Excellent 12th Class Result
ਬੂਟਾ ਸਿੰਘ ਵਾਲਾ ਸਕੂਲ ਦਾ 12ਵੀਂ ਸ਼੍ਰੇਣੀ ਦਾ ਨਤੀਜਾ ਰਿਹਾ ਸ਼ਾਨਦਾਰ
* ਦੋ ਵਿਦਿਆਰਥੀ ਆਏ ਜਿਲ੍ਹੇ ਵਿੱਚੋਂ ਪਹਿਲੇ ਸਥਾਨ ‘ਤੇ
* ਵਿਦਿਆਰਥੀਆਂ ਅਤੇ ਸਮੂਹ ਸਟਾਫ ਦੀ ਮਿਹਨਤ: ਪ੍ਰਿੰਸੀਪਲ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਸਕੂਲ ਸਿੱਖਿਆ ਬੋਰਡ ਐੱਸ.ਏ.ਐੱਸ.ਨਗਰ ਦੁਆਰਾ ਐਲਾਨੇ ਗਏ ਬਾਰ੍ਹਵੀਂ ਸ਼੍ਰੇਣੀ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੀ ਵੋਕੇਸ਼ਨਲ ਕੰਪਿਊਟਰ ਸਾਇੰਸ ਟਰੇਡ ਦੀ ਵਿਦਿਆਰਥਨ ਅਮਨਜੋਤ ਕੌਰ ਪੁੱਤਰੀ ਸ.ਜਗਤਾਰ ਸਿੰਘ ਪਿੰਡ ਧਰਮਗੜ੍ਹ ਨੇ 487/500 ਅੰਕ ਪ੍ਰਾਪਤ ਕਰਕੇ ਵੋਕੇਸ਼ਨਲ ਗਰੁੱਪ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਵਿਦਆਰਥਨ ਦਿਲਪ੍ਰੀਤ ਕੌਰ ਪੁੱਤਰੀ ਸ.ਗੁਰਲਾਲ ਸਿੰਘ ਪਿੰਡ ਨੰਦਗੜ੍ਹ ਨੇ 485/500 ਅੰਕ ਪ੍ਰਾਪਤ ਕਰਕੇ ਸਾਇੰਸ ਨਾਨ ਮੈਡੀਕਲ ਗਰੁੱਪ ਵਿੱਚ ਵੀ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੀ ਵਿਦਿਆਰਥਨ ਹਰਸ਼ਪ੍ਰੀਤ ਕੌਰ ਪੁੱਤਰੀ ਸ. ਕੁਲਵਿੰਦਰ ਸਿੰਘ ਬਨੂੜ ਨੇ ਮੈਡੀਕਲ ਗਰੁੱਪ ਵਿੱਚੋਂ 478/500 ਅੰਕ ਅਤੇ ਆਰਟਸ ਗਰੁੱਪ ਦੀ ਵਿਦਿਆਰਥਨ ਜਸਪ੍ਰੀਤ ਕੌਰ ਪੁੱਤਰੀ ਸ. ਸੁਰਜੀਤ ਸਿੰਘ ਪਿੰਡ ਹੰਸਾਲਾ ਨੇ 469/500 ਅੰਕ ਪ੍ਰਾਪਤ ਕੀਤੇ। Excellent 12th Class Result
12 ਵਿਦਿਆਰਥੀਆਂ ਦੇ ਅੰਕ 90% ਤੋਂ ਵੱਧ
ਇਸ ਤੋਂ ਇਲਾਵਾ ਵੋਕੇਸ਼ਨਲ ਕੰਪਿਊਟਰ ਸਾਇੰਸ ਗਰੁੱਪ ਦੇ 12 ਵਿਦਿਆਰਥੀਆਂ ਦੇ ਅੰਕ 90% ਤੋਂ ਵੱਧ ਅਤੇ ਪੰਦਰਾਂ ਵਿਦਿਆਰਥੀਆਂ ਦੇ ਅੰਕ 80% ਤੋਂ ਵੱਧ ਰਹੇ। ਸਾਇੰਸ ਗਰੁੱਪ ਦੇ 22 ਵਿੱਚੋਂ 11 ਵਿਦਿਆਰਥੀਆਂ ਦੇ ਅੰਕ 90% ਤੋਂ ਵੱਧ ਅਤੇ ਬਾਕੀ ਵਿਦਿਆਰਥੀਆਂ ਦੇ ਅੰਕ 80% ਤੋਂ ਵੱਧ ਰਹੇ। ਸਕੂਲ ਦੇ ਸਾਰੇ ਹੀ ਗਰੁੱਪਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਅਤੇ ਸੌ ਫੀਸਦੀ ਰਿਹਾ। Excellent 12th Class Result
