Enlistment In Paramilitary Forces : ਅਰਧ ਸੈਨਿਕ ਬਲਾਂ ਵਿਚ ਭਰਤੀ ਲਈ ਸੀ ਪਾਈਟ ਲਾਲੜੂ ਵੱਲੋਂ ਤਿਆਰੀ ਕੈਂਪ ਸ਼ੁਰੂ

0
105
Enlistment In Paramilitary Forces

India News (ਇੰਡੀਆ ਨਿਊਜ਼), Enlistment In Paramilitary Forces, ਚੰਡੀਗੜ੍ਹ : ਅਰਧ ਸੈਨਿਕ ਬਲਾਂ ਵਿੱਚ ਭਰਤੀ ਦੀ ਚਾਹਨਾ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਚੰਗੇ ਖਬਰ ਹੈ। ਅਰਧ ਸੈਨਿਕ ਬਲਾਂ ਦੀ ਭਰਤੀ ਲਈ ਪਟਿਆਲਾ ਅਤੇ ਐਸ.ਏ.ਐਸ.ਨਗਰ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਸੀ.ਪਾਈਟ ਕੈਂਪ ਲਾਲੜੂ ਵਿਖੇ ਲਾਇਆ ਜਾ ਰਿਹਾ ਹੈ। ਜਿਸ ਦੇ ਵਾਸਤੇ ਚਾਹਵਾਨ ਨੌਜਵਾਨ 24 ਨਵੰਬਰ ਤੋਂ 28 ਦਸਬੰਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ

ਇਸ ਦੀ ਜਾਣਕਾਰੀ ਦਿੰਦੇ ਹੋਏ ਸੀ.ਪਾਈਟ ਕੈਂਪ ਲਾਲੜੂ ਦੇ ਟ੍ਰੇਨਿੰਗ ਅਫਸਰ ਯਾਦਵਿੰਦਰ ਸਿੰਘ ਨੇ ਦੱਸਿਆਂ ਕਿ ਅਰਧ ਸੈਨਿਕ ਬਲਾਂ ਵਿੱਚ ਭਰਤੀ ਦੀ ਚਾਹਨਾ ਰੱਖਣ ਵਾਲੇ ਨੌਜਵਾਨਆਪਣੇ ਸੁਨਹਿਰੀ ਭਵਿੱਖ ਦੇ ਸਬੰਧੀ ਅਪਲਾਈ ਕਰ ਸਕਦੇ ਹਨ। ਅਰਧ ਸੈਨਿਕ ਬਲਾਂ ਵਿੱਚ ਨੌਜਵਾਨਾਂ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ।

ਪੜ੍ਹਾਈ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ

ਸੀ-ਪਾਈਟ ਕੈਂਪ ਲਾਲੜੂ ਵਿਖੇ  ਇਸ ਭਰਤੀ ਸਬੰਧੀ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ। ਇਸ ਟ੍ਰੇਨਿੰਗ ਦੌਰਾਨ ਖਾਣਾ, ਰਿਹਾਇਸ਼, ਪੜ੍ਹਾਈ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਮੁਫਤ ਦਿੱਤੀ ਜਾਵੇਗੀ। ਚਾਹਵਾਨ ਯੁਵਕ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ।
SHARE