਲੋਂ ਜਲਦੀ ਹੀ ਪ੍ਰਾਪਤ ਹੋ ਜਾਵੇਗੀ। ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋਂ ਵੱਧ ਤੋਂ ਵੱਧ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ।

ਹਲਕੇ ਵਿੱਚ ਪੰਜ ਪੁਲਾਂ ਨੂੰ ਬਣਾਉਣ ਲਈ ਪ੍ਰਵਾਨਗੀ ਸਰਕਾਰ ਵੱਲੋਂ ਜਲਦੀ ਹੀ ਪ੍ਰਾਪਤ ਹੋ ਜਾਵੇਗੀ

ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਭਿਆਨਕ ਅਲਾਮਤਾਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਚੰਗੇ ਖਿਡਾਰੀ ਬਣ ਕੇ ਆਪਣੇ ਮਾਪਿਆਂ, ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਕੈਬਨਿਟ ਮੰਤਰੀ ਨੇ ਕਿਹਾ ਕਿ ਘੋਲ ਕੁਸ਼ਤੀਆਂ ਪੰਜਾਬ ਦਾ ਅਨਮੋਲ ਵਿਰਸਾ ਹਨ ਤੇ ਛਿੰਝ, ਮੇਲੇ, ਅਤੇ ਅਖਾੜੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ।  ਇਸੇ ਦੋਰਾਨ ਕੁਸ਼ਤੀ ਦੰਗਲ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਜੇਤੂ ਪਹਿਲਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਐੱਸਡੀਐੱਮ ਖਰੜ ਰਵਿੰਦਰ ਸਿੰਘ, ਰਵੀ ਰਾਣਾ ਤੋਗਾਂ, ਅੰਕਿਤ ਸਿਧਾਣਾ ਐਮਡੀ,ਰਘਬੀਰ ਸਿੰਘ ਬਡਾਲਾ, ਸੂਰਜ ਭਾਨ ਗੋਇਲ, ਸੁਖਵਿੰਦਰ ਸਿੰਘ ਬਿੱਟੂ, ਨਿਤਾਸ਼ਾ ਜੋਸ਼ੀ ਤੋਂ ਇਲਾਵਾ ਵਲੰਟੀਅਰ ਹਾਜ਼ਰ ਸਨ।
SHARE