ਵਿਦਿਆਰਥੀਆਂ ਅਤੇ ਸਮੂਹ ਸਟਾਫ ਦੀ ਮਿਹਨਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਜਯੋਤੀ ਚਾਵਲਾ ਨੇ ਕਿਹਾ ਇਸ ਸ਼ਾਨਦਾਰ ਨਤੀਜੇ ਪਿੱਛੇ ਜਿੱਥੇ ਵਿਦਿਆਰਥੀਆਂ ਦੀ ਸਖਤ ਮਿਹਨਤ ਹੈ ਉੱਥੇ ਹੀ ਸਕੂਲ ਦੇ ਸਮੂਹ ਸਟਾਫ ਦੀ ਮਿਹਨਤ ਹੈ।
ਉਨ੍ਹਾਂ ਵੋਕੇਸ਼ਨਲ ਸਟਰੀਮ ਦੇ ਅਧਿਆਪਕਾਂ ਹਰਪ੍ਰੀਤ ਸਿੰਘ,ਤਰੁਣ ਰਿਸ਼ੀ ਰਾਜ ਅਤੇ ਸਾਇੰਸ ਸਟਰੀਮ ਦੇ ਲੈਕਚਰਾਰ ਮੈਡਮ ਸੰਜਨਾ ਰਾਣੀ,ਗੁਰਦੀਪ ਕੌਰ,ਮਾਨ ਸਿੰਘ,ਸੁਰਜੀਤ ਸਿੰਘ,ਹਰਮਿੰਦਰ ਕੌਰ ਬਿੰਦਰਾ,ਅਮਰਜੀਤ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਕਦਾ ਇਹ ਨਤੀਜਾ ਸੰਭਵ ਹੋਇਆ ਹੈ।
ਇਸ ਮੌਕੇ ‘ਤੇ ਪਰਮਜੀਤ ਕੌਰ ਸੀਨੀਅਰ ਲੈਕ.ਰਾਜਨਤੀ ਸਾਸ਼ਤਰ, ਪੂਜਾ ਚੌਧਰੀ, ਪ੍ਰਸ਼ੋਤਮ ਸਿੰਘ,ਗੁਰਬੀਰ ਸਿੰਘ,ਵਰਿੰਦਰ ਕੁਮਾਰ,ਪੂਜਾ ਬਜਾਜ, ਰਾਜਵਿੰਦਰ ਕੌਰ,ਪਰਮਿੰਦਰ ਸਿੰਘ,ਰਣਜੀਤ ਕੌਰ ਆਦਿ ਹਾਜ਼ਰ ਸਨ। Excellent 12th Class Result
Also Read :ਸ.ਸੀ.ਸੈ.ਸਕੂਲ ਬਾਬਰਪੁਰ ਦੀਆ ਦੋ ਸਕੀਆਂ ਭੈਣਾਂ ਨੇ ਬਾਰ੍ਹਵੀਂ ਦੀ ਸਾਲਾਨਾ ਪ੍ਰੀਖਿਆ ਚ ਪੰਜਾਬ ਮੈਰਿਟ ਲਿਸਟ ਚ ਮਾਰੀ ਬਾਜੀ
Also Read :ਮੁਨਾਫੇ ਵਿੱਚ ਚੱਲ ਰਹੀ ਬਨੂੜ ਟਰੱਕ ਯੂਨੀਅਨ Banur Truck Union Running In Profit
Also Read :ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਦੂਸ਼ਿਤ ਪਾਣੀ Contaminated Water To People’s Homes
Connect With Us : Twitter Facebook